ਕਾਊਂਟਰ ਇੰਟੈਲੀਜੈਂਸ ਨੂੰ ਇੱਕ ਆਪ੍ਰੇਸ਼ਨ ‘ਚ ਮਿਲੀ ਵੱਡੀ ਕਾਮਯਾਬੀ, 17 ਪਿਸਟਲ ਬਰਾਮਦ, ਇੱਕ ਪਾਕਿਸਤਾਨੀ ਰਾਈਫਲ ਬਰਾਮਦ, ਭਾਰੀ ਮਾਤਰਾ ‘ਚ ਡਰੱਗ ਮਨੀ ਬਰਾਮਦ
- 140 Views
- kakkar.news
- October 8, 2022
- Crime Punjab
ਕਾਊਂਟਰ ਇੰਟੈਲੀਜੈਂਸ ਨੂੰ ਇੱਕ ਆਪ੍ਰੇਸ਼ਨ ‘ਚ ਮਿਲੀ ਵੱਡੀ ਕਾਮਯਾਬੀ, 17 ਪਿਸਟਲ ਬਰਾਮਦ, ਇੱਕ ਪਾਕਿਸਤਾਨੀ ਰਾਈਫਲ ਬਰਾਮਦ, ਭਾਰੀ ਮਾਤਰਾ ‘ਚ ਡਰੱਗ ਮਨੀ ਬਰਾਮਦ
ਚੰਡੀਗੜ੍ਹ, 8 ਅਕਤੂਬਰ 2022(ਸਿਟੀਜ਼ਨਜ਼ ਵੋਇਸ)
ਹਾਲ ਹੀ ਕਾਊੰਟਰ ਇੰਟੈੰਲੀਜੈੰਸ ਵੱਲੋੰ ਗ੍ਰਿਫਤਾਰ ਕੀਤੇ ਰਤਨਬੀਰ ਸਿੰਘ ਵਾਸੀ ਰੱਤੋਕੇ ਤੇ ਗੋਇੰਦਵਾਲ ਜੇਲ ‘ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਜਸਕਰਣ ਸਿੰਘ ਦੀ ਨਿਸ਼ਾਨਦੇਹੀ ‘ਤੇ ਤਿੰਨ ਦਿਨ ਪਹਿਲਾਂ 10 ਪਿਸਟਲ ਬਰਾਮਦ ਹੋਏ ਸਨ ਤੇ ਪੁਲਿਸ ਦੀ ਟੀਮਾਂ ਦੋਵਾਂ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅੱਜ ਦੋਵਾਂ ਦੀ ਨਿਸ਼ਾਨਦੇਹੀ ‘ਤੇ 17 ਪਿਸਟਲ, 27 ਮੈਗਜ਼ੀਨ ਤੇ ਇੱਕ ਪਾਕਿਸਤਾਨੀ ਰਾਈਫਲ ਵੀ ਬਰਾਮਦ ਕੀਤੀ ਹਨ ਤੇ ਭਾਰੀ ਮਾਤਰਾ ‘ਚ ਡਰੱਗ ਮਨੀ ਤੇ ਹੈਰੋਇਨ ਵੀ ਬਰਾਮਦ ਕੀਤੀ ਹੈ। ਭਾਵੇਂ ਕਿ ਪੁਲਿਸ ਦੇ ਅਧਿਕਾਰੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਪਰ ਪੰਜਾਬ ਦੇ ਡੀਜੀਪੀ ਛੇਤੀ ਹੀ ਇਸ ਮਾਮਲੇ ‘ਚ ਮੀਡੀਆ ਨੂੰ ਜਾਣਕਾਰੀ ਸਾਂਝੀ ਕਰ ਸਕਦੇ ਹਨ। ਕਾਊਂਟਰ ਇੰਟੈਲੀਜੈੰਸ ਵੱਲੋਂ ਦੋਵਾਂ ਜਸਕਰਣ ਤੇ ਰਤਨਜੀਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ‘ਤੇ ਹੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ



- October 15, 2025