ਫਿਰੋਜ਼ਪੁਰ ਸ਼ਹਿਰ ਵਿਚ ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਮਨੀਸ਼ ਧਵਨ ਦੇ ਭਰਾ ਸੰਦੀਪ ਧਵਨ ਉਪਰ ਚੱਲੀਆਂ ਗੋਲੀਆਂ ਅਤੇ ਦੋਸ਼ ਕਾਂਗਰਸੀ ਕੌਂਸਲਰ ਤੇ ਲੱਗਿਆ
- 244 Views
- kakkar.news
- September 24, 2022
- Crime Punjab
ਗੋਲੀਆਂ ਚਲਾਉਣ ਦਾ ਦੋਸ਼ ਕਾਂਗਰਸੀ ਕੌਂਸਲਰ ਤੇ ਲੱਗਿਆ
ਫਿਰੋਜ਼ਪੁਰ 24 ਸਤੰਬਰ 2022
ਅਨੁਜ ਕੱਕੜ ਟੀਨੂੰ
ਪੰਜਾਬ ਦੇ ਅੰਦਰ ਨਿੱਤ ਦਿਨ ਹੀ ਗੋਲੀਆਂ ਚੱਲਣ ਦੀਆਂ ਘਟਨਾਵਾਂ ਦੇ ਕਾਰਨ ਜਿਥੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ, ਉਥੇ ਹੀ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਤੇ ਵੀ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ਕਾਨੂੰਨ ਵਿਵਸਥਾ ਵਿਚ ਢਿੱਲ ਦੇ ਕਾਰਨ ਹੀ ਪੰਜਾਬ ਦੇ ਅੰਦਰ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਜਾਪਦੀਆਂ ਹਨ। ਤਾਜ਼ਾ ਘਟਨਾ ਸਰਹੱਦੀ ਸ਼ਹਿਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ। ਫਿਰੋਜ਼ਪੁਰ ਸ਼ਹਿਰ ਵਿਚ ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਮਨੀਸ਼ ਧਵਨ ਦੇ ਭਰਾ ਸੰਦੀਪ ਧਵਨ ਦੇ ਗੋਲੀਆਂ ਵੱਜਣ ਸੂਚਨਾ ਮਿਲੀ ਹੈ ਅਤੇ ਗੋਲੀਆਂ ਚਲਾਉਣ ਦਾ ਦੋਸ਼ ਕਾਂਗਰਸੀ ਕੌਂਸਲਰ ਤੇ ਲੱਗਿਆ ਹੈ।ਇਹ ਮਾਮਲਾ ਚੋਣਾਵੀਂ ਝਗੜੇ ਦੇ ਨਾਲ ਹੀ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਸੰਦੀਪ ਨੂੰ ਪਹਿਲਾਂ ਫਿਰੋਜ਼ਪੁਰ ਤੋਂ ਫਰੀਦਕੋਟ ਰੈਫ਼ਰ ਕਰ ਦਿਤਾ ਗਿਆ। ਉਹਦੇ ਬਾਅਦ ਸੰਦੀਪ ਦੀ ਹਾਲਤ ਗੰਭੀਰ ਵੇਖਦਿਆਂ ਹੋਇਆ ਫਰੀਦਕੋਟ ਤੋਂ ਉਹਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਸੰਦੀਪ ਦੇ ਭਰਾ ਮਨੀਸ਼ ਨੇ ਦੋਸ਼ ਲਗਾਏ ਕਿ, ਕਾਂਗਰਸੀ ਕੌਂਸਲਰ ਨੇ ਉਹਦੇ ਭਰਾ ਨੂੰ ਇਕੱਲਾ ਦੇਖ ਕੇ, ਉਹਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਹਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਮਨੀਸ਼ ਦਾ ਦੋਸ਼ ਹੈ ਕਿ, ਇਸ ਤੋਂ ਪਹਿਲਾਂ ਉਕਤ ਕਾਂਗਰਸੀਆਂ ਨੇ ਉਨ੍ਹਾਂ ‘ਤੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਹਦੇ ‘ਤੇ ਬਲਾਤਕਾਰ ਦਾ ਝੂਠਾ ਕੇਸ ਵੀ ਦਰਜ ਕਰਵਾਇਆ ਗਿਆ ਸੀ। ਦੂਜੇ ਪਾਸੇ, ਮਨੀਸ਼ ਧਵਨ ਦੁਆਰਾ ਲਾਏ ਗਏ ਦੋਸ਼ਾਂ ਨੂੰ ਕਾਂਗਰਸ ਦੇ ਸੀਨੀਅਰ ਆਗੂ ਅਤੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਹਾਂਡਾ ਨੇ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ, ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੈ। ਇਸ ਘਟਨਾ ਤੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ, ਉਹ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੇ ਹਨ ਅਤੇ ਜ਼ਖਮੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024