ਸੀਬੀਆਈ ਵੱਲੋਂ ਲੁਧਿਆਣਾ ਦੀ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ
- 125 Views
- kakkar.news
- October 29, 2022
- Crime National
ਸੀਬੀਆਈ ਵੱਲੋਂ ਲੁਧਿਆਣਾ ਦੀ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ
ਨਵੀ ਦਿੱਲੀ 22 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਸੀਬੀਆਈ ਨੇ ਸੈਂਟਰਲ ਬੈਂਕ ਆਫ ਇੰਡੀਆ ਨਾਲ 1530.99 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਲੁਧਿਆਣਾ ਦੀ ਕੰਪਨੀ ਐੱਸਈਐੱਲ ਟੈਕਸਟਾਈਲ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੀਬੀਆਈ ਨੇ ਬੈਂਕ ਦੀ ਸ਼ਿਕਾਇਤ ਉਤੇ 6 ਅਗਸਤ, 2020 ਨੂੰ ਧਾਗਾ ਤੇ ਕੱਪੜਾ ਨਿਰਮਾਣ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਸ਼ਿਕਾਇਤ ਉਤੇ ਕੇਸ ਦਰਜ ਕੀਤਾ ਸੀ।ਦਿੱਲੀ ‘ਚ CBI ਵੱਲੋਂ ਲੁਧਿਆਣਾ ਦੇ ਇਕ ਮਸ਼ਹੂਰ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਬੀਆਈ ਵੱਲੋਂ SEL ਟੈਕਸਟਾਈਲ ਦੇ ਮਾਲਕ ਨੀਰਜ ਸਲੂਜਾ ਨੂੰ 1530 ਕਰੋੜ ਰੁਪਏ ਦੇ ਬੈਂਕ ਘਪਲੇ ਮਾਮਲੇ ਅੰਦਰ ਪੁੱਛਗਿਛ ਕਰਨ ਲਈ ਸੱਦਿਆ ਗਿਆ ਸੀ। ਇਸ ਦੌਰਾਨ ਸੀਬੀਆਈ ਨੇ ਉਸ ਨੂੰ ਦਿੱਲੀ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ। ਅੱਜ ਉਸ ਨੂੰ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਨੀਰਜ ਸਲੂਜਾ SEL ਟੈਕਸਟਾਈਲ ਦੇ ਡਾਇਰੈਕਟਰ ਤੇ ਮਾਲਕ ਹਨ। ਬੈਂਕਾਂ ਨਾਲ ਧੋਖਾਧੜੀ ਦਾ ਇਹ ਮਾਮਲਾ ਦੋ ਸਾਲ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। 10 ਬੈਂਕ ਖਾਤਿਆਂ ਰਾਹੀਂ ਬੈਂਕ ਨਾਲ ਧੋਖਾਧੜੀ ਕੀਤੀ ਗਈ ਹੈ ਸੀਬੀਆਈ ਵੱਲੋਂ 6 ਅਗਸਤ 2020 ਨੂੰ SEL ਟੈਕਸਟਾਈਲ ਦੇ ਡਾਇਰੈਕਟਰ ਸਮੇਤ ਕੁਝ ਹੋਰ ਉਤੇ ਮਾਮਲਾ ਦਰਜ ਕੀਤਾ ਗਿਆ ਸੀ।1530.99 ਕਰੋੜ ਰੁਪਏ ਦੀ ਧੋਖਾਧੜੀ ਦੱਸੀ ਜਾ ਰਹੀ ਹੈ। ਅਦਾਲਤ ‘ਚ ਅੱਜ ਪੇਸ਼ ਕਰਨ ਮਗਰੋਂ ਸੀਬੀਆਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਨੀਰਜ ਦਾ ਰਿਮਾਂਡ ਹਾਸਲ ਕਰੇਗੀ। ਦੋ ਸਾਲ ਪਹਿਲਾਂ ਵੱਖ-ਵੱਖ ਬੈਂਕਾਂ ਤੋਂ SEL ਟੈਕਸਟਾਈਲ ਵੱਲੋਂ ਕਰਜ਼ਾ ਲਿਆ ਗਿਆ ਸੀ। ਕਰਜ਼ੇ ਦੀ ਇਸ ਰਕਮ ਨੂੰ ਹੋਰਨਾਂ ਕੰਪਨੀਆਂ ਦੇ ‘ਚ ਦਰਜ ਕੀਤਾ ਗਿਆ ਸੀ। ਜਦੋਂ ਕਿ ਦੂਜੇ ਪਾਸੇ ਬੈਂਕਾਂ ਤੋਂ ਕਰਜ਼ਾ ਮਸ਼ੀਨਰੀ ਨਵੀਂ ਤੇ ਅੱਪਡੇਟ ਕਰਨ ਦੇ ਨਾਂ ਉਤੇ ਲਿਆ ਗਿਆ ਸੀ। ਸੂਤਰਾਂ ਮੁਤਾਬਕ SEL ਟੈਕਸਟਾਈਲ ਦੇ ਐਮਡੀ ਦੇ ਗੁਆਂਢੀ ਸੂਬਿਆਂ ‘ਚ ਵੀ ਯੂਨਿਟ ਹਨ। ਇਸ ਸਬੰਧੀ ਸੀਬੀਆਈ ਵੱਲੋਂ LOC ਵੀ ਜਾਰੀ ਕੀਤੀ ਗਈ ਸੀ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਲੂਜਾ ਨੂੰ ਭਲਕੇ 30 ਅਕਤੂਬਰ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।



- October 15, 2025