ਘਰ ਦੇ ਕਲੇਸ਼ ਤੋਂ ਤੰਗ ਆ ਕੇ ਨਹਿਰ ਚ ਸੁੱਟੀਂ ਕਾਰ ,ਭਰਾ ਬਾਤੀਜਾ ਅਤੇ ਬੇਟੀ ਵੀ ਸੀ ਕਾਰ ਚ , ਮਰਨ ਤੋਂ ਪਹਿਲਾ ਫੇਸਬੁੱਕ ਤੇ ਹੋਇਆ ਲਾਈਵ
- 448 Views
- kakkar.news
- November 8, 2022
- Punjab
ਘਰ ਦੇ ਕਲੇਸ਼ ਤੋਂ ਤੰਗ ਆ ਕੇ ਨਹਿਰ ਚ ਸੁੱਟੀਂ ਕਾਰ ,ਭਰਾ ਬਾਤੀਜਾ ਅਤੇ ਬੇਟੀ ਵੀ ਸੀ ਕਾਰ ਚ , ਮਰਨ ਤੋਂ ਪਹਿਲਾ ਫੇਸਬੁੱਕ ਤੇ ਹੋਇਆ ਲਾਈਵ
ਫ਼ਿਰੋਜ਼ਪੁਰ, 8 ਨਵੰਬਰ 2022 ਅਨੁਜ ਕੱਕੜ-
ਘਰ ਦੇ ਕਲੇਸ਼ ਨੇ ਘਰ ਚ ਵਿਛਾ ਦਿਤੇ ਸੱਥਰ, ਫਿਰੋਜ਼ਪੁਰ ਸ਼ਹਿਰ ਦੇ ਬੁਧਵਾਰਾ ਵਾਲਾ ਮੁਹਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਥਿਤ ਤੌਰ ਤੇ ਆਪਨੀ ਪਤਨੀ ਦੇ ਕਲੇਸ਼ ਤੋਂ ਤੰਗ ਆ ਕ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸੀ ਜਾ ਰਹੀ ਹੈ। ਮਿਰਤਕ ਵਿਅਕਤੀ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ ਰਾਜਨ ਅਰੋੜਾ ਦੱਸੀ ਗਈ ਹੈ,
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿਰਤਕ ਨੇ ਘਰ ਵਿਚ ਆਏ ਦਿਨ ਕਲੇਸ਼ ਰਹਿਣ ਕਰਕੇ ਅੱਜ ਸੁਭਾ ਪਰਵਾਰ ਸਮੇਤ ਆਪਣੀ ਗੱਡੀ ਹੀ ਰਾਜਸਥਾਨ ਫੀਡਰ ਨਹਿਰ ਚ ਸੁੱਟ ਦਿੱਤੀ, ਕਾਰ ਵਿਚ ਮ੍ਰਿਤਕ ਅਤੇ ਉਸਦਾ ਵੱਡਾ ਭਰਾ ਅਤੇ ਭਤੀਜਾ ਅਤੇ ਬੇਟੀ ਵੀ ਸਵਾਰ ਸਨ। ਦੱਸਿਆ ਗਿਆ ਹੈ ਕਿ ਮਰਨ ਤੋਂ ਪਹਿਲਾ ਜਸਵਿੰਦਰ (ਮ੍ਰਿਤਕ ) ਫੇਸਬੁੱਕ ਤੇ ਲਾਇਵ ਹੋ ਕੇ ਜਾਣਕਾਰੀ ਵੀ ਦਿਤੀ ਗਈ ਸੀ ਕਿ ਉਹ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਇਹ ਕਦਮ ਚੁੱਕ ਰਿਹਾ ਹੈ . ਪੇਸ਼ੇ ਵੱਜੋਂ ਮ੍ਰਿਤਕ ਟੈਕਸੀ ਡਰਾਈਵਰ ਸੀ , ਨਹਿਰ ਚ ਛਾਲ ਮਾਰਨ ਤੋਂ ਬਾਅਦ ਗੋਤਾਖੋਰਾ ਵਲੋਂ ਬੜੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖ਼ਬਰ ਲਿਖੇ ਜਾਨ ਤਕ ਕਾਰ ਸਮੇਤ ਮ੍ਰਿਤਕ ਦੇ ਕਿਸੇ ਵੀ ਪਰਿਵਾਰਕ ਮੇਂਬਰ ਦੇ ਭਾਲ ਨਹੀਂ ਹੋ ਸਕੀ .ਕਿਉਂਕਿ ਰਾਜਸਥਾਨ ਨਹਿਰ ਇਕ ਬਹੁਤ ਹੀ ਵੱਡੀ ਅਤੇ ਡੂੰਘੀ ਨਹਿਰ ਹੈ ਜਿਸ ਵਿੱਚੋ ਭਾਲ ਕਰਨਾ ਬਹੁਤ ਮੁਸ਼ਕਿਲ ਕਾਰਜ ਹੈ।.

