• May 6, 2026
  • Send News/Advertisement
Trending Now
#ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ #ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ #फिरोजपुर मंडल की नई उपलब्धि:वित्त वर्ष 2026-27 का पहला बासमती रेक रवाना। #ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ #ਤੇਜਸ ਪਹਿਲ ਤਹਿਤ ਇੱਕ ਦਿਨਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ 8 ਮਈ ਨੂੰ #ਸਮੂਹ ਸਟਾਫ ਵਲੋਂ ਅੱਗ ਤੋਂ ਬਚਾਅ ਲਈ ਚੁੱਕੀ ਸਹੁੰ #ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਝੋਨੇ ਵਿੱਚ ਫਾਸਫੋਰਸ ਖਾਦ ਨਾ ਵਰਤਣ ਦੀ ਅਪੀਲ #ਪੱਛਮੀ ਬੰਗਾਲ ਤੇ ਅਸਾਮ ‘ਚ ਭਾਜਪਾ ਦੀ ਜਿੱਤ, ਫਿਰੋਜ਼ਪੁਰ ‘ਚ ਜਸ਼ਨ #अप्रैल माह में टिकट चेकिंग द्वारा ₹03.75 करोड़ राजस्व अर्जित किया गया। #ਫਿਰੋਜ਼ਪੁਰ ਮੰਡੀਆਂ ‘ਚ ਮੀਂਹ ਦਾ ਕਹਿਰ, ਕਣਕ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂ
Citizenz Voice Citizenz VoiceCitizenz Voice
  • Home
  • Crime
  • Punjab
  • Politics
  • Religious
  • Tech
  • Health
  • Education
  • About
    • Contact

Education
  • 122 Views
  • kakkar.news
  • September 27, 2022
  • Education

ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਹੈ ਖਾਟਵਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ

ਪੜ੍ਹਾਈ ਦੇ ਨਾਲ ਨਾਲ ਦਿੱਖ ਪੱਖੋਂ ਇਸ ਸਰਕਾਰੀ ਸਕੂਲ ਨੇ ਕਈ ਸਕੂਲ ਪਛਾੜੇ

ਅਬੋਹਰ , ਫਾਜ਼ਿਲਕਾ,  ( ਸੁਭਾਸ਼ ਕੱਕੜ) 27 ਸਤੰਬਰ

ਅਬੋਹਰ ਦੇ ਪਿੰਡ ਖਾਟਵਾਂ ਵਿਚ ਬਣਿਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਬਣਿਆ ਹੋਇਆ ਹੈ ਉੱਥੇ ਇਸ ਸਕੂਲ ਨੇ ਨਿਜੀ ਸਕੂਲਾਂ ਨੂੰ ਵੀ ਮਾਤ ਪਾਈ ਹੋਈ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀ ਵਿੱਢੀ ਮੁਹਿੰਮ ਦਾ ਸਭ ਤੋਂ ਵੱਧ ਅਸਰ ਇਸ ਸਕੂਲ ਵਿਚ ਵੇਖਣ ਨੂੰ ਮਿਲਿਆ ਹੈ। ਤਿੰਨ ਸਾਲ ਪਹਿਲਾਂ ਇਸ ਸਕੂਲ ਵਿੱਚ ਜਿੱਥੇ ਕਮਰਿਆਂ ਦੀ ਘਾਟ ਬੱਚਿਆਂ ਦੀ ਘੱਟ ਗਿਣਤੀ  ਸੀ ਉਥੇ ਦਿੱਖ ਪੱਖੋਂ ਵੀ ਇਸ ਸਕੂਲ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਪਰ ਹੈੱਡ ਟੀਚਰ ਕਰਮਜੀਤ ਕੌਰ ਤੇ ਸਮੂਹ ਸਟਾਫ ਦੀ ਸਖਤ ਮਿਹਨਤ ਨਾਲ ਇਹ ਸਕੂਲ ਚਾਨਣ ਮੁਨਾਰਾ ਬਣਿਆ।

ਸਕੂਲ ਦੇ ਹੈੱਡ ਟੀਚਰ ਕਰਨੀ ਢਿੱਲੋਂ ਨੇ ਦੱਸਿਆ ਕਿ ਇਸ ਸਕੂਲ ਵਿਚ ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਇੱਕ ਸੌ ਛਿਆਹਠ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬੈਠਣ ਲਈ ਜਿੱਥੇ ਸਕੂਲ ਵਿੱਚ ਡੈਸਕ ਦਾ ਪ੍ਰਬੰਧ ਹੈ ਉਥੇ ਸਮਾਰਟ ਕਲਾਸ ਰੂਮ ਵੀ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਪੂਰਾ ਯੋਗਦਾਨ ਪਾ ਰਿਹਾ ਹੈ। ਬੱਚਿਆਂ ਲਈ ਝੂਲਿਆਂ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਕਲਾਸ ਰੂਮ ਵਿੱਚ ਛੋਟੇ ਬੱਚਿਆਂ ਲਈ ਹਰ ਤਰ੍ਹਾਂ ਦੇ ਖਿਡੌਣੇ ਵੀ ਉਪਲੱਬਧ ਹਨ। ਬੱਚਿਆਂ ਦੇ ਖੇਡਣ ਲਈ ਗਰਾਊਂਡ ਦਾ ਵੀ ਪ੍ਰਬੰਧ ਹੈ। ਹਰਿਆਲੀ ਲਈ ਪੌਦੇ ਲੱਗੇ ਹੋਏ ਹਨ। ਸਕੂਲ ਵਿੱਚ ਬੱਚਿਆਂ ਨੂੰ ਦੁਪਹਿਰ ਦਾ ਵਧੀਆ ਮਿਆਰੀ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਪੱਖ ਤੋਂ ਸਕੂਲ ਵਿਚ ਕੈਮਰੇ ਵੀ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦਾ ਮੁੱਖ ਗੇਟ ਸਕੂਲ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ,  ਅਜਿਹਾ ਗੇਟ ਜ਼ਿਲ੍ਹੇ ਭਰ ਵਿੱਚ  ਕੁਝ ਗਿਣਤੀ ਦੇ ਸਕੂਲਾਂ ਵਿੱਚ ਹੀ ਬਣਿਆ ਹੋਵੇਗਾ।

ਸਮੂਹ ਸਟਾਫ ਦੀ ਮਿਹਨਤ ਨਾਲ ਸਕੂਲ ਦਾ ਸਾਲਾਨਾ ਨਤੀਜਾ ਵੀ ਹਰ ਸਾਲ ਸੌ ਫ਼ੀਸਦੀ ਰਹਿੰਦਾ ਹੈ। ਸਕੂਲ ਵਿੱਚ ਸਮੇਂ ਸਮੇਂ ਤੇ ਵੱਖ ਵੱਖ ਪ੍ਰਤਿਭਾ ਖੋਜ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਕਾਸ ਵਿਚ ਪਿੰਡ ਵਾਸੀਆਂ ਦਾ ਵੱਡਾ ਯੋਗਦਾਨ ਰਹਿੰਦਾ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ੍ਰੀ ਅਜੇ ਕੁਮਾਰ ਛਾਬੜਾ ਨੇ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਰਹੇ ਉਨ੍ਹਾਂ ਕਿਹਾ ਕਿ ਖਾਟਵਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੋਰ ਸਕੂਲਾਂ ਲਈ ਪ੍ਰੇਰਨਾ ਸਰੋਤ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚੋਂ ਮਿਲਦੀਆਂ ਸੁਵਿਧਾਵਾਂ ਨਿਜੀ ਸਕੂਲਾਂ ਨੂੰ ਵੀ ਮਾਤ ਪਾ ਰਹੀਆਂ ਹਨ। ਉਨ੍ਹਾਂ ਸਕੂਲ ਦੀ ਹੈੱਡ ਟੀਚਰ ਕਰਮਜੀਤ ਕੌਰ ਤੇ ਸਮੂਹ ਸਟਾਫ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਕੂਲ ਹੋਰ ਬੁਲੰਦੀਆਂ ਛੂਹੇਗਾ ।

Share this:

  • Click to share on Facebook (Opens in new window) Facebook
  • Click to share on X (Opens in new window) X
  • Click to share on WhatsApp (Opens in new window) WhatsApp
  • Click to email a link to a friend (Opens in new window) Email
Previous Posts
Next Posts

Leave Your Comment

Categories
  • Agriculture
  • Articles
  • Crime
  • Education
  • Health
  • International
  • National
  • Politics
  • Punjab
  • Railways
  • Religious
  • Sports
  • Technology
  • Videos
Recent Posts
ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ
  • May 6, 2026
ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ
ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ
  • May 6, 2026
ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ
फिरोजपुर मंडल की नई उपलब्धि:वित्त वर्ष 2026-27 का पहला बासमती रेक रवाना।
  • May 5, 2026
फिरोजपुर मंडल की नई उपलब्धि:वित्त वर्ष 2026-27 का पहला बासमती रेक रवाना।
ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ
  • May 5, 2026
ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ

Citizenz Voice

In a democratic set up, journalism is known as the fourth pillar and a journalist has a very important and a vital role to play and watch like an eagle and as a third eye on each and every event, every happening, social evils and injustice with people all around in our surroundings and bring it into the notice of general public as well as the governments through its reporting, write ups and comments especially keeping in mind about all the ethics, responsibilities and limitations of law of journalism.

Popular Categories

  • Punjab
  • Crime
  • Politics
  • Education
  • Health
  • Agriculture
  • Sports

Popular Posts

ਜ਼ਿਲ੍ਹੇ ਅੰਦਰ ਕਣਕ ਦੀ ਕਟਾਈ ਲਈ ਸ਼ਾਮ 7 ਵਜੇ ਤੋਂ  ਸਵੇਰ 8 ਵਜੇ ਤੱਕ ਕੰਬਾਈਨਾਂ ਚੱਲਣ  ਤੇ ਪਾੰਬਦੀ 
  • April 7, 2026
ਜ਼ਿਲ੍ਹੇ ਅੰਦਰ ਕਣਕ ਦੀ ਕਟਾਈ ਲਈ ਸ਼ਾਮ 7 ਵਜੇ ਤੋਂ  ਸਵੇਰ 8 ਵਜੇ ਤੱਕ ਕੰਬਾਈਨਾਂ ਚੱਲਣ  ਤੇ ਪਾੰਬਦੀ 
ਸਮਰਲਾ ਦੇ ਮੇਨ ਚੋਂਕ ਵਿੱਚ ਲਗਾਏ ਗਏ ਬੋਰਡ, ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਏਗਾ ਇਨਾਮ 
  • January 23, 2023
ਸਮਰਲਾ ਦੇ ਮੇਨ ਚੋਂਕ ਵਿੱਚ ਲਗਾਏ ਗਏ ਬੋਰਡ, ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਏਗਾ ਇਨਾਮ 
ਮੀਤ ਹੇਅਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਲਫ਼ਨਾਮਿਆਂ ਦੀ ਬਜਾਏ ਸਵੈ-ਘੋਸ਼ਣਾ ਪੱਤਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਿਹਾ
  • September 21, 2022
ਮੀਤ ਹੇਅਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਲਫ਼ਨਾਮਿਆਂ ਦੀ ਬਜਾਏ ਸਵੈ-ਘੋਸ਼ਣਾ ਪੱਤਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਿਹਾ

© 2023 Citizenz Voice. All Rights Reserved