ਪ੍ਰੇਮੀ ਨੇ ਕੀਤਾ ਪ੍ਰੇਮਿਕਾ ਦਾ ਕਤਲ ,ਸੁਟਿਆ ਸੁਖਨਾ ਲੇਕ ਵਿਚ,ਮੋਬਾਈਲ ਫੋਨ ਰਾਹੀਂ ਪੁਲਿਸ ਨੇ ਦਬੋਚਿਆ ਪ੍ਰੇਮੀ
- 129 Views
- kakkar.news
- November 1, 2022
- Crime Punjab
ਪ੍ਰੇਮੀ ਨੇ ਕੀਤਾ ਪ੍ਰੇਮਿਕਾ ਦਾ ਕਤਲ ,ਸੁਟਿਆ ਸੁਖਨਾ ਲੇਕ ਵਿਚ,ਮੋਬਾਈਲ ਫੋਨ ਰਾਹੀਂ ਪੁਲਿਸ ਨੇ ਦਬੋਚਿਆ ਪ੍ਰੇਮੀ
ਚੰਡੀਗੜ੍ਹ 01 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਹੁਸ਼ਿਆਰਪੁਰ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਲਾਸ਼ ਚੰਡੀਗੜ੍ਹ ਦੀ ਸੁਖਨਾ ਲੇਕ ਵਿੱਚ ਸੁੱਟ ਦਿੱਤੀ। ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 24 ਸਾਲਾ ਮੁਲਜ਼ਮ ਜਗਰੂਪ ਸਿੰਘ ਦੇ ਪਿਤਾ ਪੰਜਾਬ ਪੁਲਿਸ ਵਿੱਚ ਤਾਇਨਾਤ ਸਨ, ਜਿਨ੍ਹਾਂ ਦਾ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਦੀ ਐਸਪੀ ਪਲਕ ਗੋਇਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੁਖਨਾ ਝੀਲ ’ਤੇ ਮੁਟਿਆਰ ਦਾ ਗਲਾ ਘੁੱਟ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਮ੍ਰਿਤਕਾ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 24 ਸਾਲਾ ਜਗਰੂਪ ਸਿੰਘ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਮੁਲਜ਼ਮ ਦੇ ਪਿਤਾ ਪੰਜਾਬ ਪੁਲਿਸ ਵਿੱਚ ਤਾਇਨਾਤ ਸਨ, ਜਿਨ੍ਹਾਂ ਦਾ ਮੌਤ ਹੋ ਚੁੱਕੀ ਹੈ। ਐਸਪੀ ਪਲਕ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ 21 ਸਾਲਾਂ ਅੰਜਲੀ ਤੇ ਜਗਰੂਪ ਸਿੰਘ ਇੱਕ-ਦੂਜੇ ਨੂੰ ਪਿਆਰ ਕਰਦੇ ਸਨ। ਅੰਜਲੀ, ਉਸ ’ਤੇ ਵਿਆਹ ਲਈ ਦਬਾਅ ਬਣਾ ਰਹੀ ਸੀ ਪਰ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਪੁਲਿਸ ਨੇ ਦੱਸਿਆ ਕਿ 27 ਅਕਤੂਬਰ ਨੂੰ ਜਗਰੂਪ ਤੇ ਅੰਜਲੀ ਦੋਵੇਂ ਬੱਸ ਰਾਹੀਂ ਚੰਡੀਗੜ੍ਹ ਆਏ ਤੇ ਸੁਖਨਾ ਝੀਲ ’ਤੇ ਘੁੰਮਣ ਲਈ ਚਲੇ ਗਏ। 27 ਅਕਤੂਬਰ ਦੀ ਰਾਤ ਨੂੰ ਜਗਰੂਪ ਨੇ ਸੁਖਨਾ ਝੀਲ ਦੇ ਅਖੀਰ ਵਿੱਚ ਸਥਿਤ ਸੁਖਨਾ ਰੈਗੂਲੇਟਰੀ ਐਂਡ ਦੇ ਨਜ਼ਦੀਕ ਅੰਜਲੀ ਦੀ ਕਥਿਤ ਤੌਰ ’ਤੇ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਜਿਸ ਦੀ ਲਾਸ਼ 28 ਅਕਤੂਬਰ ਨੂੰ ਸਵੇਰੇ ਮਿਲੀ ਹੈ। ਚੰਡੀਗੜ੍ਹ ਦੇ ਸੈਕਟਰ-26 ਦੀ ਪੁਲਿਸ ਨੇ ਮ੍ਰਿਤਕ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-32 ਦੇ ਹਸਪਤਾਲ ਵਿੱਚ ਰਖਵਾਈ। ਉੱਧਰ ਅੰਜਲੀ ਦੇ ਪਿਤਾ ਕੁਲਬੀਰ ਰਾਮ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਕਰਦਿਆਂ ਅੰਜਲੀ ਦੇ ਮੋਬਾਈਲ ਫੋਨ ਦੀ ਡਿਟੇਲ ਖੰਘਾਲੀ ਤਾਂ ਆਖਰੀ ਵਾਰ ਗੱਲ ਜਗਰੂਪ ਨਾਲ ਹੋਈ ਮਿਲੀ। ਪੁਲਿਸ ਨੇ ਇਸ ਮਾਮਲੇ ਸਬੰਧੀ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



- October 15, 2025