ਲੁਧਿਆਣਾ: ਮਹਿਲਾ ਨੇ ਟੀਵੀ ਮਕੈਨਿਕ ‘ਤੇ ਸੁੱਟਿਆ ਤੇਜ਼ਾਬ
- 178 Views
- kakkar.news
- October 16, 2022
- Crime Punjab
ਲੁਧਿਆਣਾ: ਮਹਿਲਾ ਨੇ ਟੀਵੀ ਮਕੈਨਿਕ ‘ਤੇ ਸੁੱਟਿਆ ਤੇਜ਼ਾਬ;
ਸਿਟੀਜ਼ਨਜ਼ ਵੋਇਸ
ਲੁਧਿਆਣਾ, 16 ਅਕਤੂਬਰ, 2022:
ਲੁਧਿਆਣਾ ਦੇ ਜਮਾਲਪੁਰ ਇਲਾਕੇ ‘ਚ ਸ਼ਨੀਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਕ ਪ੍ਰਵਾਸੀ ਔਰਤ ਨੇ ਟੀਵੀ ਮਕੈਨਿਕ ਜਸਬੀਰ ਸਿੰਘ ‘ਤੇ ਤੇਜ਼ਾਬ ਸੁੱਟ ਦਿੱਤਾ।
ਜਾਣਕਾਰੀ ਮੁਤਾਬਕ ਉਕਤ ਔਰਤ ਜਸਬੀਰ ਸਿੰਘ ਦੀ ਦੁਕਾਨ ‘ਤੇ ਪਹੁੰਚੀ ਅਤੇ ਉਸ ਦੇ ਮੂੰਹ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਕਾਰਵਾਈ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਪੀੜਤ ਦੇ ਭਰਾ ਨੇ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦੇ ਭਰਾ ਜਸਬੀਰ ਸਿੰਘ ਦੀ ਉਮਰ 53 ਸਾਲ ਦੇ ਕਰੀਬ ਹੈ ਅਤੇ ਉਸ ਨੂੰ ਫੋਨ ‘ਤੇ ਦੱਸਿਆ ਗਿਆ ਕਿ ਜਸਬੀਰ ‘ਤੇ ਤੇਜ਼ਾਬ ਸੁੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਉਨ੍ਹਾਂ ਦੀ ਦੁਕਾਨ ‘ਤੇ ਗਾਹਕ ਬਣ ਕੇ ਆਈ ਸੀ। ਪੀੜਤ ਨੂੰ ਸੀਐਮਸੀ ਲੁਧਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀਆਂ ਅੱਖਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਸੂਚਨਾ ਮਿਲਣ ‘ਤੇ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।
ਲੁਧਿਆਣਾ ਤੇਜ਼ਾਬੀ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਔਰਤ ਨੂੰ ਆਪਣੇ ਬੈਗ ‘ਚ ਤੇਜ਼ਾਬ ਦੀ ਬੋਤਲ ਲੈ ਕੇ ਦੇਖਿਆ ਗਿਆ।


