Trending Now
#ਫਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ. ਦੀ ਸਾਂਝੀ ਕਾਰਵਾਈ, ਲੁਟੇਰੇ ਗਿਰੋਹ ਦੇ ਮੈਂਬਰ ਗ੍ਰਿਫਤਾਰ , ਦੇਸੀ ਪਿਸਤੌਲ ਤੇ ਜਿੰਦਾ ਰੌਂਦ ਬਰਾਮਦ
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
ਹੁਣ ਮਰੀਜ਼ਾਂ ਨੂੰ ਹਸਪਤਾਲ ਵਿੱਚ ਹੀ ਮਿਲਣਗੀਆਂ ਦਵਾਈਆਂ-ਸਿਵਲ ਸਰਜਨ
- 116 Views
- kakkar.news
- September 14, 2022
- Health Punjab
ਹੁਣ ਮਰੀਜ਼ਾਂ ਨੂੰ ਹਸਪਤਾਲ ਵਿੱਚ ਹੀ ਮਿਲਣਗੀਆਂ ਦਵਾਈਆਂ-ਸਿਵਲ ਸਰਜਨ
ਡਾਕਟਰਾਂ ਨੂੰ ਹਸਪਤਾਲ ਵਿੱਚ ਉਪਲੱਬਧ ਦਵਾਈਆਂ ਲਿਖਣ ਦੀ ਕੀਤੀ ਹਿਦਾਇਤ
ਫਿਰੋਜ਼ਪੁਰ, 14 ਸਤੰਬਰ ( ਸੁਭਾਸ਼ ਕੱਕੜ)
ਡਾਕਟਰਾਂ ਨੂੰ ਹਸਪਤਾਲ ਵਿੱਚ ਉਪਲੱਬਧ ਦਵਾਈਆਂ ਲਿਖਣ ਦੀ ਕੀਤੀ ਹਿਦਾਇਤ
ਫਿਰੋਜ਼ਪੁਰ, 14 ਸਤੰਬਰ ( ਸੁਭਾਸ਼ ਕੱਕੜ)
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲੇ ਦੀਆਂ ਸਿਹਤ ਸੰਸਥਾਵਾ ਨੂੰ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਹਸਪਤਾਲ ਵਿੱਚੋਂ ਹੀ ਉਪਲੱਬਧ ਕਰਵਾਉਣ ਦੀ ਹਿਦਾਇਤ ਕੀਤੀ ਗਈ ਹੈ।ਇਹ ਜਾਣਕਾਰੀ ਫਿਰਜ਼ਪੁਰ ਦੇ ਪ੍ਰਭਾਰੀ ਸਿਵਲ ਸਰਜਨ ਡਾ:ਰਾਜਿੰਦਰ ਮਨਚੰਦਾ ਨੇ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਚਰਚਾ ਕਰਦਿਆਂ ਦਿੱਤੀ।ਉਹਨਾਂ ਖੁਲਾਸਾ ਕੀਤਾ ਜ਼ਿਲਾ ਹਸਪਤਾਲ ਸਮੇਤ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਮਰੀਜ਼ਾਂ ਨੂੰ ਆਮ ਤੌਰ ਤੇ ਲੋੜੀਂਦੀਆ ਬਹੁਗਿਣਤੀ ਦਵਾਈਆਂ ਉਪਲੱਬਧ ਹੋ ਗਈਆਂ ਹਨ ਜਿਹਨਾਂ ਦੀ ਕਿ ਘਾਟ ਚਲੀ ਆ ਰਹੀ ਸੀ ਅਤੇ ਬਾਕੀ ਰਹਿੰਦੀਆਂ ਦਵਾਈਆਂ ਵੀ ਨਿਕਟ ਭਵਿੱਖ ਵਿੱਚ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ। ਉਹਨਾ ਇਹ ਵੀ ਕਿਹ ਕਿ ਹਸਪਤਾਲਾਂ ਵਿਖੇ ਨਿਯੁਕਤ ਮੈਡੀਕਲ ਅਧਿਕਾਰੀਆਂ ਨੂੰ ਇਹ ਹਿਦਾਇਤ ਵੀ ਕੀਤੀ ਗਈ ਹੈੋ ਕਿ ਮਰੀਜ਼ਾਂ ਨੂੰ ਉਹੀ ਦਵਾਈਆਂ ਲਿੱਖਣ ਨੂੰ ਅਗੇਤ ਦਿੱਤੀ ਜਾਵੇ ਜੋ ਕਿ ਸਿਹਤ ਸੰਸਥਾ ਦੇ ਸਟਾਕ ਵਿੱਚ ਹੋਣ। ਡਾ: ਮਨਚੰਦਾ ਨੇ ਦੱਸਿਆ ਕਿ ਡਾਕਟਰਾਂ ਨੂੰ ਹਸਪਤਾਲ ਦੇ ਸਟਾਕ ਵਿੱਚ ਉਪਲੱਬਧ ਦਵਾਈਆਂ ਦੀ ਸੂਚੀ ਉਪਲੱਬਧ ਕਰਵਾਏ ਜਾਣ ਦੀ ਹਿਦਾਇਤ ਵੀ ਸਬੰਧਤ ਸਮਰੱਥ ਅਧਿਕਾਰੀਆਂ ਨੂੰ ਕੀਤੀ ਗਈ ਹੈ।
Categories

Recent Posts

