ਕਾਰ ਤੇ ਟਰੱਕ ਦੀ ਟੱਕਰ ਇੱਕ ਦੀ ਮੌਤ ਇੱਕ ਜਖਮੀ
- kakkar.news
- November 28, 2022
- Punjab
ਕਾਰ ਤੇ ਟਰੱਕ ਦੀ ਟੱਕਰ ਇੱਕ ਦੀ ਮੌਤ ਇੱਕ ਜਖਮੀ
ਸ਼ੁਤਰਾਣਾ 28 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ ‘ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਕੁਮਾਰ (28) ਪੁੱਤਰ ਸੁਰਿੰਦਰ ਕੁਮਾਰ ਵਾਸੀ ਲਹਿਰਾਗਾਗਾ (ਸੰਗਰੂਰ) ਵਜੋਂ ਹੋਈ ਹੈ ਦੇਰ ਰਾਤ ਟਰੱਕ ਤੇ ਕਾਰ ਦੀ ਹੋਈ ਟੱਕਰ ਵਿੱਚ ਕਾਰ ਸਵਾਰ ਦੀਪ ਕੁਮਾਰ ਆਪਣੇ ਦੋਸਤ ਲਵ੍ਪ੍ਰੀਤ ਨਾਲ ਲਹਿਰਾ ਗਾਗਾ ਤੋਂ ਖਨੌਰੀ ਵੱਲ ਜਾ ਰਹੇ ਸਨ ਤਾਂ ਟਰੱਕ ਦੀ ਹੋਈ ਟੱਕਰ ਕਾਰਨ ਦੀਪਕ ਕੁਮਾਰ ਦੀ ਮੌਤ ਹੋ ਗਈ ਜਦੋਂ ਕਿ ਲਵਪ੍ਰੀਤ ਜਖਮੀ ਹੋ ਗਿਆ। ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾ ਦੇ ਅਧਾਰ ਤੇ ਟੱਰਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਟਰੱਕ ਨੂੰ ਕਬਜੇ ਚ ਲੈ ਲਿਆ ਜਦੋਂ ਕਿ ਟੱਰਕ ਚਾਲਕ ਮੌਕੇ ਤੇ ਫਰਾਰ ਹੋ ਗਿਆ । ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਦੀਪਕ ਆਪਣੇ ਦੋਸ਼ਤ ਨਾਂਲ ਲਹਿਰਾ ਗਾਗਾ ਤੋਂ ਸੁਤਰਾਣੇ ਵੱਲ ਜਾ ਰਹੇ ਸਨ ਤਾਂ ਟੱਕਰ ਕਾਰਨ ਦੀਪਕ ਕੁਮਾਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਮਾਣਾ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026