ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ
- 20 Views
- kakkar.news
- February 19, 2026
- Punjab
ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ
ਫ਼ਿਰੋਜ਼ਪੁਰ 19 ਫਰਵਰੀ 2026 (ਅਨੁਜ ਕੱਕੜ ਟੀਨੂੰ)
ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਆਪਣੇ ਫਲਾਇੰਗ ਟ੍ਰੇਨਿੰਗ ਆਰਗੇਨਾਈਜੇਸ਼ਨ, ਪਟਿਆਲਾ ਅਤੇ ਅੰਮ੍ਰਿਤਸਰ ਅਤੇ ਪੰਜਾਬ ਏਅਰਕ੍ਰਾਫਟ ਮੈਂਟੀਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਵਿੱਚ ਵੱਖ ਵੱਖ ਆਸਾਮੀਆਂ ਠੇਕੇ ਤੇ ਆਧਾਰਿਤ ਭਰਨ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 2 ਪਾਇਲਟ ਇੰਸਟ੍ਰਕਟਰ, 2 ਅਸਿਸਟੈਂਟ ਪਾਇਲਟ ਇੰਸਟ੍ਰਕਟਰ, 2 ਅਕਾਉਂਟੈਂਟ, 2 ਇੰਸਟ੍ਰਕਟਰ (ਏਅਰਫ੍ਰੇਮ), 1 ਗਰਾਉਂਡ ਇੰਸਟ੍ਰੇਕਟਰ (ਏਅਰ ਰੈਗੂਲੇਸ਼ਨਜ) ਅਤੇ 1 ਤਕਨੀਕੀ ਅਫ਼ਸਰ ਦੀਆਂ ਆਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਸਾਰੀਆਂ ਆਸਾਮੀਆਂ ਲਈ ਲੋੜੀਂਦੀ ਯੋਗਤਾ ਅਤੇ ਤਜ਼ਰਬਾ ਅਤੇ ਹੋਰ ਜਾਣਕਾਰੀ ਵੈਬਸਾਈਟ www.pamecpatiala.com ਉਪਰ ਉਪਲੱਬਧ ਹੈ।
ਇਹ ਸਾਰੀਆਂ ਨਿਯੁਕਤੀਆਂ ਇੱਕ ਸਾਲ ਦੀ ਮਿਆਦ ਲਈ ਸਿਰਫ ਠੇਕੇ ਤੇ ਆਧਾਰਿਤ ਭਰੀਆਂ ਜਾਣੀਆਂ ਹਨ, ਜਿਹਨਾਂ ਨੂੰ ਉਮੀਦਵਾਰਾਂ ਦੀ ਕਾਰਗੁਜਾਰੀ ਦੇ ਆਧਾਰ ਤੇ ਅੱਗੇ ਵਧਾਇਆ ਜਾ ਸਕਦਾ ਹੈ। ਅਰਜੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਵਸਨੀਕ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਛੁੱਕ ਅਤੇ ਯੋਗ ਉਮਦੀਵਾਰ ਅਪਣੀ ਅਰਜੀ ਨਿਰਧਾਰਿਤ ਫਾਰਮ ਤੇ ਭਰ ਕੇ 500 ਰੁਪਏ ਦੀ ਡਿਮਾਂਡ ਡਰਾਫਟ ਸਮੇਤ 11 ਮਾਰਚ 2026 ਨੂੰ ਸ਼ਾਮ 03 ਵਜੇ ਤੱਕ ਸਪੀਡ ਪੋਸਟ / ਰਜਿਸਟਰਡ ਪੋਸਟ/ ਦਸਤੀ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਪਟਿਆਲਾ ਦੇ ਦਫਤਰ ਵਿਖੇ ਭੇਜ ਸਕਦੇ ਹਨ।
