250 ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ, ANTF ਦੀ ਵੱਡੀ ਕਾਰਵਾਈ
- 106 Views
- kakkar.news
- November 22, 2025
- Crime Punjab
250 ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ, ANTF ਦੀ ਵੱਡੀ ਕਾਰਵਾਈ
ਫਿਰੋਜ਼ਪੁਰ 22 ਨਵੰਬਰ 2025 (ਅਨੁਜ ਕੱਕੜ ਟੀਨੂੰ)
ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਵੱਡੀ ਸਫਲਤਾ ਮਿਲਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਫਿਰੋਜ਼ਪੁਰ ਨੇ 50 ਕਿਲੋ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ।
ਤਸਕਰ ਜਲਾਲਾਬਾਦ ਤੋਂ ਕੀਆ ਸੈਲਟੋਸ ਰਾਹੀਂ ਨਸ਼ਾ ਸਪਲਾਈ ਲਈ ਫਿਰੋਜ਼ਪੁਰ ਆ ਰਿਹਾ ਸੀ। ਗੁਪਤ ਇਨਪੁੱਟ ਦੇ ਅਧਾਰ ’ਤੇ ANTF ਦੀ ਟੀਮ ਨੇ ਤੇਜ਼ ਕਾਰਵਾਈ ਕਰਦਿਆਂ ਤਸਕਰ ਦਾ ਪਿੱਛਾ ਕੀਤਾ ਅਤੇ ਮਮਦੋਟ ਦੇ ਪਿੰਡ ਰਾਉਕੇ ਨੇੜੇ ਉਸਦੀ ਕਾਰ ਨੂੰ ਘੇਰਿਆ। ਛੋਟੇ ਸਮੇਂ ਦੇ ਮੁਕਾਬਲੇ ਤੋਂ ਬਾਅਦ ਤਸਕਰ ਨੂੰ ਕਾਬੂ ਕਰ ਲਿਆ ਗਿਆ।
ਗਿਰਫ਼ਤਾਰ ਤਸਕਰ ਦੀ ਪਛਾਣ ਸੰਦੀਪ ਸਿੰਘ ਉਰਫ਼ ਸੀਪਾ ਪੁੱਤਰ ਸ਼ਿੰਦਰ ਸਿੰਘ, ਵਾਸੀ ਛੰਨਾ ਸ਼ੇਰ ਸਿੰਘ ਵਾਲਾ, ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਕੁਝ ਦਿਨ ਪਹਿਲਾਂ ਹੀ 3 ਨਵੰਬਰ ਕਪੂਰਥਲਾ ਜੇਲ੍ਹ ਤੋਂ ਰਿਹਾਅ ਹੋਇਆ ਸੀ। ਪੁਲਿਸ ਨੇ ਸੰਦੀਪ ਸਿੰਘ ਉੱਤੇ NDPS ਐਕਟ ਦੀਆਂ ਧਾਰਾਵਾਂ 21, 61 ਅਤੇ 85 ਹੇਠ ਕੇਸ ਦਰਜ ਕਰ ਲਿਆ ਹੈ।
ANTF ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਸਪਲਾਈ ਗੈਂਗ ਦੇ ਹੋਰ ਸਬੰਧ ਖੰਗਾਲਣ ਲਈ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਜਲਦੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਪੁਲਿਸ ਦੇ ਹੱਥ ਲੱਗੀ ਇਹ ਬੜੀ ਖੇਪ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਸਰਹੱਦੀ ਜ਼ਿਲ੍ਹਿਆਂ ’ਚ ਨਸ਼ਾ ਤਸਕਰੀ ਰੋਕਣ ਲਈ ਏਜੰਸੀਆਂ ਕਿੰਨੀ ਗੰਭੀਰ ਹਨ।
