ਪੰਜਾਬ ਯੂ -ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
- kakkar.news
- February 15, 2023
- Politics Punjab
ਪੰਜਾਬ ਯੂ -ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਫਿਰੋਜ਼ਪੁਰ 15 ਫਰਵਰੀ 2023 (ਸੁਭਾਸ਼ ਕੱਕੜ)
ਪੰਜਾਬ ਤੇ ਯੂ -ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪੰਜਾਬ ਯੂ -ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੇ ਬੈਨਰ ਹੇਠ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਪੈਨਸ਼ਨਰ ਆਗੂ ਅਜੀਤ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਹੇਠ ਮੰਗ ਪੱਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤਾ ਗਿਆ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਜਸਪਾਲ ਸਿੰਘ ਰਟਾਈਡ ਡੀਐਸਪੀ ਪੰਜਾਬ ਪੁਲਿਸ, ਅਜੀਤ ਸਿੰਘ ਸੋਢੀ ਜਰਨਲ ਸਕੱਤਰ ਪੰਜਾਬ ਪੈਨਸ਼ਨਰ ਐਸੋਸ਼ੀਏਸ਼ਨ, ਵਿਚ ਰਹਿ ਕੇ ਕਿ੍ਰਸਨ ਲਾਲ ਗਾਬਾ ,ਰਾਕੇਸ ਸ਼ਰਮਾ,ਸੁਰਿੰਦਰ ਸ਼ਰਮਾਂ ਬਿਜਲੀ ਵਿਭਾਗ, ਰਛਪਾਲ ਸਿੰਘ, ਓਮ ਪ੍ਰਕਾਸ਼ ਜਰਨਲ ਸਕੱਤਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਬਲਵੰਤ ਸਿੰਘ ਪ੍ਰਧਾਨ, ਸ਼ਬੇਗ ਸਿੰਘ ਰਟਾਈਡ ਖਜ਼ਾਨਾ ਅਫ਼ਸਰ, ਰਵਿੰਦਰ ਸ਼ਰਮਾ, ਕਿੱਕਰ ਸਿੰਘ ਜ਼ੀਰਾ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ,ਖਜਾਨ ਸਿੰਘ ਪ੍ਰਧਾਨ, ਮਹਿੰਦਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਪਸਸਫ ਫਿਰੋਜ਼ਪੁਰ, ਕਿਸ਼ਨ ਚੰਦ ਜਾਗੋਵਾਲੀਆ,ਪ੍ਰਦੀਪ ਰਾਣਾ, ਮਨੋਹਰ ਲਾਲ ਮਨਿਸਟੀਰੀਅਲ ਯੂਨੀਅਨ ਆਦਿ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮ ਵਰਗ ਨਾਲ ਕੀਤੇ ਵਾਅਦੇ ਨੂੰ ਯਾਦ ਕਰਵਾਉਣ ਲਈ 19 ਜਨਵਰੀ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਅਤੇ ਧਰਨਾ ਦਿੱਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਰੋਸ ਰੈਲੀ ਵਿਚ ਦਰਸ਼ਨ ਸਿੰਘ ਭੁੱਲਰ, ਗੁਰਮੀਤ ਸਿੰਘ ਘੌੜਾ ਚੱਕ, ਪ੍ਰਦੀਪ ਰਾਣਾ,ਉਮ ਪ੍ਰਕਾਸ਼ ਰਾਣਾ, ਨਰਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਦਿ ਹਾਜ਼ਰ ਸਨ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026