ਐਮ.ਸੀ.ਸੀ./ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੋਜ਼ਗਾਰ ਕੈਂਪ ਲਗਾਇਆ
- 308 Views
- kakkar.news
- September 16, 2022
- Education Punjab
ਐਮ.ਸੀ.ਸੀ./ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੋਜ਼ਗਾਰ ਕੈਂਪ ਲਗਾਇਆ
ਫਿਰੋਜ਼ਪੁਰ, 16 ਸਤੰਬਰ: ਸੁਭਾਸ਼ ਕੱਕੜ
ਐਮ.ਸੀ.ਸੀ./ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 16 ਸਤੰਬਰ ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ। ਇਸ ਸਬੰਧੀ ਸ਼੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪਰ ਨੇ ਦੱਸਿਆ ਕਿ ਇਸ ਰੋਜ਼ਗਰ ਕੈਂਪ ਵਿੱਚ ਕਰਤਾਰ ਐਗਰੋ ਇਨਪੁਟਸ ਕੰਪਨੀ ਵੱਲੋਂ ਸੁਪਰਵਾਇਜ਼ਰ ਅਤੇ ਸੇਲਜ਼ਮੈਨ ਦੀਆਂ ਅਸਾਮੀਆਂ ਲਈ ਇੰਟਰਵਿਊ ਲਿਆ ਗਿਆ। ਇਸ ਕੈਂਪ ਵਿੱਚ 213 ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚੋਂ ਕੰਪਨੀ ਵੱਲੋਂ 139 ਪ੍ਰਾਰਥੀਆਂ ਨੂੰ ਸਾਰਟਲਿਸਟ ਕੀਤਾ ਗਿਆ। ਇਸ ਤੋਂ ਇਲਾਵਾ ਮਿਸ ਨੀਰੂ ਯੰਗ ਪ੍ਰੋਫੈਸ਼ਨਲ ਐਮ.ਸੀ.ਸੀ. ਫਿਰੋਜ਼ਪੁਰ ਵੱਲੋਂ ਇਸ ਕੈਂਪ ਵਿੱਚ ਹਾਜ਼ਰ ਹੋਏ ਪ੍ਰਾਰਥੀਆਂ ਦੀ ਕਾਊਂਸਲਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਮੁਤਾਬਿਕ ਸਹੀ ਕਿੱਤਾ ਚੁਨਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ www.pgrkam.com ਅਤੇ www.ncs.gov.in ‘ਤੇ ਰਜਿਸਟਰਡ ਹੋਣ ਬਾਰੇ ਕਿਹਾ ਗਿਆ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਟ੍ਰੇਨਿੰਗਾਂ, ਸਕਿੱਲ ਕੋਰਸਾਂ ਅਤੇ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਫਿਰੋਜ਼ਪੁਰ ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਾਜ ਕੁਮਾਰ, ਮੁਨੀਸ਼ ਕੁਮਾਰ, ਸੰਨੀ ਅਤੇ ਸੁਰਜੀਤ ਸਿੰਘ ਆਦਿ ਹਾਜਰ ਸਨ।



- October 15, 2025