ਫਿਰੋਜ਼ਪੁਰ ਰੇਲਵੇ ਸਟੇਸ਼ਨ ‘ਤੇ ਜੀ.ਆਰ.ਪੀ. ਦਾ ਵੱਡਾ ਸਰਚ ਆਪਰੇਸ਼ਨ, ਹਰ ਕੋਨੇ ਦੀ ਕੀਤੀ ਬਰੀਕੀ ਨਾਲ ਜਾਂਚ
- kakkar.news
- July 25, 2026
- Punjab
ਫਿਰੋਜ਼ਪੁਰ ਰੇਲਵੇ ਸਟੇਸ਼ਨ ‘ਤੇ ਜੀ.ਆਰ.ਪੀ. ਦਾ ਵੱਡਾ ਸਰਚ ਆਪਰੇਸ਼ਨ, ਹਰ ਕੋਨੇ ਦੀ ਕੀਤੀ ਬਰੀਕੀ ਨਾਲ ਜਾਂਚ
ਫ਼ਿਰੋਜ਼ਪੁਰ, 25 ਜੁਲਾਈ 2026 (ਅਨੁਜ ਕੱਕੜ ਟੀਨੂੰ)
ਮਾਣਯੋਗ ਸੀਨੀਅਰ ਅਧਿਕਾਰੀ ਮਹਿਕਮਾ, ਜੀ. ਆਰ. ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਰੇਲਵੇ ਮੁਸਾਫਿਰਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਸਮੇਂ ਸਮੇਂ ਤੇ ਆਉਣ ਵਾਲੀਆਂ (ਇੰਨਪੁਟਜ਼) ਦੇ ਮੱਦੇਨਜ਼ਰ ਜੀ.ਆਰ ਪੀ. ਥਾਣਾ ਫਿਰੋਜ਼ਪੁਰ ਵਲੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਵਿਖੇ (ਪਬਲਿਕ ਅਵੇਰਨੈਸ ਅਤੇ ਸਰਚ ਅਪਰੇਸ਼ਨ) ਤਹਿਤ ਪਲੈਟਫਾਰਮਾਂ, ਟਰੇਨਾਂ , ਵੇਟਿੰਗ ਏਰੀਆ, ਮੋਟਰਸਾਇਕਲ ਪਾਰਕਿੰਗ, ਟਰੈਕ ਅਤੇ ਸ਼ੱਕੀ ਵਿਅਕਤੀਆਂ ਦੀ ਬਰੀਕੀ ਨਾਲ਼ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾ ਕੋਈ ਸ਼ੱਕੀ ਵਸਤੂ ਹੋਣੀ ਨਹੀਂ ਪਾਈ ਗਈ ਚੈਕਿੰਗ ਦੌਰਾਨ ਸਫ਼ਰ ਕਰਨ ਵਾਲੇ ਮੁਸਾਫਿਰਾਂ ਨੂੰ ਜਾਣੂ ਕਰਵਾਇਆ ਗਿਆ ਕਿ ਅਗਰ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼, ਲਾਵਾਰਿਸ ਸਮਾਨ ਆਦਿ ਮਿਲਦਾ ਹੈ ਤਾਂ ਤੁਰੰਤ ਇਸ ਦੀ ਸੂਚਨਾਂ ਨਜ਼ਦੀਕੀ ਸਟੇਸ਼ਨ ਜੀ ਆਰ ਪੀ, ਜਾਂ ਆਰ.ਪੀ.ਐੱਫ ਨੂੰ ਦਿੱਤੀ ਜਾਵੇ.
