ਮਹਾਰਾਸ਼ਟਰ ਦੇ ਬਿਜਲੀ ਕਾਮਿਆਂ ਦੀ ਹਮਾਇਤ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰੂ ਹਰ ਸਹਾਏ(TSU) ਨੇ ਕੀਤੀ ਗੇਟ ਰੈਲੀ
- 83 Views
- kakkar.news
- January 5, 2023
- Politics Punjab
ਮਹਾਰਾਸ਼ਟਰ ਦੇ ਬਿਜਲੀ ਕਾਮਿਆਂ ਦੀ ਹਮਾਇਤ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰੂ ਹਰ ਸਹਾਏ(TSU) ਨੇ ਕੀਤੀ ਗੇਟ ਰੈਲੀ
ਗੁਰੂ ਹਰ ਸਹਾਏ 5 ਜਨਵਰੀ 2023 (ਸੁਭਾਸ਼ ਕੱਕੜ)
ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰੂ ਹਰ ਸਹਾਏ ਵੱਲੋਂ ਬਿਜਲੀ ਦਫਤਰ ਵਿਖੇ, ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਮਹਾਰਾਸ਼ਟਰ ਦੇ ਬਿਜਲੀ ਕਾਮਿਆਂ ਦੀ ਹਮਾਇਤ ਵਿੱਚ ਬਿਜਲੀ ਦਫਤਰ ਦੇ ਗੇਟ ਤੇ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਦੀ ਪ੍ਰਧਾਨਗੀ ਸਾਥੀ ਨਾਨਕ ਚੰਦ ਪ੍ਰਧਾਨ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿਲ 2022 ਦੀ ਆੜ ਹੇਠ ਸਾਰੀਆਂ ਸਟੇਟਾਂ ਵਿੱਚ ਪੂਰਨ ਰੂਪ ਵਿੱਚ ਬਿਜਲੀ ਦਾ ਨਿੱਜੀਕਰਨ ਕਰਨ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਕਰ ਦਿੱਤੀ ਗਈ ਹੈ ਜਿੱਥੇ ਮਹਾਰਾਸ਼ਟਰ ਸਰਕਾਰ ਨੇ ਬਿਜਲੀ ਵਿਤਰਣ ਦਾ ਕੰਮ ਆਪਣੇ ਚਹੇਤੇ ਅਡਾਨੀ ਦੀ ਬਿਜਲੀ ਫਰਮ ਨੂੰ ਸੌਂਪ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਵਿਤਰਣ ਦਾ ਕੰਮ ਦੇਣ ਦੇ ਵਿਰੋਧ ਵਜੋਂ ਉੱਥੋਂ ਦੇ ਸਮੂਹ ਬਿਜਲੀ ਕਾਮੇ 72 ਘੰਟੇ ਦੀ ਹੜਤਾਲ ਉੱਪਰ ਹਨ ਇਸ ਲਈ ਉਨ੍ਹਾਂ ਦੀ ਹਮਾਇਤ ਵਿੱਚ ਅਤੇ ਮਹਾਰਾਸ਼ਟਰ ਸਰਕਾਰ ਅਤੇ ਸੈਂਟਰ ਸਰਕਾਰ ਦੇ ਵਿਰੁੱਧ ਪੂਰੇ ਭਾਰਤ ਵਿੱਚ ਇਹ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸਾਥੀ ਸ਼ਿੰਗਾਰ ਚੰਦ ਸਰਕਲ ਸਕੱਤਰ ਫਿਰੋਜ਼ਪੁਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਬਿਜਲੀ ਦਾ ਨਿੱਜੀਕਰਨ ਹੋਣਾ ਆਮ ਲੋਕਾਂ ਦੇ ਹੱਕ ਵਿੱਚ ਨਹੀਂ ਹੈ। ਮਹਾਰਾਸ਼ਟਰ ਸਰਕਾਰ ਵੱਲੋਂ ਬਿਜਲੀ ਅਡਾਨੀ ਦੀ ਬਿਜਲੀ ਫਰਮ ਨੂੰ ਵੇਚ ਦਿੱਤੀ ਗਈ ਹੈ। ਬਿਜਲੀ ਮੁਲਾਜ਼ਮਾਂ ਦੀ 3-4 ਜਨਵਰੀ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਈ ਤਿੰਨ ਰੋਜ਼ਾ ਹੜਤਾਲ ਕਾਰਨ ਮਹਾਰਾਸ਼ਟਰ ਦਾ ਪੂਰਾ ਬਿਜਲੀ ਸਿਸਟਮ ਪ੍ਰਭਾਵਿਤ ਹੋਇਆ ਹੈ। ਇਸ ਹੜਤਾਲ ਕਾਰਨ ਮਹਾਰਾਸ਼ਟਰ ਦੇ ਬਿਜਲੀ ਕਰਮਚਾਰੀਆਂ ਅਤੇ ਇੰਜੀਨੀਅਰਾਂ ਵੱਲੋਂ ਕੀਤੀ ਹੜਤਾਲ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਵੱਡੇ ਪਾਵਰ ਹਾਊਸ 10,000 ਹਜ਼ਾਰ ਮੈਗਾਵਾਟ ਅਤੇ 6000 ਮੈਗਾਵਾਟ ਚਲਾਉਣ ਵਾਲਾ ਕੋਈ ਵੀ ਕਰਮਚਾਰੀ ਡਿਊਟੀ ਤੇ ਨਹੀਂ ਹੈ ਅਤੇ ਅਡਾਨੀ ਦੇ ਪ੍ਰਾਈਵੇਟ ਕਰਮਚਾਰੀਆਂ ਨੂੰ ਬਿਜਲੀ ਚਲਾਉਣੀ ਪੈ ਰਹੀ ਹੈ। ਕੁੱਲ 13000 ਮੈਗਾਵਾਟ ਸਮਰੱਥਾ ਵਿੱਚੋਂ ਸਿਰਫ਼ 5400 ਮੈਗਾਵਾਟ ਬਿਜਲੀ ਹੀ ਚੱਲ ਰਹੀ ਹੈ। ਇਸ ਰੈਲੀ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਬਿਜਲੀ ਦਾ ਨਿੱਜੀਕਰਨ ਨਾ ਕੀਤਾ ਜਾਵੇ ਕਿਉਂਕਿ ਨਿੱਜੀਕਰਨ ਕਰਨ ਨਾਲ ਬਿਜਲੀ ਮਹਿੰਗੀ ਹੋਣ ਕਾਰਨ ਬਿਜਲੀ ਗਰੀਬ ਅਤੇ ਦਰਮਿਆਨੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਬਿਜਲੀ ਦਾ ਨਿੱਜੀਕਰਨ ਨਾ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇ ਨਹੀਂ ਤਾਂ ਸਘੰਰਸ਼ ਹੋਰ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ। ਰੈਲੀ ਨੂੰ ਸੁਰਿੰਦਰ ਕੁਮਾਰ ਪ੍ਰਧਾਨ, ਬਲਵੀਰ ਕੁਮਾਰ, ਬਲਕਾਰ ਚੰਦ, ਸੰਦੀਪ ਕੁਮਾਰ, ਸੁਖਦੇਵ ਸਿੰਘ, ਜਸਵਿੰਦਰਪਾਲ ਨੇ ਵੀ ਸੰਬੋਧਨ ਕੀਤਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024