ਪਿੰਡ ਗਿੱਦਾਂਵਾਲੀ ਟੋਲ ਪਲਾਜ਼ਾ ਨੇੜੇ ਟੋਲ ਮੁਲਾਜ਼ਮਾਂ ਵੱਲੋਂ ਕਿਸਾਨਾਂ ਦੀ ਕੁੱਟਮਾਰ
- 101 Views
- kakkar.news
- November 25, 2023
- Crime Punjab
ਪਿੰਡ ਗਿੱਦਾਂਵਾਲੀ ਟੋਲ ਪਲਾਜ਼ਾ ਨੇੜੇ ਟੋਲ ਮੁਲਾਜ਼ਮਾਂ ਵੱਲੋਂ ਕਿਸਾਨਾਂ ਦੀ ਕੁੱਟਮਾਰ
ਫਾਜ਼ਿਲਕਾ 25 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਬੀਤੇ ਦਿਨੀਂ ਅਬੋਹਰ ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਗਿੱਦਾਂਵਾਲੀ ਟੋਲ ਪਲਾਜ਼ਾ ਨੇੜੇ ਟੋਲ ਮੁਲਾਜ਼ਮਾਂ ਵੱਲੋਂ ਕਿਸਾਨਾਂ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ 5 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵੇਦ ਪ੍ਰਕਾਸ਼ ਪੁੱਤਰ ਮਹਿੰਦਰ ਕੁਮਾਰ ਵਾਸੀ ਆਲਮਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.15 ਵਜੇ ਜਦੋਂ ਉਹ ਆਲਮਗੜ੍ਹ ਤੋਂ ਉਸਮਾਨਖੇੜਾ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਕਰੀਬ ਦੋ ਕਿਲੋਮੀਟਰ ਅੱਗੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ‘ਤੇ ਕੁਝ ਨੌਜਵਾਨ ਸਵਾਰ ਹੋ ਕੇ ਆਏ ਅਤੇ ਚਲਦੇ ਟਰੈਕਟਰ ਤੇ ਉਸ ਤੇ ਲੋਹੇ ਦੀ ਰਾੜ ਨਾਲ ਹਮਲਾ ਕੀਤਾ, ਜਦ ਉਹ ਬਚਾਅ ਲਈ ਭਾਰਤ ਪੈਟਰੋਲੀਅਮ ਪੰਪ ਮੌਜਗੜ੍ਹ ਕੋਲ ਪਹੁੰਚਿਆ ਤਾਂ ਉਕਤ ਨੌਜਵਾਨਾਂ ਨੇ ਵੀ ਉੱਥੇ ਆ ਕੇ ਉਸ ਦੀ ਕੁੱਟਮਾਰ ਕੀਤੀ। ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਹਮਲਾਵਰਾਂ ਸੋਨੂੰ, ਸੁਰੇਂਦਰ, ਰਾਜੇਸ਼, ਰਵੀ ਵਾਸੀ ਪੰਜਕੋਸੀ ਅਤੇ ਰਾਕੇਸ਼ ਕੁਮਾਰ ਵਾਸੀ ਆਸਾਖੇੜਾ ਸਿਰਸਾ ਖ਼ਿਲਾਫ਼ ਆਈਪੀਸੀ ਦੀ ਧਾਰਾ 323, 148, 149 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ ਸੋਨੂੰ, ਸੁਰਿੰਦਰ ਅਤੇ ਰਾਜੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।


