ਫਿਰੋਜ਼ਪੁਰ ਪੁਲਿਸ ਅਤੇ ਬੀ ਐਸ ਐਫ ਦੇ ਸਾਂਝੇ ਆਪਰੇਸ਼ਨ ਦੌਰਾਨ ਕਰੋੜਾ ਦੀ ਹੈਰੋਇਨ ਬਰਾਮਦ
- 28 Views
- kakkar.news
- March 13, 2026
- Crime Punjab
ਫਿਰੋਜ਼ਪੁਰ ਪੁਲਿਸ ਅਤੇ ਬੀ ਐਸ ਐਫ ਦੇ ਸਾਂਝੇ ਆਪਰੇਸ਼ਨ ਦੌਰਾਨ ਕਰੋੜਾ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ 13 ਮਾਰਚ 2026 (ਅਨੁਜ ਕੱਕੜ ਟੀਨੂੰ)
ਥਾਣਾ ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਅੱਕੂ ਵਾਲਾ ਦੇ ਇਲਾਕੇ ਵਿੱਚ ਡਰੋਨ ਐਕਟੀਵਿਟੀ ਹੋਣ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਸਰਚ ਓਪਰੇਸ਼ਨ ਕੀਤਾ ਗਿਆ, ਜਿਸ ਦੌਰਾਨ ਕਣਕ ਦੇ ਖੇਤਾਂ ਵਿਚੋਂ ਵੱਖ-ਵੱਖ ਪੈਕਟਾਂ ਵਿੱਚ ਹੇਰੋਇਨ ਬਰਾਮਦ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਫੋਨ ਕਾਲ ਰਾਹੀਂ ਥਾਣਾ ਆਰਿਫ ਕੇ ਨੂੰ ਸੂਚਨਾ ਮਿਲੀ ਕਿ ਪਿੰਡ ਅੱਕੂ ਵਾਲਾ ਦੇ ਏਰੀਆ ਵਿੱਚ ਡਰੋਨ ਗਤੀਵਿਧੀ ਹੋਈ ਹੈ। ਇਸ ਸੂਚਨਾ ਉਪਰੰਤ ਇੰਸਪੈਕਟਰ/ਐਸਐਚਓ ਬਲਰਾਜ ਸਿੰਘ ਆਪਣੀ ਪੁਲਿਸ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਬੀਓਪੀ ਪਛਾੜੀਆ ਦੇ ਅਸਿਸਟੈਂਟ ਕਮਾਂਡੈਂਟ ਸ੍ਰੀ ਅਵਿਸ਼ੇਕ ਆਨੰਦ ਅਤੇ ਉਨ੍ਹਾਂ ਦੀ ਟੀਮ ਨਾਲ ਮੁਲਾਕਾਤ ਹੋਈ।
ਇਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਵੱਲੋਂ ਮਿਲ ਕੇ ਪਿੰਡ ਅੱਕੂ ਵਾਲਾ ਦੇ ਰਕਬੇ ਵਿੱਚ ਕਣਕ ਦੇ ਖੇਤਾਂ ਵਿੱਚ ਸਾਂਝਾ ਸਰਚ ਓਪਰੇਸ਼ਨ ਚਲਾਇਆ ਗਿਆ। ਤਲਾਸ਼ੀ ਦੌਰਾਨ ਖੇਤਾਂ ਵਿੱਚੋਂ ਵੱਖ-ਵੱਖ ਪੈਕਟਾਂ ਦੀ ਬਰਾਮਦਗੀ ਕੀਤੀ ਗਈ ਜਿਨ੍ਹਾਂ ਵਿੱਚੋ ਹੇਰੋਇਨ ਬਰਾਮਦ ਹੋਈ , ਜਿਸ ਦਾ ਵੱਜਣ ਕਰਨ ਤੇ 12 ਕਿਲੋ 837 ਗ੍ਰਾਮ ਹੋਇਆ ।
ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੇਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਡਰੋਨ ਰਾਹੀਂ ਕੀਤੀ ਗਈ ਇਸ ਤਸਕਰੀ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
