15 ਅਗਸਤ ਤੋਂ ਪਹਿਲਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ ‘ਤੇ ਜੀਆਰਪੀ ਅਤੇ ਆਰਪੀਐੱਫ ਦਾ ਵੱਡਾ ਸਰਚ ਆਪ੍ਰੇਸ਼ਨ
- kakkar.news
- July 31, 2026
- Punjab
15 ਅਗਸਤ ਤੋਂ ਪਹਿਲਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ ‘ਤੇ ਜੀਆਰਪੀ ਅਤੇ ਆਰਪੀਐੱਫ ਦਾ ਵੱਡਾ ਸਰਚ ਆਪ੍ਰੇਸ਼ਨ
ਫਿਰੋਜ਼ਪੁਰ 31 ਜੁਲਾਈ 2026 (ਅਨੁਜ ਕੱਕੜ ਟੀਨੂੰ)
ਮਾਣਯੋਗ ਸਪੈਸ਼ਲ ਡੀ. ਜੀ. ਪੀ , ਜੀ. ਆਰ. ਪੀ ਪਟਿਆਲਾ ਅਤੇ ਡੀ.ਐਸ.ਪੀ ਜ਼ੋਨਲ ਜੀ ਆਰ ਪੀ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਰੇਲਵੇ ਮੁਸਾਫਿਰਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਆਉਣ ਵਾਲੇ 15 ਅਗਸਤ 2026 ਦੇ ਮੱਦੇਨਜ਼ਰ ਮਿਤੀ 31-07-26 ਨੂੰ ਜੀ.ਆਰ ਪੀ. ਥਾਣਾ ਫਿਰੋਜ਼ਪੁਰ ਅਤੇ ਆਰ. ਪੀ.ਐੱਫ ,ਡੌਗ ਰੇਲਵੇ ਸਟੇਸ਼ਨ ਫਿਰੋਜ਼ਪੁਰ ਵਿਖੇ (ਪਸੰਜਰ ਅਵੇਰਨੈੱਸ ਅਤੇ ਸਰਚ ਅਪ੍ਰੇਸ਼ਨ) ਤਹਿਤ ਸਟੇਸ਼ਨ ਦੇ ਪਲੈਟਫਾਰਮਾਂ, ਟਰੇਨਾਂ , ਵੇਟਿੰਗ ਏਰੀਆ, ਮੋਟਰਸਾਇਕਲ ਪਾਰਕਿੰਗ, ਐਂਟਰੀ ਗੇਟ ਅਤੇ ਸ਼ੱਕੀ ਵਿਅਕਤੀਆਂ ਦੀ ਬਰੀਕੀ ਨਾਲ਼ ਚੈਕਿੰਗ ਕੀਤੀ ਗਈ| ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾ ਕੋਈ ਸ਼ੱਕੀ ਵਸਤੂ ਹੋਣੀ ਨਹੀਂ ਪਾਈ ਗਈ | ਚੈਕਿੰਗ ਦੌਰਾਨ ਸਫ਼ਰ ਕਰਨ ਵਾਲੇ ਮੁਸਾਫਿਰਾਂ ਨੂੰ ਜਾਣੂ ਕਰਵਾਇਆ ਗਿਆ ਕਿ ਅਗਰ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼, ਲਾਵਾਰਿਸ ਸਮਾਨ ਆਦਿ ਮਿਲਦਾ ਹੈ ਤਾਂ ਤੁਰੰਤ ਇਸ ਦੀ ਸੂਚਨਾਂ ਨਜ਼ਦੀਕੀ ਸਟੇਸ਼ਨ ਜੀ ਆਰ ਪੀ, ਜਾਂ ਆਰ.ਪੀ.ਐੱਫ ਨੂੰ ਦਿੱਤੀ ਜਾਵੇ|
