ਕਾਯਨਾ ਸ਼ਰਮਾ ਨੇ ਤਿੰਨ ਮੈਡਲ ਜਿੱਤ ਕੇ ਫਿਰੋਜ਼ਪੁਰ ਦਾ ਨਾਮ ਕੀਤਾ ਰੋਸ਼ਨ
- 250 Views
- kakkar.news
- October 19, 2022
- Punjab Sports
ਕਾਯਨਾ ਸ਼ਰਮਾ ਨੇ ਤਿੰਨ ਮੈਡਲ ਜਿੱਤ ਕੇ ਫਿਰੋਜ਼ਪੁਰ ਦਾ ਨਾਮ ਕੀਤਾ ਰੋਸ਼ਨ
ਫ਼ਿਰੋਜ਼ਪੁਰ 19 ਅਕਤੂਬਰ 2022 ( ਸੁਭਾਸ਼ ਕੱਕੜ)
ਕਾਯਨਾ ਸ਼ਰਮਾ ਨੇ ਪੰਜਾਬ ਖੇਡ ਮੇਲਾ ਖੇਡਾਂ ਵਤਨ ਪੰਜਾਬ ਦੀਆਂ ਦੇ ਫਾਈਨਲ ਪੜਾ ਵਿੱਚ ਸਟੇਟ ਲੈਵਲ ਮੁਕਾਬਲਿਆਂ ਵਿੱਚ ਮੋਹਾਲੀ ਵਿਖੇ 1 ਸਿਲਵਰ ਮੈਡਲ 200 m ਫਰੀ ਸਟਾਈਲ,1 ਸਿਲਵਰ ਮੈਡਲ 100m ਬਟਰਫਲਾਈ ਤੇ 1 ਸੋਨੇ ਦਾ ਤਗਮਾ 4*50 ਮੈਡਲੈਅ ਰਿਲੇਅ ਵਿੱਚ ਜਿੱਤ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਮ ਰੌਸ਼ਨ ਕੀਤਾ।ਏਥੇ ਜ਼ਿਕਰ ਯੋਗ ਗੱਲ ਇਹ ਹੈ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਵੀਮਿੰਗ ਪੂਲ 25m ਦਾ ਹੈ ਤੇ ਇਥੇ ਸਿਰਫ ਗਰਮੀਆਂ ਵਿੱਚ ਹੀ ਖਿਡਾਰੀ ਆਪਣਾ ਅਭਿਆਸ ਕਰਦੇ ਹਨ।ਜਦਕਿ ਮੋਹਾਲੀ,ਪਟਿਆਲਾ,ਅੰਮ੍ਰਿਤਸਰ,ਲੁਧਿਆਣਾ,ਸੰਗਰੂਰ,ਜਲੰਧਰ ਤੇ ਹੋਰ ਕਾਫੀ ਜ਼ਿਲ੍ਹਿਆਂ ਦੇ ਪੂਲ 50m ਤੇ ਆਲ ਸੀਜ਼ਨ ਹਨ।ਫਿਰ ਵੀ ਕੋਚ ਗਗਨ ਮਾਟਾ ਦੇ ਯਤਨਾਂ ਸਦਕਾ ਖਿਡਾਰੀ ਹਰ ਵਾਰ ਮੈਡਲ ਜਿੱਤ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਝੋਲੀ ਵਿੱਚ ਪਾਉਂਦੇ ਰਹਿੰਦੇ ਹਨ। ਕਾਯਨਾ ਸ਼ਰਮਾ ਨੇ 2019 ਤੋਂ ਸਟੇਟ ਲੈਵਲ ਦੇ ਮੁਕਾਬਲਿਆਂ ਵਿੱਚ ਜਮਾਤ ਚੋਥੀ ਤੋਂ ਹੀ ਜਿੱਤ ਦਾ ਸਵਾਦ ਚੱਖ ਲਿਆ ਸੀ ਤੇ ਸੰਗਰੂਰ ਵਿੱਚ ਸਟੇਟ ਲੈਵਲ ਦੀਆਂ ਪ੍ਰਾਇਮਰੀ ਸਕੂਲਾਂ ਖੇਡਾਂ ਵਿੱਚ 5 ਮੈਡਲ ਜਿਹਨਾ ਵਿੱਚ 4 ਗੋਲਡ ਤੇ 1 ਸਿਲਵਰ ਮੈਡਲ ਜਿੱਤਿਆ। 2021 ਵਿੱਚ ਸਟੇਟ ਖੇਡਾਂ ਮੋਹਾਲੀ ਵਿੱਚ 1 ਸਿਲਵਰ ਮੈਡਲ ਤੇ 1 ਕਾਂਸੇ ਦਾ ਮੈਡਲ ਜਿੱਤਿਆ।2022 ਦੇ ਓਪਨ ਸਵੀਮਿੰਗ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਵਿਖੇ 1 ਕਾਂਸੇ ਦਾ ਮੈਡਲ ਜਿੱਤਿਆ।ਪਿਤਾ ਜੀਵਨ ਸ਼ਰਮਾ ਤੇ ਮਾਤਾ ਸ਼ਵੇਤਾ ਸ਼ਰਮਾ ਨੇ ਦੱਸਿਆ ਕਿ ਕਯਨਾ ਦੀ ਕਾਮਯਾਬੀ ਸਾਡੇ ਘਰ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ।

- October 15, 2025