ਹੜ੍ਹ ਪ੍ਰਭਾਵਿਤ ਗਰੀਬ ਕਿਸਾਨਾਂ ਦੀ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਫਿਰੋਜ਼ਪੁਰ ਨੇ ਲਈ ਸਾਰ – ਕੀਤੀ ਮਦਦ
- 58 Views
- kakkar.news
- November 14, 2025
- Punjab
ਹੜ੍ਹ ਪ੍ਰਭਾਵਿਤ ਗਰੀਬ ਕਿਸਾਨਾਂ ਦੀ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਫਿਰੋਜ਼ਪੁਰ ਨੇ ਲਈ ਸਾਰ – ਕੀਤੀ ਮਦਦ
ਛੋਟੇ ਕਿਸਾਨਾਂ ਨੂੰ ਕਣਕ ਦਾ ਬੀਜ ਅਤੇ ਖਾਦ ਦੀ ਕੀਤੀ ਵੰਡ
ਫਿਰੋਜ਼ਪੁਰ 14 ਨਵੰਬਰ 2025 (ਸਿਟੀਜਨਜ਼ ਵੋਇਸ)
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪੁਰ ਦੇ ਮੈਬਰਾਂ ਨੇ ਆਪਣੀਆਂ ਪੈਨਸ਼ਨਾਂ ਦਾ ਕੁਝ ਪੈਸਾ ਇਕੱਠਾ ਕਰਕੇ ਸਤਲੁਜ ਦਰਿਆ ਦੇ ਹੜ੍ਹ ਪੀੜਤ ਪ੍ਰਰਿਵਾਰਾਂ ਕਣਕ ਦਾ ਬੀਜ ਅਤੇ ਖਾਦ ਦੇਕੇ ਮਦਦ ਕੀਤੀ ਗਈ।
ਇਸ ਮੌਕੇ ਗੁਰਪ੍ਰਤਾਪ ਸਿੰਘ ਪ੍ਰਧਾਨ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਨੇ ਦੱਸਿਆ ਕਿ ਹੜ੍ਹ ਮਾਰੂ ਪਿੰਡ ਬਸਤੀ ਮੱਬੋ ਕੇ ਦੇ ਇੱਕ ਜਾਂ ਦੋ ਕਿੱਲੇ ਜਮੀਨ ਵਾਲੇ ਕਿਸਾਨਾਂ ਨੂੰ 18 ਗੱਟੇ ਕਣਕ ਦਾ ਬੀਜ ਅਤੇ ਖਾਦ ਦੀ ਵੰਡ ਕੀਤੀ ਗਈ।
ਇਸ ਮੌਕੇ ਕਣਕ ਦੀ ਬੀਜ ਦੀ ਵੰਡ ਕਰਨ ਉਪਰੰਤ ਗੁਰਪ੍ਰਤਾਪ ਸਿੰਘ ਪ੍ਰਧਾਨ, ਅਜੀਤ ਸਿੰਘ ਸੋਢੀ ਜਨਰਲ ਸਕੱਤਰ, ਸੁਰਿੰਦਰ ਕੁਮਾਰ ਜੋਸ਼ਨ, ਵਿੱਤ ਸਕੱਤਰ, ਕੇ.ਐਲ ਗਾਬਾ ਪੈਟਰਨ, ਸੰਤੋਖ ਸਿੰਘ ਤੱਖੀ ਰਿਟਾ. ਨਾਇਬ ਤਹਿਸੀਲਦਾਰ ਅਤੇ ਹੜ੍ਹ ਪੀੜ੍ਹਤ ਪਰਿਵਾਰ ਹਾਜ਼ਰ ਸਨ।
ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਛੋਟੇ ਕਿਸਾਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਅਸੀ ਪੈਨਸ਼ਨਜ਼ ਆਗੂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿੰਡ ਬਸਤੀ ਮੱਬੋਕੇ ਦੇ ਪਰਿਵਾਰਾਂ/ਕਿਸਾਨਾਂ ਦੀ ਮਦਦ ਕੀਤੀ ਹੈ।
ਇਸ ਤੋਂ ਇਲਾਵਾ ਪੈਨਸ਼ਨਰਜ਼ ਆਗੂਆਂ ਨੇ ਹੜ੍ਹ ਪੀੜ੍ਹਤ ਪਰਿਵਾਰਾਂ ਦੇ ਬੱਚਿਆ ਵਾਸਤੇ ਕਾਪਿਆ, ਕਿਤਾਬਾਂ, ਗਰਮ ਵਰਦੀਆਂ ਦੀ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿ ਜਿਵੇਂ ਹੀ ਸਾਡੇ ਕੋਲ ਹੋਰ ਫੰਡਜ਼ ਇਕੱਠੇ ਹੋਣਗੇ ਉਸੇ ਤਰ੍ਹਾਂ ਡੀ.ਈ.ਓ ਫਿਰੋਜ਼ਪੁਰ ਦੀ ਸਲਾਹ ਨਾਲ ਸਕੂਲੀ ਬੱਚਿਆ (ਹੜ੍ਹ ਪ੍ਰਭਾਵਿਤ ਸਕੂਲਾਂ) ਦੀ ਮਦਦ ਕਰਦੇ ਰਹਾਂਗੇ। ਗੁਰਪ੍ਰਤਾਪ ਸਿੰਘ ਪ੍ਰਧਾਨ ਨੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸਦੇ ਚੱਲਦੇ 16-11-2025 ਨੂੰ ਧੂਰੀ ਵਿਖੇ ਸਰਕਾਰ ਵਿਰੁੱਧ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਵੱਲ ਜਲਦੀ ਧਿਆਨ ਨਾਂ ਦਿੱਤਾ ਤਾਂ ਸਾਨੂੰ ਵੱਡੇ ਪੱਧਰ ਤੇ ਸ਼ੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026