ਗਊ ਹੱਤਿਆ ਨੂੰ ਰੋਕਣ ਲਈ ਕੱਢਿਆ ਗਿਆ ਵਿਸ਼ਾਲ ਰੋਸ ਮਾਰਚ
- 117 Views
- kakkar.news
- October 11, 2022
- Punjab
ਗਊ ਹੱਤਿਆ ਨੂੰ ਰੋਕਣ ਲਈ ਕੱਢਿਆ ਗਿਆ ਵਿਸ਼ਾਲ ਰੋਸ ਮਾਰਚ
ਫਾਜਿ਼ਲਕਾ, 11 ਅਕਤੂਬਰ 2022 (ਅਨੁਜ ਕੱਕੜ ਟੀਨੂੰ)
ਪੰਜਾਬ ਦੀਆਂ ਵੱਖ-ਵੱਖ ਥਾਵਾਂ ਵਿੱਚ ਗਊ ਵੰਸ਼ ਦੇ ਜਾਨਵਰਾਂ ਦੀ ਲਗਾਤਾਰ ਹੱਤਿਆ ਕੀਤੀ ਜਾ ਰਹੀ ਹੈ । ਜਿਸ ਨੂੰ ਲੈ ਕੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਿੰਦੂ ਸੰਗਠਨਾਂ ਵੱਲੋਂ ਗਊ ਹੱਤਿਆ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸੇ ਹੀ ਲੜੀ ਵਿੱਚ ਫਾਜ਼ਿਲਕਾ ਵਿਖੇ ਹਿੰਦੂ ਸੰਗਠਨਾਂ ਵੱਲੋਂ ਗਊ ਹੱਤਿਆ ਦੇ ਖਿਲਾਫ਼ ਭਾਰੀ ਰੋਸ ਦੇਖਿਆ ਗਿਆ। ਫਾਜ਼ਿਲਕਾ ਵਿਖੇ ਹਿੰਦੂ ਸਸੰਗਠਨਾਂ ਦੇ ਆਗੂਆਂ ਨੂੰ ਵੱਡੀ ਗਿਣਤੀ ਵਿੱਚ ਇਕੱਠ ਕਰ ਕੇ ਜਿੱਥੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਨਾਅੇਬਾਜ਼ੀ ਕੀਤੀ ਉੱਥੇ ਹੀ ਅਰਥੀ ਫੂਕ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ। ਫਾਜ਼ਿਲਕਾ ਵਿਖੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਭਾਰੀ ਇਕੱਠ ਕਰ ਕੇ ਲਗਾਤਾਰ ਹੋ ਰਹੀ ਗਊ ਹੱਤਿਆ ਦੇ ਖਿਲਾਫ਼ ਆਪਣਾ ਰੋਸ ਜਤਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰ ਦੇ ਦੌਤਰ ਦੇ ਅੱਗੇ ਰੋਸ ਮੁਜਾਹਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੰਗ ਪੱਤਰ ਦੇ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਲਗਾਤਾਰ ਜੋ ਗਊ ਹੱਤਿਆਵਾਂ ਹੋ ਰਹੀਆਂ ਹਨ ਇਨ੍ਹਾਂ ਤੇ ਲਗਾਮ ਕੱਸੀ ਜਾਵੇ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026