ਚੈਕਿੰਗ ਦੌਰਾਨ ਪੁਲਿਸ ਦੇ ਹੱਥ ਲੱਗੀ ਆਈਸ ਡਰੱਗ ਦੀ ਵੱਡੀ ਖੇਪ
- 135 Views
- kakkar.news
- October 4, 2025
- Crime Punjab
ਚੈਕਿੰਗ ਦੌਰਾਨ ਪੁਲਿਸ ਦੇ ਹੱਥ ਲੱਗੀ ਆਈਸ ਡਰੱਗ ਦੀ ਵੱਡੀ ਖੇਪ
ਫਿਰੋਜ਼ਪੁਰ 4 ਅਕਤੂਬਰ 2025 (ਅਨੁਜ ਕੱਕੜ ਟੀਨੂੰ )
ਪੰਜਾਬ ਵਿੱਚ ਨਸ਼ਿਆਂ ਦਾ ਚਲਣ ਸਮੇਂ-ਸਮੇਂ ਨਾਲ ਬਦਲਦਾ ਜਾ ਰਿਹਾ ਹੈ। ਹੁਣ ਨਸ਼ੇੜੀ ਹੈਰੋਇਨ, ਗੋਲੀਆਂ ਅਤੇ ਕੈਪਸੂਲ ਦੀ ਥਾਂ ਆਈਸ ਡਰੱਗ (ਕ੍ਰਿਸਟਲ ਮੈਥਐਮਫੈਟਾਮੀਨ) ਵਰਤਣ ਲੱਗ ਪਏ ਹਨ, ਜੋ ਕਿ ਹੈਰੋਇਨ ਨਾਲੋਂ ਵੀ ਜ਼ਿਆਦਾ ਖਤਰਨਾਕ ਮੰਨੀ ਜਾ ਰਹੀ ਹੈ।
ਆਈਸ ਇੱਕ ਉਤੇਜਕ ਨਸ਼ੀਲਾ ਪਦਾਰਥ ਹੈ ਜੋ ਦਿਮਾਗ ਅਤੇ ਸਰੀਰ ਦੇ ਵਿਚਕਾਰ ਸੁਨੇਹਿਆਂ ਦੀ ਗਤੀ ਤੇਜ਼ ਕਰਦਾ ਹੈ। ਇਹ ਮੈਥਐਮਫੈਟਾਮੀਨ ਦੇ ਪਾਊਡਰ ਰੂਪ “ਸਪੀਡ” ਨਾਲੋਂ ਵੱਧ ਤਾਕਤਵਰ ਹੁੰਦਾ ਹੈ। ਆਈਸ ਆਮ ਤੌਰ ‘ਤੇ ਛੋਟੇ ਸਾਫ਼ ਕ੍ਰਿਸਟਲਾਂ ਦੇ ਰੂਪ ਵਿੱਚ ਮਿਲਦੀ ਹੈ, ਜੋ ਬਰਫ਼ ਵਰਗੇ ਦਿਖਾਈ ਦਿੰਦੇ ਹਨ। ਇਸਦੀ ਵਰਤੋਂ ਅਕਸਰ ਸਮੋਕ ਕਰਕੇ ਜਾਂ ਇੰਜੈਕਸ਼ਨ ਰਾਹੀਂ ਕੀਤੀ ਜਾਂਦੀ ਹੈ, ਜਿਸ ਨਾਲ HIV/AIDS ਅਤੇ ਹੈਪਟਾਈਟਿਸ B, C ਵਰਗੀਆਂ ਬਿਮਾਰੀਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਨਸ਼ੇ ਦੀ ਓਵਰਡੋਜ਼ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।
ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਕਸਰਤ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸਦੇ ਬਾਵਜੂਦ ਆਈਸ ਵਰਗੇ ਨਵੇਂ ਨਸ਼ਿਆਂ ਦੀ ਬਰਾਮਦਗੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਤਾਜ਼ਾ ਮਾਮਲੇ ਵਿੱਚ, ਗੁਰਵਿੰਦਰ ਕੁਮਾਰ, ਮੁੱਖ ਅਫਸਰ ਥਾਣਾ ਸਦਰ ਫਿਰੋਜਪੁਰ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਗੁਲਾਮ ਹੂਸੈਨ ਮੌਜੂਦ ਸੀ ਤਾਂ ਦੋਸ਼ੀ ਰਮਨਦੀਪ ਸਿੰਘ ਉਰਫ ਰਮਨੀ (ਉਮਰ 22 ਸਾਲ) ਪੁਤਰ ਰਮੇਸ਼ ਸਿੰਘ ਵਾਸੀ ਹਬੀਬ ਕੇ, ਥਾਣਾ ਸਦਰ ਫਿਰੋਜਪੁਰ ਨੂੰ ਨਾਕਾਬੰਦੀ ਦੋਰਾਨ ਕਾਬੂ ਕਰਕੇ 863 ਗ੍ਰਾਮ ਆਈਸ ਡਰੱਗ, 02 ਮੋਬਾਇਲ ਫੋਨ ਅਤੇ 01 ਮੋਟਰਸਾਇਕਲ ਹੀਰੋ ਪੈਸ਼ਨ ਰੰਗ ਕਾਲਾ ਬਿਨਾਂ ਨੰਬਰੀ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਦੌਰਾਨੇ ਪੁੱਛਗਿੱਛ ਇਹ ਗਲ ਸਾਹਮਣੇ ਆਈ ਹੈ ਕਿ ਦੋਸ਼ੀ ਰਮਨਦੀਪ ਸਿੰਘ ਉਰਫ ਰਮਨੀ ਪਾਕਿਸਤਾਨ ਦੇ ਸਮਗਲਰ ਅਲੀ ਨਾਮ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ, ਜਿਸ ਪਾਸੋਂ ਇਹ ਨਸ਼ਾ ਮੰਗਵਾਉਂਦਾ ਸੀ ਅਤੇ ਇਹ ਵੀ ਪਤਾ ਲੱਗਾ ਕਿ ਰਮਨਦੀਪ ਸਿੰਘ ਉਰਫ ਰਮਨੀ ਨੇ ਇਹ ਉਕਤ ਆਈਸ ਡਰੱਗ ਦੀ ਸਪਲਾਈ ਉਧਮ ਸਿੰਘ ਚੌਂਕ ਵਿਖੇ ਪਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਅਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਵਾਸੀਆਨ ਦਾਨ ਸਿੰਘ ਵਾਲਾ ਥਾਣਾ ਨਹਿਆਂਵਾਲਾ ਜਿਲ੍ਹਾ ਬਠਿੰਡਾ ਨੂੰ ਦੇਣੀ ਸੀ। ਜਿਸ ਤੇ ਪੁਲਿਸ ਪਾਰਟੀ ਵੱਲੋਂ ਪਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਮੁਕੱਦਮਾਂ ਵਿੱਚ ਨਾਮਜਦ ਕਰਕੇ ਨਜਦੀਕ ਉਧਮ ਸਿੰਘ ਚੌਂਕ ਤੋਂ ਸਮੇਤ ਇੱਕ ਮੋਟਰਸਾਇਕਲ ਬਿਨਾਂ ਨੰਬਰੀ ਅਤੇ 02 ਮੋਬਾਇਲ ਫੋਨ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਵੱਲੋ ਆਰੋਪੀਆਂ ਨੂੰ ਗਿਰਫ਼ਤਾਰ ਕਰਕੇ ਮੁਕਦਮਾ ਨੰਬਰ 276 ਮਿਤੀ 03.10.2025 ਅ/ਧ 21 -ਸੀ 61 /85 NDPS ਐਕਟ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ



- October 15, 2025