Trending Now
#ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ
#ਫਿਰੋਜ਼ਪੁਰ ਪੁਲਿਸ ਵੱਲੋਂ 43 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ
#फिरोजपुर रेल मंडल: प्रगति और उपलब्धियों का सप्ताह।
#फिरोजपुर मंडल द्वारा ‘रेलवन ऐप’ का व्यापक प्रचार-प्रसार।
#ਪੀ.ਏ.ਯੂ.-ਕੇ.ਵੀ.ਕੇ. ਵੱਲੋਂ ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਸਰਵਪੱਖੀ ਰੋਕਥਾਮ ਸੰਬੰਧੀ ਖੇਤ ਦਿਵਸ ਮਨਾਇਆ ਗਿਆ
#– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਯੋਗ ਦਿਵਸ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
#रेलयात्रियों की सविधा के लिए ट्रेनों में लगेंगे अतिरिक्त कोच।
#ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹੀ ਸਫ਼ਲਤਾ ਸੰਭਵ – ਦੀਪਸ਼ਿਖਾ ਸ਼ਰਮਾ
#ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਵਿਲੱਖਣ ਪਹਿਲ
#ਫਿਰੋਜ਼ਪੁਰ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
ਪੁਲਿਸ ਵੱਲੋਂ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ
- 118 Views
- kakkar.news
- January 19, 2024
- Punjab
ਪੁਲਿਸ ਵੱਲੋਂ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ
ਫਾਜ਼ਿਲਕਾ 19 ਜਨਵਰੀ 2024 (ਸਿਟੀਜ਼ਨਜ਼ ਵੋਇਸ)
ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪ ਕਪਤਾਨ ਪੁਲਿਸ ਸ.ਡ. ਜਲਾਲਾਬਾਦ ਦੀ ਯੋਗ ਅਗਵਾਈ ਹੇਠ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਲੇਖ ਰਾਜ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਦੁਕਾਨ ਦਾ ਤਾਲਾ ਤੋੜ ਕੇ ਕੁਝ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ 4 ਘੰਟੇ ਦੇ ਅੰਦਰ ਅੰਦਰ ਟ੍ਰੇਸ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀਸ਼ੁਦਾ 2 ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਮਿਤੀ 17 ਜਨਵਰੀ 2024 ਨੂੰ ਪ੍ਰਾਰਥੀ ਅਮਨਿੰਦਰ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਠਠੇਰਾਂ ਵਾਲਾ ਜਲਾਲਾਬਾਦ ਥਾਣਾ ਅਮੀਰਖਾਸ ਦੀ ਮੋਬਾਇਲਾਂ ਵਾਲੀ ਦੁਕਾਨ ਦਾ ਚੋਰਾਂ ਵੱਲੋਂ ਤਾਲਾ ਤੋੜ ਕੇ ਕੁਝ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰ ਲਈ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 07 ਮਿਤੀ 17 ਜਨਵਰੀ 2024 ਅ/ਧ 457, 380 ਭ.ਦ ਥਾਣਾ ਸਿਟੀ ਜਲਾਲਾਬਾਦ ਬਰਖਿਲਾਫ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੀਤ ਸਿੰਘ ਵਾਸੀ ਸੁਖੇਰਾ ਬੋਦਲਾ, ਸਵਰਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਲਮੋਚੜ ਕਲਾਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋ ਮੁਸਤੇਦੀ ਨਾਲ ਵੀਡੀਓ ਗ੍ਰਾਫੀ ਤੇ ਸੀ.ਸੀ.ਟੀ.ਵੀ ਫੋਟੋ ਵਾਚ ਕੇ ਚੋਰੀ ਦੀ ਵਾਰਦਾਤ ਨੂੰ 4 ਘੰਟਿਆ ਦੇ ਅੰਦਰ ਅੰਦਰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਮੁੱਕਦਮਾ ਉਕਤ ਦੇ ਦੋਸ਼ੀਆਨ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੀਤ ਸਿੰਘ ਵਾਸੀ ਸੁਖੇਰਾ ਬੋਦਲਾ, ਸਵਰਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਲਮੋਚੜ ਕਲਾਂ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਕੁੱਲ 26 ਮੋਬਾਇਲ ਫੋਨ, ਦੋ ਯੂ.ਪੀ.ਐਸ, ਦੋ ਐਲ.ਈ.ਡੀ ਅਤੇ ਅਸੈਸਰੀ ਜਿਸ ਵਿੱਚ ਮੋਬਾਇਲ ਚਾਰਜਰ, ਹੈਡ ਫੋਨ, ਡਾਟਾ ਕੇਬਲਾਂ, ਸਕਰੀਨ ਗਾਰਡ ਅਤੇ ਇੱਕ ਘੜੀ ਸ਼ਾਮਲ ਹੈ, ਬਰਾਮਦ ਕੀਤਾ ਗਿਆ ਹੈ, ਜਿਸਦੀ ਕੁੱਲ ਕੀਮਤ ਲਗਭਗ 2,50,000 ਰੁਪਏ ਬਣਦੀ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਨ ਪਾਸੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਹਰਮੇਸ਼ ਸਿੰਘ ਉਕਤ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਾਂ ਖੋਹਾਂ ਦੇ ਦੋਸ਼ਾਂ ਤਹਿਤ 05 ਮੁਕੱਦਮੇ ਦਰਜ ਹਨ- ਮੁਕੱਦਮਾ ਨੰਬਰ 35/2012 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 142/2022 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 156/2022 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 78/2022 ਅ/ਧ 457, 380 ਆਈ.ਪੀ.ਸੀ. ਥਾਣਾ ਸਦਰ ਜਲਾਲਾਬਾਦ ਅਤੇ ਮੁਕੱਦਮਾ ਨੰਬਰ 155/2023 ਅ/ਧ 379, 411 ਆਈ.ਪੀ.ਸੀ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਹਨ ਅਤੇ ਦੋਸ਼ੀ ਸਵਰਨ ਸਿੰਘ ਦੇ ਖਿਲਾਫ ਇੱਕ ਮੁਕੱਦਮਾ- ਮੁਕੱਦਮਾ ਨੰਬਰ 78/2022 ਅ/ਧ 457, 380 ਆਈ.ਪੀ.ਸੀ. ਥਾਣਾ ਸਦਰ ਜਲਾਲਾਬਾਦ ਵਿਖੇ ਦਰਜ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਅਤੇ ਹੋਰ ਕ੍ਰਾਈਮ ਪੇਸ਼ਾ ਵਿਅਕਤੀਆਂ ਦੇ ਖਿਲਾਫ ਲੋਕਲ ਪੁਲਿਸ ਹਮੇਸ਼ਾਂ ਸਰਗਰਮ ਰਹੇਗੀ ਅਤੇ ਅਜਿਹੇ ਵਿਅਕਤੀਆ ਦੀ ਗ੍ਰਿਫਤਾਰੀ ਸਬੰਧੀ ਖੁਫੀਆ ਸੋਰਸਾਂ ਰਾਹੀਂ ਪਤਾ ਲਗਾ ਕੇ ਜਲਦੀ ਤੋ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਲੋਕਲ ਪੁਲਿਸ ਆਮ ਜਨਤਾ ਦੀ ਸੁਰੱਖਿਆ ਅਤੇ ਜਾਨ ਮਾਲ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਰਹੇਗੀ।
ਮਿਤੀ 17 ਜਨਵਰੀ 2024 ਨੂੰ ਪ੍ਰਾਰਥੀ ਅਮਨਿੰਦਰ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਠਠੇਰਾਂ ਵਾਲਾ ਜਲਾਲਾਬਾਦ ਥਾਣਾ ਅਮੀਰਖਾਸ ਦੀ ਮੋਬਾਇਲਾਂ ਵਾਲੀ ਦੁਕਾਨ ਦਾ ਚੋਰਾਂ ਵੱਲੋਂ ਤਾਲਾ ਤੋੜ ਕੇ ਕੁਝ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰ ਲਈ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 07 ਮਿਤੀ 17 ਜਨਵਰੀ 2024 ਅ/ਧ 457, 380 ਭ.ਦ ਥਾਣਾ ਸਿਟੀ ਜਲਾਲਾਬਾਦ ਬਰਖਿਲਾਫ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੀਤ ਸਿੰਘ ਵਾਸੀ ਸੁਖੇਰਾ ਬੋਦਲਾ, ਸਵਰਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਲਮੋਚੜ ਕਲਾਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋ ਮੁਸਤੇਦੀ ਨਾਲ ਵੀਡੀਓ ਗ੍ਰਾਫੀ ਤੇ ਸੀ.ਸੀ.ਟੀ.ਵੀ ਫੋਟੋ ਵਾਚ ਕੇ ਚੋਰੀ ਦੀ ਵਾਰਦਾਤ ਨੂੰ 4 ਘੰਟਿਆ ਦੇ ਅੰਦਰ ਅੰਦਰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਮੁੱਕਦਮਾ ਉਕਤ ਦੇ ਦੋਸ਼ੀਆਨ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੀਤ ਸਿੰਘ ਵਾਸੀ ਸੁਖੇਰਾ ਬੋਦਲਾ, ਸਵਰਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਲਮੋਚੜ ਕਲਾਂ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਕੁੱਲ 26 ਮੋਬਾਇਲ ਫੋਨ, ਦੋ ਯੂ.ਪੀ.ਐਸ, ਦੋ ਐਲ.ਈ.ਡੀ ਅਤੇ ਅਸੈਸਰੀ ਜਿਸ ਵਿੱਚ ਮੋਬਾਇਲ ਚਾਰਜਰ, ਹੈਡ ਫੋਨ, ਡਾਟਾ ਕੇਬਲਾਂ, ਸਕਰੀਨ ਗਾਰਡ ਅਤੇ ਇੱਕ ਘੜੀ ਸ਼ਾਮਲ ਹੈ, ਬਰਾਮਦ ਕੀਤਾ ਗਿਆ ਹੈ, ਜਿਸਦੀ ਕੁੱਲ ਕੀਮਤ ਲਗਭਗ 2,50,000 ਰੁਪਏ ਬਣਦੀ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਨ ਪਾਸੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਹਰਮੇਸ਼ ਸਿੰਘ ਉਕਤ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਾਂ ਖੋਹਾਂ ਦੇ ਦੋਸ਼ਾਂ ਤਹਿਤ 05 ਮੁਕੱਦਮੇ ਦਰਜ ਹਨ- ਮੁਕੱਦਮਾ ਨੰਬਰ 35/2012 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 142/2022 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 156/2022 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 78/2022 ਅ/ਧ 457, 380 ਆਈ.ਪੀ.ਸੀ. ਥਾਣਾ ਸਦਰ ਜਲਾਲਾਬਾਦ ਅਤੇ ਮੁਕੱਦਮਾ ਨੰਬਰ 155/2023 ਅ/ਧ 379, 411 ਆਈ.ਪੀ.ਸੀ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਹਨ ਅਤੇ ਦੋਸ਼ੀ ਸਵਰਨ ਸਿੰਘ ਦੇ ਖਿਲਾਫ ਇੱਕ ਮੁਕੱਦਮਾ- ਮੁਕੱਦਮਾ ਨੰਬਰ 78/2022 ਅ/ਧ 457, 380 ਆਈ.ਪੀ.ਸੀ. ਥਾਣਾ ਸਦਰ ਜਲਾਲਾਬਾਦ ਵਿਖੇ ਦਰਜ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਅਤੇ ਹੋਰ ਕ੍ਰਾਈਮ ਪੇਸ਼ਾ ਵਿਅਕਤੀਆਂ ਦੇ ਖਿਲਾਫ ਲੋਕਲ ਪੁਲਿਸ ਹਮੇਸ਼ਾਂ ਸਰਗਰਮ ਰਹੇਗੀ ਅਤੇ ਅਜਿਹੇ ਵਿਅਕਤੀਆ ਦੀ ਗ੍ਰਿਫਤਾਰੀ ਸਬੰਧੀ ਖੁਫੀਆ ਸੋਰਸਾਂ ਰਾਹੀਂ ਪਤਾ ਲਗਾ ਕੇ ਜਲਦੀ ਤੋ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਲੋਕਲ ਪੁਲਿਸ ਆਮ ਜਨਤਾ ਦੀ ਸੁਰੱਖਿਆ ਅਤੇ ਜਾਨ ਮਾਲ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਰਹੇਗੀ।Categories

Recent Posts
- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026