ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਤੋਂ ਮੋਬਾਈਲ ਚੋਰ ਕਾਬੂ, 3 ਚੋਰੀਸ਼ੁਦਾ ਫੋਨ ਬਰਾਮਦ
- 14 Views
- kakkar.news
- March 25, 2026
- Punjab
ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਤੋਂ ਮੋਬਾਈਲ ਚੋਰ ਕਾਬੂ, 3 ਚੋਰੀਸ਼ੁਦਾ ਫੋਨ ਬਰਾਮਦ
ਫਿਰੋਜ਼ਪੁਰ 25 ਮਾਰਚ 2026 (ਅਨੁਜ ਕੱਕੜ ਟੀਨੂੰ)
ਮਾਣਯੋਗ ਸਪੈਸ਼ਲ ਡੀ ਜੀ ਪੀ ਰੇਲਵੇ (ਪਟਿਆਲਾ) ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਡੀ ਐਸ ਪੀ (ਜੀ ਆਰ ਪੀ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਥਾਣਾ ਜੀ ਆਰ ਪੀ ਫਿਰੋਜ਼ਪੁਰ ਪੁਲਿਸ ਨੇ ਰੇਲ ਗੱਡੀਆਂ ਵਿੱਚੋਂ ਮੁਸਾਫਰਾਂ ਦੇ ਮੋਬਾਈਲ ਫ਼ੋਨ ਚੋਰੀ ਕਰਨ ਵਾਲੇ ਇਕ (ਆਦਿ ਚੋਰ) ਵਿਅਕਤੀ ਨੂੰ ਕਾਬੂ ਕੀਤਾ ਹੈ.
ਏ.ਐੱਸ.ਆਈ ਜਤਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਫਿਰੋਜਪੁਰ ਕੈਂਟ ਮੌਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਵਨਪ੍ਰੀਤ @ ਪਾਵਨ ਪੁੱਤਰ ਗਰਮੇਲ ਸਿੰਘ ਵਾਸੀ ਖੋਸਾ ਪਾਂਡੋ ਥਾਣਾ ਸਦਰ ਜ਼ਿਲ੍ਹਾ (ਮੋਗਾ) ਰੇਲ ਗੱਡੀਆਂ ਵਿਚੋਂ ਮੁਸਫਰਾਂ ਦੇ ਮੋਬਾਇਲ ਚੋਰੀ ਕਰਕੇ ਅੱਗੇ ਵੇਚਣ ਦਾ ਆਦਿ ਹੈ ਜੋ ਹੁਣ ਵੀ ਚੋਰੀ ਕੀਤੇ ਮੋਬਾਇਲ ਫੋਨ ਵੇਚਣ ਲਈ ਪਲੇਟਫਾਰਮ ਨੰਬਰ 2 ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਏ.ਐੱਸ.ਆਈ ਜਤਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਪਵਨਪ੍ਰੀਤ ਨੂੰ ਕਾਬੂ ਕੀਤਾ ਜਿਸ ਪਾਸੋਂ ਚੋਰੀ ਕੀਤੇ 2 ਮੋਬਾਇਲ ਫੋਨ ਮਾਰਕਾ oppo ਅਤੇ 1 realme ਕੁੱਲ 3 ਫ਼ੋਨ ਬਰਾਮਦ ਹੋਏ ਜਿਸ ਤੇ ਮੋਸਮੀ ਪਵਨਪ੍ਰੀਤ ਖ਼ਿਲਾਫ਼ ਮੁਕੱਦਮਾ ਨੰਬਰ 06 ਮਿਤੀ 22-03-2026 ਅ/ਧ 303(2) 317(2) ਭਾਰਤੀ ਨਿਆਂ ਸਹਿਤਾ ਥਾਣਾ ਜੀ ਆਰ ਪੀ ਫਿਰੋਜ਼ਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਦੌਰਾਨ ਪੜਤਾਲ ਇਹ ਗੱਲ ਵੀ ਸਾਹਮਣੇ ਆਈ ਕਿ ਪਵਨਪ੍ਰੀਤ ਉਕਤ ਤੇ ਪਹਿਲਾਂ ਵੀ ਮੋਗਾ, ਫਰੀਦਕੋਟ , ਅੰਮ੍ਰਿਤਸਰ ਵਿਖੇ ਚੋਰੀ ਦੇ ਮੁੱਕਦਮੇ ਦਰਜ ਹਨ ਮੁਕੱਦਮਾ ਵਿੱਚ ਅਗਲੀ ਤਫਤੀਸ਼ ਜਾਰੀ ਹੈ
