ਬਟਾਲਾ ਵਿੱਚ ਕਈ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਗੈਂਗਸਟਰ
- 129 Views
- kakkar.news
- October 8, 2022
- Crime Punjab
ਬਟਾਲਾ ਵਿੱਚ ਕਈ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਗੈਂਗਸਟਰ
ਬਟਾਲਾ 8 ਅਕਤੂਬਰ 2022
ਵੱਲੋਂ ਕਈ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਗੁਰਦਾਸਪੁਰ ਦੇ ਬਟਾਲਾ ਨੇੜੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੁਲਿਸ ਮੂਤਾਬਕ ਰਣਜੋਤ ਸਿੰਘ ਉਰਫ਼ ਬਬਲੂ ਨਾਮੀ ਇਸ ਗੈਂਗਸਟਰ ਨੂੰ ਜ਼ਖਮੀ ਹੋਣ ਕਾਰਨ ਪਹਿਲਾਂ ਹਸਪਤਾਲ ਲਿਜਾਇਆ ਗਿਆ ਹੈ ਅਤੇ ਬਾਅਦ ਵਿੱਚ ਜਾਂਚ ਕੀਤੀ ਜਾਵੇਗੀਬਟਾਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਬਬਲੂ ਕਰੀਬ 11 ਕੇਸ ਦਰਜ ਹਨ ।ਇਹਨਾਂ ਵਿੱਚ ਅੰਮ੍ਰਿਤਸਰ ਰੂਰਲ ਦੇ 7-8 ਕੇਸ ਅਤੇ ਪਿਛਲੇ 15 ਦਿਨਾਂ ਵਿੱਚ ਦਰਜ 2 ਮਾਮਲੇ ਸ਼ਾਮਿਲ ਹਨ। ਇਹ ਕੇਸ ਆਈਪੀਸੀ ਦੀ ਧਾਰਾ 307 (ਮਾਰਨ ਦਾ ਯਤਨ) ਤਹਿਤ ਦਰਜ ਕੀਤੇ ਗਏ ਸਨ।ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ, “ਇਹ ਗੈਂਗਸਟਰ ਆਪਣੇ ਘਰੇ ਭੱਜ ਗਿਆ ਸੀ ਅਤੇ ਪੁਲਿਸ ਇਸ ਦਾ ਪਿੱਛਾ ਕਰ ਰਹੀ ਸੀ। ਇਸ ਮੋਟਰਸਾਇਕਲ ਸੁੱਟ ਕੇ ਗੰਨੇ ਦੇ ਖੇਤਾਂ ਵਿੱਚ ਜਾ ਵੜਿਆ ਜਿਸ ਤੋਂ ਬਾਅਦ ਉਸ ਨੇ ਗੋਲੀਆਂ ਚਲਾਈਆ। ਪੁਲਿਸ ਵੱਲੋਂ ਵੀ ਗੋਲੀਆਂ ਚਲਾਈਆਂ ਗਈਆ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਸੀ।”ਐੱਸਐੱਸਪੀ ਮੁਤਾਬਕ ਇਸ ਕੋਲੋ 2 ਪਿਸਟਲ ਵੀ ਮਿਲੇ ਹਨ।ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੈਦਪੁਰ ਦਾ ਰਹਿਣ ਵਾਲਾ ਗੈਂਗਸਟਰ ਬਬਲੂ ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੱਝਾ ਸਿੰਘ ਵਿਖੇ ਕਮਾਦਾਂ ‘ਚ ਲੁੱਕਿਆ ਸੀ।ਪੁਲਿਸ ਨੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਸੀ। ਇਸ ਮੌਕੇ ਫਾਇਰਿੰਗ ਵੀ ਚੱਲਦੀ ਰਹੀ।ਪਿੰਡਵਾਲਿਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਸੀ।ਇਸੇ ਸਾਲ ਜੁਲਾਈ ਮਹੀਨੇ ਵਿੱਚ ਪੰਜਾਬ ਪੁਲਿਸ ਨੇ ਚਾਰ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਦੋ ਸ਼ੱਕੀ ਗੈਂਗਸਟਰਾਂ ਨੂੰ ਮਾਰਿਆ ਸੀ।ਇਨ੍ਹਾਂ ਦੀ ਪਛਾਣ ਮਨੂੰ ਕੁੱਸਾ ਤੇ ਦੂਜਾ ਜਗਰੂਪ ਰੂਪਾ ਦੱਸੀ ਗਈ ਸੀ।ਇਹ ਮੁਕਾਬਲਾ ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਭਕਨਾ ਕਲਾਂ ਵਿਚ ਹੋਇਆ ਸੀ।ਪੁਲਿਸ ਮੁਤਾਬਕ, ਇਹ ਦੋਨੋਂ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ੱਕੀ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024