ਜਿਲ੍ਹਾ ਪੁਲਿਸ ਫਿਰੋਜ਼ਪੁਰ ਦੁਆਰਾ ਆਪ ਪਬਲਿਕ ਨੂੰ ਸਮਾਂਬੰਧ ਢੰਗ ਨਾਲ ਨਿਯਾਅ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਜਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ, ਜਿਸ ਵਿੱਚ 427 ਧਿਰਾਂ ਨੇ ਹਾਜ਼ਰ ਆਈਆ, ਜਿੰਨਾਂ ਵਿੱਚੋਂ 308 ਮਾਮਲਿਆ ਦਾ ਮੌਕਾ ਪਰ ਹੀ ਨਿਪਟਾਰਾ ਕੀਤਾ ਗਿਆ।
- 101 Views
- kakkar.news
- October 19, 2022
- Articles Punjab
ਜਿਲ੍ਹਾ ਪੁਲਿਸ ਫਿਰੋਜ਼ਪੁਰ ਦੁਆਰਾ ਆਪ ਪਬਲਿਕ ਨੂੰ ਸਮਾਂਬੰਧ ਢੰਗ ਨਾਲ ਨਿਯਾਅ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਜਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ, ਜਿਸ ਵਿੱਚ 427 ਧਿਰਾਂ ਨੇ ਹਾਜ਼ਰ ਆਈਆ, ਜਿੰਨਾਂ ਵਿੱਚੋਂ 308 ਮਾਮਲਿਆ ਦਾ ਮੌਕਾ ਪਰ ਹੀ ਨਿਪਟਾਰਾ ਕੀਤਾ ਗਿਆ।
ਫਿਰੋਜ਼ਪੁਰ : 19 ਅਕਤੂਬਰ, 2022 ( ਸੁਭਾਸ਼ ਕੱਕੜ)
ਸ਼੍ਰੀ ਸੁਰੇਂਦਰ ਲਾਂਬਾ, ਆਈ.ਪੀ.ਐੱਸ.. ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਨਸਾਫ ਨੂੰ ਹਰ ਆਮ ਨਾਗਰਿਕ ਦੀ ਪਹੁੰਚ ਵਿੱਚ ਕਰਨ ਅਤੇ ਸਮਾਂਬੰਧ ਢੰਗ ਨਾਲ ਇੰਨਸਾਫ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਜਿਲ੍ਹਾ ਪੁਲਿਸ ਫਿਰੋਜ਼ਪੁਰ ਦੁਆਰਾ ਪੁਲਿਸ ਲਾਈਨ, ਫਿਰੋਜ਼ਪੁਰ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਪਹਿਲਾਂ ਤੋਂ ਹੀ ਆਮ ਪਬਲਿਕ ਨੂੰ ਸੂਚਿੱਤ ਕੀਤਾ ਗਿਆ ਸੀ, ਜਿਸ ਤੇ ਕੈਂਪ ਦੌਰਾਨ ਵੱਖ-ਵੱਖ ਮਾਮਲਿਆਂ ਨਾਲ ਸਬੰਧਤ 427 ਧਿਰਾਂ ਹਾਜ਼ਰ ਆਈਆ।
ਇਸ ਕੈਂਪ ਦੌਰਾਨ ਐੱਸ.ਐੱਸ.ਪੀ. ਫਿਰੋਜ਼ਪੁਰ ਖੁਦ ਹਾਜ਼ਰ ਰਹੇ ਅਤੇ ਸ਼੍ਰੀ ਜਸਕਰਨ ਸਿੰਘ ਆਈ.ਪੀ.ਐੱਸ., ਇੰਸਪੈਕਟਰ ਕਨਰਲ ਪੁਲਿਸ, ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਜੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਮ ਪਬਲਿਕ ਦੀਆਂ ਸ਼ਿਕਾਇਤਾਂ ਨੂੰ ਵਿਚਾਰਿਆ ਗਿਆ ਅਤੇ ਮੌਕਾ ਪਰ ਹੀ ਸਬੰਧਤ ਅਧਿਕਾਰੀਆਂ/ਕਰਮਚਾਰੀਆ ਨੂੰ ਯੋਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਤੋਂ ਇਲਾਵਾ ਕੈਂਪ ਦੌਰਾਨ ਜਿਲ੍ਹਾ ਦੇ ਸਾਰੇ ਗਜ਼ਟਡ ਪੁਲਿਸ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਨਿੱਜੀ ਤੌਰ ਤੇ ਆਪਣੇ ਅਮਲੇ ਸਮੇਤ ਹਾਜ਼ਰ ਰਹੇ, ਜਿੰਨਾਂ ਵੱਲੋਂ ਮੌਕਾ ਪਰ ਸਬੰਧਤ ਧਿਰਾਂ ਨੂੰ ਸੁਣਿਆ ਗਿਆ ਅਤੇ ਕਾਨੂੰਨ ਅਨੁਸਾਰ ਉਹਨਾਂ ਦੀਆ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸਬੰਧਤ ਮਾਮਲਿਆਂ ਸਬੰਧੀ ਮੌਕਾ ਪਰ ਹੀ ਹਾਜ਼ਰ ਸੀਨੀਅਰ ਅਧਿਕਾਰੀਆ ਨੂੰ ਰਿਪੋਰਟ ਕੀਤਾ ਗਿਆ, ਜਿੰਨਾਂ ਵੱਲੋਂ ਮੌਕਾ ਪਰ ਹੀ ਅਗਲੇਰੀ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਕੈਂਪ ਦੌਰਾਨ ਹਾਜ਼ਰ ਆਈਆ 427 ਧਿਰਾਂ ਵਿੱਚੋਂ 308 ਮਾਮਲਿਆ ਦਾ ਮੌਕਾ ਪਰ ਹੀ ਨਿਪਟਾਰਾ ਕੀਤਾ ਗਿਆ ਹੈ। ਇਸ ਕੈਂਪ ਨੂੰ ਆਮ ਪਬਲਿਕ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਆਮ ਪਬਲਿਕ ਵਿੱਚ ਕਾਫੀ ਸੰਤੁਸ਼ਟੀ ਅਤੇ ਵਿਸ਼ਵਾਸ ਬਹਾਲੀ ਵੀ ਹੋਈ ਹੈ।
ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਅੱਗੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ ਅਤੇ ਫੀਲਡ ਸਟਾਫ ਨੂੰ ਸਪਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਪਬਲਿਕ ਦੀਆ ਸਿਕਾਇਤਾਂ ਦਾ ਅੰਦਰ ਮਿਆਦ ਕਾਨੂੰਨ ਅਨੁਸਾਰ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024