ਬੰਬੀਹਾ ਗੈਂਗ ਦੇ 3 ਮੈਂਬਰ ਗ੍ਰਿਫਤਾਰ: ਨਾਲਾਗੜ੍ਹ ਅਦਾਲਤ ‘ਚ ਗੋਲੀ ਚਲਾਉਣ ਦਾ ਦੋਸ਼ੀ ਜੰਟਾ ਵੀ ਫੜਿਆ; ਗੋਪੀ ਸਪੇਨ ਤੋਂ ਕਰਵਾ ਰਿਹਾ ਵਾਰਦਾਤਾਂ
- 158 Views
- kakkar.news
- October 16, 2022
- Crime Punjab
ਬੰਬੀਹਾ ਗੈਂਗ ਦੇ 3 ਮੈਂਬਰ ਗ੍ਰਿਫਤਾਰ: ਨਾਲਾਗੜ੍ਹ ਅਦਾਲਤ 'ਚ ਗੋਲੀ ਚਲਾਉਣ ਦਾ ਦੋਸ਼ੀ ਜੰਟਾ ਵੀ ਫੜਿਆ; ਗੋਪੀ ਸਪੇਨ ਤੋਂ ਕਰਵਾ ਰਿਹਾ ਵਾਰਦਾਤਾਂ ਚੰਡੀਗੜ੍ਹ 16 ਅਕਤੂਬਰ2022 ਸਿਟੀਜ਼ਨਜ਼ ਵੋਇਸ
ਮੋਹਾਲੀ ਪੁਲਸ ਨੇ ਬੰਬੀਹਾ ਗਰੁੱਪ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ 3 ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗੁਰਪ੍ਰੀਤ ਸਿੰਘ ਇਸ ਸਮੇਂ ਸਪੇਨ ਵਿੱਚ ਲੁਕਿਆ ਹੋਇਆ ਹੈ। ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਲਈ ਜ਼ਿਲ੍ਹੇ ਭਰ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ।ਇਸੇ ਤਹਿਤ ਸੀਆਈਏ ਸਟਾਫ਼ ਨੇ ਇਨ੍ਹਾਂ ਗਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ 30 ਜਨਵਰੀ 2022 ਨੂੰ ਖਰੜ ਥਾਣੇ ਵਿੱਚ ਦਰਜ ਹੋਏ ਇੱਕ ਅਪਰਾਧਿਕ ਮਾਮਲੇ ਵਿੱਚ ਲੋੜੀਂਦੇ ਗੁਰਜੰਟ ਸਿੰਘ ਉਰਫ਼ ਜੰਟਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜੰਟਾ ਕੁਰਾਲੀ ਦਾ ਰਹਿਣ ਵਾਲਾ ਹੈ। ਘਟਨਾ ਵਾਲੇ ਦਿਨ 30 ਜਨਵਰੀ ਨੂੰ ਜੰਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘੜੂੰਆਂ ਸਥਿਤ ਯੂਨੀਵਰਸਿਟੀ ਦੇ ਸਾਹਮਣੇ ਤੋਂ ਬਰੇਜ਼ਾ ਕਾਰ ਖੋਹ ਲਈ ਸੀ। ਉਸ ਨੇ ਇਹ ਕੰਮ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਕਹਿਣ ‘ਤੇ ਕੀਤਾ। ਗੋਪੀ ਉਸ ਸਮੇਂ ਸਪੇਨ ਵਿੱਚ ਹੀ ਸੀ। ਪੁਲੀਸ ਨੇ 28 ਜੁਲਾਈ ਨੂੰ ਜੰਟਾ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਬਰੇਜ਼ਾ ਕਾਰ ਅਤੇ 7 ਪਿਸਤੌਲ ਬਰਾਮਦ ਕੀਤੇ ਸਨ। ਜੰਟਾ ਮਾਮਲੇ ‘ਚ ਭਗੌੜਾ ਸੀ।
ਪੁਲੀਸ ਅਨੁਸਾਰ 29 ਅਗਸਤ ਨੂੰ ਜੰਟਾ ਨੇ ਆਪਣੇ ਸਾਥੀ ਪ੍ਰਗਟ ਸਿੰਘ ਨਾਲ ਮਿਲ ਕੇ ਨਾਲਾਗੜ੍ਹ ਅਦਾਲਤ (ਹਿਮਾਚਲ ਪ੍ਰਦੇਸ਼) ਵਿੱਚ ਗੋਲੀਆਂ ਚਲਾ ਦਿੱਤੀਆਂ ਸਨ। ਉਹ ਵੀ ਉਸ ਨੇ ਸਪੇਨ ਵਿੱਚ ਬੈਠੇ ਗੋਪੀ ਅਤੇ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਦੇ ਕਹਿਣ ‘ਤੇ ਕੀਤਾ ਸੀ। ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਡਾਉਣ ਲਈ ਇਹਗੋਲੀਆਂ ਚਲਾਈਆਂ ਗਈਆਂ ਸਨ। ਮੁਹਾਲੀ ਜ਼ਿਲ੍ਹਾ ਪੁਲੀਸ ਨੇ ਗੁਰਜੰਟ ਸਿੰਘ ਉਰਫ਼ ਜੰਟਾ ਨੂੰ 5 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ 32 ਬੋਰ ਦੇ ਦੋ ਪਿਸਤੌਲ, 30 ਬੋਰ ਦੇ 3 ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਉਸ ਖ਼ਿਲਾਫ਼ ਅਸਲਾ ਐਕਟ ਦਾ ਵੀ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਨੇ ਇਸ ਗਿਰੋਹ ਦੇ ਮੈਂਬਰਾਂ ਗੁਰਵਿੰਦਰ ਸਿੰਘ ਉਰਫ਼ ਗੁਰੀ ਅਤੇ ਗੌਤਮ ਕੁਮਾਰ ਵਾਸੀ ਕੁਰਾਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਕੁਰਾਲੀ ਥਾਣੇ ਵਿੱਚ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਗੁਰਵਿੰਦਰ ਜ਼ਿਲ੍ਹਾ ਰੂਪਨਗਰ ਦਾ ਵਸਨੀਕ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 32 ਬੋਰ ਦੇ 2 ਪਿਸਤੌਲ ਅਤੇ 30 ਬੋਰ ਦੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਕੁਰਾਲੀ ਦੇ ਪਿੰਡ ਗੋਸਲਾਂ ਤੋਂ ਹੋਈ ਦੱਸੀ ਗਈ ਹੈ।
ਪੁਲਿਸ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਅਤੇ ਗੌਤਮ ਕੁਮਾਰ ਦੋਵੇਂ ਗੁਰਜੰਟ ਸਿੰਘ ਉਰਫ ਜੰਟਾ ਦੇ ਸਾਥੀ ਹਨ ਅਤੇ ਬੰਬੀਹਾ ਗਰੁੱਪ ਲਈ ਕੰਮ ਕਰਦੇ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਫਿਰੌਤੀ ਦੇ ਕੇਸ ਦਰਜ ਹਨ। ਸੀਆਈਏ ਸਟਾਫ਼ ਮੁਹਾਲੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।


