ਚਿੱਟੇ ਦਿਨ ਇਕ ਮੈਡੀਕਲ ਲੈਬ ਤੇ ਹੋਈ ਚੋਰੀ ਘਟਨਾ ਸੀ ਸੀ ਟੀਵੀ ਵਿਚ ਹੋਈ ਕੈਦ
- 29 Views
- kakkar.news
- July 8, 2026
- Crime Punjab
ਚਿੱਟੇ ਦਿਨ ਇਕ ਮੈਡੀਕਲ ਲੈਬ ਤੇ ਹੋਈ ਚੋਰੀ ਘਟਨਾ ਸੀ ਸੀ ਟੀਵੀ ਵਿਚ ਹੋਈ ਕੈਦ
ਫਿਰੋਜ਼ਪੁਰ, 8 ਜੁਲਾਈ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਬਸਤੀ ਟੈਂਕਾਂ ਵਾਲੀ ਸਥਿਤ ਹਰਮਨ ਮੈਡੀਕਲ ਲੈਬ ਵਿੱਚ ਬੁੱਧਵਾਰ ਸਵੇਰੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਲੈਬ ਵਿੱਚੋਂ ਲੈਪਟਾਪ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਪੂਰੀ ਘਟਨਾ ਲੈਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਲੈਬ ਦੇ ਮਾਲਕ ਮਰਕਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਵੇਰੇ ਆਪਣੀ ਲੈਬ ਖੋਲ੍ਹਣ ਤੋਂ ਬਾਅਦ ਕੁਝ ਸਮੇਂ ਲਈ ਲੈਬ ਦੇ ਪਿੱਛੇ ਬਣੇ ਆਪਣੇ ਘਰ ਚਲੇ ਗਏ। ਇਸ ਦੌਰਾਨ ਇੱਕ ਅਣਪਛਾਤਾ ਵਿਅਕਤੀ ਚੋਰੀ ਦੀ ਨੀਅਤ ਨਾਲ ਲੈਬ ਦੇ ਅੰਦਰ ਦਾਖਲ ਹੋਇਆ ਅਤੇ ਇੱਧਰ-ਉੱਧਰ ਤਲਾਸ਼ੀ ਲੈਣ ਲੱਗਾ। ਜਦੋਂ ਉਸ ਨੂੰ ਹੋਰ ਕੋਈ ਕੀਮਤੀ ਸਮਾਨ ਨਾ ਮਿਲਿਆ ਤਾਂ ਉਹ ਮੇਜ਼ ‘ਤੇ ਪਿਆ ਲੈਪਟਾਪ ਚੋਰੀ ਕਰਕੇ ਫਰਾਰ ਹੋ ਗਿਆ।
ਮਰਕਜ਼ ਨੇ ਦੱਸਿਆ ਕਿ ਜਦੋਂ ਉਹ ਵਾਪਸ ਲੈਬ ਵਿੱਚ ਆਏ ਤਾਂ ਉਨ੍ਹਾਂ ਦਾ ਲੈਪਟਾਪ ਆਪਣੀ ਥਾਂ ‘ਤੇ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਇੱਕ ਵਿਅਕਤੀ ਲੈਪਟਾਪ ਚੋਰੀ ਕਰਕੇ ਜਾਂਦਾ ਸਾਫ਼ ਨਜ਼ਰ ਆ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਚੋਰੀ ਹੋਏ ਲੈਪਟਾਪ ਵਿੱਚ ਲੈਬ ਨਾਲ ਸਬੰਧਤ ਮਹੱਤਵਪੂਰਨ ਰਿਕਾਰਡ ਅਤੇ ਉਨ੍ਹਾਂ ਦਾ ਨਿੱਜੀ ਡਾਟਾ ਵੀ ਮੌਜੂਦ ਸੀ, ਜੋ ਉਨ੍ਹਾਂ ਲਈ ਬਹੁਤ ਅਹਿਮ ਹੈ। ਲੈਪਟਾਪ ਗਾਇਬ ਹੋਣ ਦਾ ਪਤਾ ਲੱਗਣ ‘ਤੇ ਉਨ੍ਹਾਂ ਨੇ ਆਸ-ਪਾਸ ਉਸ ਵਿਅਕਤੀ ਅਤੇ ਲੈਪਟਾਪ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ।
