ਕਬਜ਼ਾ ਲੈਣ ਆਏ ਵਿਅਕਤੀਆਂ ਵਲੋਂ ਨੌਜਵਾਨ ਤੇ ਕੀਤਾ ਹਮਲਾ , ਮਾਮਲਾ ਦਰਜ
- 316 Views
- kakkar.news
- July 1, 2024
- Crime Punjab
ਕਬਜ਼ਾ ਲੈਣ ਆਏ ਵਿਅਕਤੀਆਂ ਵਲੋਂ ਨੌਜਵਾਨ ਤੇ ਕੀਤਾ ਹਮਲਾ , ਮਾਮਲਾ ਦਰਜ
ਫਿਰੋਜ਼ਪੁਰ 01 ਜੁਲਾਈ 2024 (ਅਨੁਜ ਕੱਕੜ ਟੀਨੂੰ)
ਬੀਤੇ ਦਿਨੀ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਨੇ ਉਸ ਸਮੇ ਖੂਨੀ ਰੂਪ ਧਾਰਨ ਕਰ ਲਿਆ ਜਦੋ ਤਕਰੀਬਨ 5 ਵਿਅਕਤੀਆਂ ਵਲੋਂ ਦੁਕਾਨਾਂ ਤੇ ਬੈਠੇ ਇਕ ਨੌਜਵਾਨ ਤੇ ਬੇਸਬਾਲ ਬੇਟ ਅਤੇ ਡਾਂਗ ਸੋਟੀਆਂ ਨਾਲ ਹਮਲਾ ਕਰ ਉਸਨੂੰ ਘਾਇਲ ਕਰ ਦਿੱਤਾ ।
28 ਸਾਲਾ ਮਨੀ ਗੁਰੇਜਾ ਪੁੱਤਰ ਸੁਖਦੇਵ ਗੁਰੇਜਾ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਮੁਤਾਬਿਕ ਇਕ ਦੁਕਾਨ(ਵੋਡਾਫੋਨ ਕੰਪਨੀ ਦਾ ਸਟੋਰ) ਮੋੜ ਧਵਨ ਕਲੋਨੀ ਫਿਰੋਜਪੁਰ ਸ਼ਹਿਰ ਵਿਖੇ ਹੈ। ਜਿਥੇ ਉਸਦੇ ਪਿਤਾ ਸੁਖਦੇਵ ਗੁਰੇਜਾ ਨੇ ਸਟੋਰ ਵਾਲੀ ਦੁਕਾਨ ਸਤਪਾਲ ਮਦਾਨ ਪਾਸੋ ਕਰੀਬ 14 ਸਾਲ ਪਹਿਲੈ ਕਿਰਾਏ ਪਰ ਲਈ ਸੀ ਅਤੇ ਓਦੋ ਤੋਂ ਹੀ ਇਸ ਦੁਕਾਨ ਦਾ ਕਿਰਾਇਆ ਉਹ ਉਸਨੂੰ ਦਿੰਦੇ ਆ ਰਹੇ ਹਨ।
ਜਦ ਉਹ 29 /6/2024 ਨੂੰ ਸ਼ੱਮ 4 :30 ਵਜੇ ਦੇ ਕਰੀਬ ਆਪਣੀ ਦੁਕਾਨ (ਵੋਡਾਫੋਨ ਕੰਪਨੀ ਦਾ ਸਟੋਰ) ਜੋ ਕੇ ਧਵਨ ਕਾਲੋਨੀ ਮੋੜ ਤੇ ਸਥਿਤ ਹੈ ,ਵਿਖੇ ਬੈਠਾ ਸੀ ਤਾ ਉਥੇ ਮਹਿੰਦਰ ਪਾਲ ਪੁੱਤਰ ਰਾਮ ਚੰਦ ਵਾਸੀ ਵੀਰ ਨਗਰ ਫਿਰੋਜ਼ਪੁਰ ਸ਼ਹਿਰ ਆਪਣੇ ਹੱਥ ਬੇਸਬਾਲ ਬੈਟ ਅਤੇ ਇਸ ਨਾਲ ਚਾਰ ਹੋਰ ਅਣਪਛਾਤੇ ਮੁੰਡੇ ਜਿੰਨਾ ਕੋਲ ਵੀ ਡਾਂਗਾਂ ਸੋਟੇ ਸਨ ਅਤੇ ਸਾਡੇ ਕਬਜੇ ਵਾਲੀ ਦੁਕਾਨ ਦੇ ਅੰਦਰ ਆ ਗਏ ਅਤੇ ਆਦਿਆ ਹੀ ਮਹਿੰਦਰ ਪਾਲ ਨੇ ਲਲਕਾਰਾ ਮਾਰਿਆ ਕਿ ਨਿਕਲੇ ਬਾਹਰ ਇਹ ਦੁਕਾਨ ਤਾ ਮੈਂ ਮੁੱਲ ਖਰੀਦ ਲਈ ਹੈ ਤੁਸੀ ਕਿਵੇਂ ਕਬਜ਼ਾ ਕਰ ਕੇ ਬੈਠੇ ਹੋ ,ਜਿਸ ਤੇ ਉਸਨੇ ਆਉਂਦੇ ਹੀ ਆਪਣੇ ਦਸਤੀ ਬੇਸਬਾਲ ਬੇਟ ਨਾਲ ਮੇਰੇ ਕੁਰਸੀ ਤੇ ਬੈਠੇ ਤੇ ਹਮਲਾ ਕਰ ਦਿੱਤਾ ਜੋ ਮੇਰੇ ਖੱਬੀ ਬਾਂਹ ਤੇ ਜਾ ਵੱਜਾ ਅਤੇ ਉਸਦੇ ਨਾਲ ਆਏ ਵਿਅਕਤੀਆਂ ਨੇ ਵੀ ਆਪਣੇ ਆਪਣੇ ਹਥਿਆਰਾਂ ਨਾਲ ਮੇਰੇ ਤੇ ਵਾਰ ਕੀਤੇ ਜੋ ਮੇਰੇ ਖੱਬੀ ਲੱਤ ਅਤੇ ਸੱਜੀ ਬਾਂਹ ਅਤੇ ਗਲੇ ਪਰ ਵੱਜੇ ਅਤੇ ਨਾਲ ਹੀ ਇਹਨਾਂ ਨੇ ਮੇਰੀ ਦੁਕਾਨ ਤੇ ਪਏ ਕੰਪਿਊਟਰ , ਪ੍ਰਿੰਟਰ , ਐਲ . ਸੀ . ਡੀ ਅਤੇ ਪਾਣੀ ਵਾਲਾ ਕੇਮਪਰ ਦੀ ਭੰਨ ਤੋੜ ਕਰਕੇ ਨੁਕਸਾਨ ਕੀਤਾ ਅਤੇ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਦੁਕਾਨਦਾਰ ਆਸੇ ਪਾਸੇ ਤੋਂ ਇਕੱਠੇ ਹੁੰਦੇ ਵੇਖ ਇਹ ਸਾਰੇ ਸਮੇਤ ਹਥਿਆਰਾ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਉਥੇ ਫਰਾਰ ਹੋ ਗਏ ।
ਪੁਲਿਸ ਵੱਲੋ ਪੀੜਤ ਦੇ ਬਿਆਨਾਂ ਦੇ ਮੁਤਾਬਿਕ ਮੋਹਿੰਦਰ ਪਾਲ ਅਤੇ ਉਸਦੇ 4 ਅਣਪਛਾਤੇ ਵਿਅਕਤੀਆਂ ਖਿਲਾਫ IPC ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

