ਮੰਨਜੂਰੀ ਪੱਤਰ ਜਾਰੀ ਹੋਣ ਦੀ ਮਿਤੀ ਦੇ 14 ਦਿਨ ਦੇ ਅੰਦਰ – ਅੰਦਰ ਕਿਸਾਨ ਮਸ਼ੀਨਾਂ ਦੀ ਖਰੀਦਦਾਰੀ ਕਰਨ – ਮੁੱਖ ਖੇਤੀਬਾੜੀ ਅਫਸਰ
- 89 Views
- kakkar.news
- September 16, 2022
- Agriculture Punjab
ਮੰਨਜੂਰੀ ਪੱਤਰ ਜਾਰੀ ਹੋਣ ਦੀ ਮਿਤੀ ਦੇ 14 ਦਿਨ ਦੇ ਅੰਦਰ – ਅੰਦਰ ਕਿਸਾਨ ਮਸ਼ੀਨਾਂ ਦੀ ਖਰੀਦਦਾਰੀ ਕਰਨ – ਮੁੱਖ ਖੇਤੀਬਾੜੀ ਅਫਸਰ
ਫਿਰੋਜ਼ਪੁਰ, 16 ਸਤੰਬਰ
ਸੁਭਾਸ਼ ਕੱਕੜ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸਾਂਭ-ਸੰਭਾਲ ਕਰਨ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਉੱਤੇ ਮੁਹੱਈਆ ਕਰਵਾਉਣ ਲਈ ਨਿੱਜੀ ਕਿਸਾਨਾਂ, ਗ੍ਰਾਮ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਜਿਨ੍ਹਾਂ ਦੇ ਡਰਾਅ ਨਿੱਕਲੇ ਸਨ, ਨੂੰ ਮਸ਼ੀਨਰੀ ਖਰੀਦਣ ਲਈ ਮੰਨਜੂਰੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੁੱਖ ਖੇਤੀਬਾੜੀ ਅਫਸਰ ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕੁੱਲ 214 ਗ੍ਰਾਮ ਪੰਚਾਇਤਾਂ ਅਤੇ 2 ਸਹਿਕਾਰੀ ਸਭਾਵਾਂ ਨੂੰ ਮਸ਼ੀਨਾਂ ਖਰੀਦਣ ਲਈ ਮੰਨਜੂਰੀ ਪੱਤਰ ਜਾਰੀ ਕਰ ਦਿੱਤੇ ਗਏ ਹਨ ਉੱਥੇ ਹੀ ਨਿੱਜੀ ਕਿਸਾਨਾਂ ਨੂੰ ਮਸ਼ੀਨਰੀ ਖਰੀਦਣ ਲਈ ਕੁੱਲ 1450 ਮੰਨਜੂਰੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੰਨਜੂਰੀ ਪੱਤਰ ਪੰਜਾਬ ਸਰਕਾਰ ਵੱਲੋਂ ਮਸ਼ੀਨਰੀ ਲੈਣ ਲਈ ਬਣਾਏ ਗਏ ਪੋਰਟਲ agrimachinerypb.com ਉੱਤੇ ਜਾਰੀ ਕੀਤੇ ਗਏ ਹਨ ਅਤੇ ਨਿੱਜੀ ਕਿਸਾਨ, ਸਹਿਕਾਰੀ ਸਭਾਵਾਂ ਜਾਂ ਗ੍ਰਾਮ ਪੰਚਾਇਤਾਂ ਜਿੰਨ੍ਹਾਂ ਦੇ ਡਰਾਅ ਨਿੱਕਲੇ ਸਨ, ਉਹ ਮਸ਼ੀਨਰੀ ਖਰੀਦਣ ਲਈ ਜਾਰੀ ਕੀਤੇ ਮੰਨਜੂਰੀ ਪੱਤਰ ਨੂੰ ਇਸ ਆਨਲਾਈਨ ਪੋਰਟਲ ਉੱਤੇ ਆਪਣੀ ਆਈ.ਡੀ ਖੋਲ ਕੇ ਡਾਊਨਲਾਊਡ ਕਰ ਸਕਦੇ ਹਨ। ਜਿਹੜੇ ਨਿੱਜੀ ਕਿਸਾਨ, ਸਹਿਕਾਰੀ ਸਭਾਵਾਂ ਜਾਂ ਗ੍ਰਾਮ ਪੰਚਾਇਤਾਂ ਨੂੰ ਮਸ਼ੀਨਰੀ ਖਰੀਦਣ ਲਈ ਮੰਨਜੂਰੀ ਪੱਤਰ ਜਾਰੀ ਕੀਤੇ ਹਨ ਉਨ੍ਹਾਂ ਨੂੰ ਇਹ ਮੰਨਜੂਰੀ ਪੱਤਰ ਜਾਰੀ ਹੋਣ ਦੀ ਮਿਤੀ ਦੇ 14 ਦਿਨਾਂ ਦੇ ਅੰਦਰ-ਅੰਦਰ ਮਸ਼ੀਨਰੀ ਖਰੀਦਣੀ ਲਾਜ਼ਮੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨਿੱਜੀ ਕਿਸਾਨਾਂ, ਸਹਿਕਾਰੀ ਸਭਾਵਾਂ ਜਾਂ ਗ੍ਰਾਮ ਪੰਚਾਇਤਾਂ ਨੂੰ ਮੰਨਜੂਰੀ ਪੱਤਰ ਜਾਰੀ ਹੋਏ ਹਨ ਉਹ ਜਲਦੀ ਤੋਂ ਜਲਦੀ ਮਸ਼ੀਨਰੀ ਖਰੀਦ ਕਰਕੇ ਮਸ਼ੀਨਾਂ ਦੇ ਬਿੱਲ ਪੋਰਟਲ ਉੱਤੇ ਅਪਲੋਡ ਕਰਨ ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦੇ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਕਿਸਾਨ ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024