ਜਲੰਧਰ ਫਗਵਾੜਾ ਜੀ.ਟੀ ਰੋਡ ਤੇ ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਮਹਿਲਾ ਦੀ ਮੌਤ
- 123 Views
- kakkar.news
- October 28, 2022
- Punjab
ਜਲੰਧਰ ਫਗਵਾੜਾ ਜੀ.ਟੀ ਰੋਡ ਤੇ ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਮਹਿਲਾ ਦੀ ਮੌਤ
ਜਲੰਧਰ 28 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਜਲੰਧਰ ਫਗਵਾੜਾ ਜੀ.ਟੀ ਰੋਡ ‘ਤੇ ਕਲੱਬ ਕੈਬਾਨਾ ਹੋਟਲ ਨੇੜੇ ਐਕਟਿਵਾ ਸਵਾਰ ਮਾਂ ਧੀ ਅਤੇ 3 ਮਹੀਨੇ ਦੀ ਬੱਚੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਮਮਤਾ ਵਾਸੀ ਕੌਰੀਆਂ ਮੁਹੱਲਾ ਫਗਵਾੜਾ ਆਪਣੀ 2 ਬੱਚਿਆਂ ਜਿਹਨਾਂ ਵਿਚੋਂ ਇੱਕ 3 ਮਹੀਨੇ ਦੀ ਬੱਚੀ ਹੈ ਨਾਲ ਆਦਮਪੁਰ ਤੋਂ ਐਕਟਿਵਾ ‘ਤੇ ਫਗਵਾੜਾ ਆ ਰਹੀ ਸੀ। ਇਸੇ ਦੌਰਾਨ ਜੀ.ਟੀ.ਰੋਡ ‘ਤੇ ਹੋਟਲ ਕਲੱਬ ਕਬਾਨਾ ਨੇੜੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਮਮਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪ੍ਰਿਆ ਅਤੇ 3 ਮਹੀਨੇ ਦੀ ਬੱਚੀ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਪੁਲਿਸ ਅਤੇ ਰਾਹਗੀਰਾਂ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਟਰੱਕ ਚਾਲਕ ਮੌਕੇ ‘ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲੀਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026