ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੈਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਕਰਵਾਏ ਗਏ
- 83 Views
- kakkar.news
- September 15, 2022
- Punjab Sports
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੈਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਕਰਵਾਏ ਗਏ
ਫਿਰੋਜ਼ਪੁਰ 15 ਸਤੰਬਰ(ਸੁਭਾਸ ਕੱਕੜ)
ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਖੇਡ ਗਰਾਂਊਡ ਵਿਖੇ 15 ਸਤੰਬਰ ਨੂੰ ਜ਼ਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ-21 ਅਤੇ 21-40) ਜਿਸ ਵਿਚ ਅਥਲੈਟਿਕਸ, ਕਬੱਡੀ(ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਹੈਂਡਬਾਲ, ਗਤਕਾ, ਕਿੱਕ ਬਾਕਸਿੰਗ, ਬੈਡਮਿੰਟਨ, ਬਾਸਕਿਟਬਾਲ, ਹਾਕੀ, ਕੁਸ਼ਤੀ, ਤੈਰਾਕੀ, ਬਾਕਸਿੰਗ ਅਤੇ ਟੇਬਲ ਟੈਨਿਸ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।
ਇਨ੍ਹਾਂ ਮੁਕਾਬਿਲਾਂ ਵਿਚ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅਥਲੈਟਿਕਸ ਇਵੈਂਟ ਅੰਡਰ 21-40 ਲੜਕੀਆਂ ਵਿੱਚ ਲੰਮੀ ਛਾਲ ਕਮਲਪ੍ਰੀਤ ਕੌਰ , ਅਕਾਲ ਅਕੈਡਮੀ ਰੱਤਾ ਖੇੜਾ ਨੇ ਪਹਿਲਾ, ਅੰਜੂ ਬਾਲਾ ਨੇ ਗੁਰੂਹਰਸਹਾਏ ਨੇ ਦੂਜਾ ਅਤੇ ਲਵਲੀਨ ਕੌਰ ਵਿਸਡੰਮ ਇੰਟਰਨੈਸ਼ਨਲ ਪਬਲਿਕ ਸਕੂਲ ਘੱਲ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 21-40 ਲੰਮੀ ਛਾਲ ਲੜਕਿਆ ਵਿਚ ਸੁਨੀਲ ਸਿੰਘ ਫਿਰੋਜਪੁਰ ਨੇ ਪਹਿਲਾ, ਚਰਨਜੀਤ ਸਿੰਘ ਮਮਦੌਤ ਨੇ ਦੂਜਾ ਅਤੇ ਪ੍ਰਕਾਸ਼ ਸਿੰਘ ਗੁਰੂਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਕੁਸ਼ਤੀ (ਫ੍ਰੀ ਸਟਾਇਲ) ਅੰਡਰ 21-40 ਲੜਕੀਆਂ ਵਿੱਚ ਸੁਰਿੰਦਰ ਪਾਲ ਕੌਰ ਫਿਰੋਜਪੁਰ ਨੇ 50 ਕੇ.ਜੀ ਵਿਚ ਪਹਿਲਾ, 53 ਕੇ.ਜੀ ਵਿਚ ਸਿਮਰਨਜੀਤ ਕੌਰ ਫਿਰੋਜਪੁਰ ਨੇ ਪਹਿਲਾ ਅਤੇ 57 ਕੇ.ਜੀ ਵਿੱਚ ਮਨਪ੍ਰੀਤ ਕੌਰ , ਫਿਰੋਜਪੁਰ ਨੇ ਪਹਿਲਾ ਅਤੇ 68 ਕੇ.ਜੀ ਵਿਚ ਜੋਤੀ ਸ਼ਰਮਾ ਫਿਰੋਜਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਬਾਕਸਿੰਗ ਗੇਮ ਵਿੱਚ ਅੰਡਰ 21-40 ਲੜਕਿਆਂ ਵਿੱਚ 51-54 ਕੇ.ਜੀ ਵਿੱਚ ਧਰਮਿੰਦਰ ਸਿੰਘ ਪਹਿਲਾ, 57-60 ਵਿਚ ਜਗਮੀਤ ਸਿੰਘ ਫਿਰੋਜਪੁਰ ਨੇ ਪਹਿਲਾ, 60-63 ਵਿਚ ਸੰਦੀਪ ਫਿਰੋਜ਼ਪੁਰ ਨੇ ਪਹਿਲਾ, 63-67 ਵਿਚ ਸੁਨੀਲ ਨੇ ਪਹਿਲਾ, 67-71 ਵਿਚ ਹਰਮਨਪ੍ਰੀਤ ਸਿੰਘ ਨੇ ਪਹਿਲਾ 71-75 ਵਿਚ ਵਿਕਾਸ ਕੁਮਾਰ ਨੇ ਪਹਿਲਾ ਅਤੇ 80-86 ਵਿਚ ਰਾਹੁਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਅੰਡਰ 21-40 ਲੜਕੀਆਂ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਸਸਸ ਫਤਿਹਗੜ੍ਹ ਸਭਰਾਅ ਨੇ ਪਹਿਲਾ , ਦੂਜਾ ਸਸਸਸਜੋਗਿੰਦਰਾ ਕਾਨਵੈਂਟ ਸਕੂਲ ਘੱਲ ਖੁਰਦ ਨੇ ਦੂਜਾ ਅਤੇ ਸਸਸਸ ਜੀਰਾ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਅੰਡਰ 21-40 ਲੜਕਿਆਂ ਸਸਸਸ ਛਾਗਾ ਰਾਏ ਨੇ ਪਹਿਲਾ, ਸਸਸਸ ਰਾਓ ਕੇ ਹਿਠਾੜ ਦੂਜਾ ਅਤੇ ਸਸਸਸ ਮੱਲਾ ਕੇ ਖਾਸ ਨੇ ਤੀਜਾ ਸਥਾਨ ਹਾਸਲ ਕੀਤਾ। ਵਿੱਚ ਅਤੇ ਸਸਸਸ ਜੰਡ ਵਾਲਾ ਨੇ ਦੂਜਾ ਅਤੇ ਸਸਸਸ ਮੱਲਾਂਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ ਅੰਡਰ 21-40 ਲੜਕਿਆ ਵਿਚ ਗੁਰੂ ਰਾਮਦਾਸ ਪਬਲਿਕ ਕਲੱਬ ਨੇ ਪਹਿਲਾ ਅਤੇ ਸੈਂਟ ਸੋਲਜਰ ਸਪੋਰਟਸ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ ।
ਬਾਸਕਿਟਬਾਲ ਖੇਡ ਅੰਡਰ 21 ਲੜਕੀਆਂ ਵਿੱਚ ਸਸਸਸ(ਲੜਕੀਆਂ) ਫਿਰੋਜ਼ਪੁਰ ਨੇ ਪਹਿਲਾ ਅਤੇ ਆਰ.ਐਸ.ਡੀ ਸਕੂਲ ਫਿਰੋਜ਼ਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਅੰਡਰ 21 ਲੜਕਿਆ ਵਿਚ ਐਚ ਐਮ ਸਕੂਲ ਫਿਰੋਜਪੁਰ ਨੇ ਪਹਿਲਾ, ਗੁਰੂ ਨਾਨਕ ਕਾਲਜ ਫਿਰੋਜਪੁਰ ਛਾਉਣੀ ਨੇ ਦੂਜਾ ਅਤੇ ਸਸਸਸ ਬੱਗੇ ਕੇ ਪਿੱਪਲ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤਰ੍ਹਾ ਅੰਡਰ 21 ਲੜਕੀਆਂ ਵਿਚ ਸ਼੍ਰੀ ਗੁਰਦਾਸਰਾਮ ਕੰਸਸਸ ਜੀਰਾ ਨੇ ਪਹਿਲਾ , ਗੁਰੂ ਰਾਮਦਾਸ ਸਪੋਰਟਸ ਕਲੱਬ ਬਹਾਵਲਪੁਰ ਨੇ ਦੂਜਾ ਅਤੇ ਦੇਵ ਸਮਾਜ ਕਾਲਜ ਫਿਰੋਜਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 21-40 ਵਿਚ ਲੜਕਿਆ ਵਿਚ ਬਾਬਾ ਜੱਸਾ ਸਿੰਘ ਸਪੋਰਟਸ ਕਲੱਬ ਬੂਟੇ ਵਾਲਾ ਨੇ ਪਹਿਲਾ, ਸ਼੍ਰੀ ਗੁਰੂ ਤੇਗ ਬਹਾਦਰ ਕਲੱਬ ਭਾਗੋ ਕੇ ਨੇ ਦੂਜਾ ਅਤੇ ਸ਼ਹੀਦ ਭਗਤ ਸਿੰਘ ਕਲੱਬ ਫਿਰੋਜਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਕਬੱਡੀ ਅੰਡਰ 21 ਲੜਕੀਆਂ ਵਿੱਚ ਝਾੜੀ ਵਾਲਾ ਪਹਿਲਾ ਅਤੇ ਫੱਤੇ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ 21- 40 ਵਿਚ ਦੇਵ ਸਮਾਜ ਕਾਲਜ ਫਾਰ ਵੂਮੈਂਨ ਫਿਰੋਜਪੁਰ ਨੇ ਪਹਿਲਾ ਡੀ.ਏ.ਵੀ ਕਾਲਜ , ਦੂਜਾ ਅਤੇ ਸਹਿਜਾਦਾ ਸੰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਮੂਹ ਸਟਾਫ ਜ਼ਿਲ੍ਹਾ ਖੇਡ ਦਫਤਰ, ਫਿਰੋਜ਼ਪੁਰ ਅਤੇ ਵੱਖ-ਵੱਖ ਸਕੂਲਾਂ ਦੇ ਟੀਚਰ ਆਦਿ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024