ਸੱਸ ਤੇ ਸਾਲ਼ਿਆਂ ਨੇ ਮਿਲ ਕੇ ਨੌਜਵਾਨਾਂ ਨੂੰ ਬੰਨ੍ਹਿਆ ਪਿਆਇਆ ਜ਼ਹਿਰ, ਮੌਤ
- 226 Views
- kakkar.news
- November 9, 2022
- Crime Punjab
ਸੱਸ ਤੇ ਸਾਲ਼ਿਆਂ ਨੇ ਮਿਲ ਕੇ ਨੌਜਵਾਨਾਂ ਨੂੰ ਬੰਨ੍ਹਿਆ ਪਿਆਇਆ ਜ਼ਹਿਰ, ਮੌਤ
ਲੁਧਿਆਣਾ 09 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਸਹੁਰੇ ਪਰਿਵਾਰ ਨਾਲ ਚੱਲੀ ਆ ਰਹੀ ਰੰਜਿਸ਼ ਦੇ ਚਲਦੇ ਪਤਨੀ, ਸਹੁਰੇ, ਸੱਸ ਤੇ ਸਾਲ਼ਿਆਂ ਨੇ ਮਿਲ ਕੇ ਨੌਜਵਾਨਾਂ ਨੂੰ ਬੰਨ੍ਹਿਆ ਤੇ ਜ਼ਹਿਰ ਪਿਆ ਦਿੱਤਾ। ਮੁਲਜ਼ਮ ਨੌਜਵਾਨ ਨੂੰ ਮਰਿਆ ਸਮਝ ਕੇ ਮੌਕੇ ਤੋਂ ਫ਼ਰਾਰ ਹੋ ਗਏ ਪਰ ਬੇਸੁੱਧ ਹੋਣ ਤੋਂ ਕੁਝ ਸਮਾਂ ਪਹਿਲਾਂ ਨੌਜਵਾਨ ਨੇ ਫੋਨ ‘ਤੇ ਆਪਣੇ ਪਿਤਾ ਨੂੰ ਸੂਚਨਾ ਦੇ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ।ਜਾਣਕਾਰੀ ਤੋਂ ਬਾਅਦ ਲੁਧਿਆਣਾ ਦੇ ਢੰਡਾਰੀ ਕਲਾਂ ਇਲਾਕੇ ‘ਚ ਰਹਿਣ ਵਾਲੇ ਨੌਜਵਾਨ ਰਜਨੀਸ਼ (30) ਭਰਾ ਮੌਕੇ ‘ਤੇ ਪਹੁੰਚੇ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਹਾਲਤ ਜ਼ਿਆਦਾ ਖ਼ਰਾਬ ਹੁੰਦੀ ਦੇਖ ਡਾਕਟਰਾਂ ਨੇ ਰਜਨੀਸ਼ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹਰਦੋਈ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਜਾ ਰਾਮ ਦੇ ਬਿਆਨ ਉੱਪਰ ਹਰਦੋਈ ਦੇ ਰਹਿਣ ਵਾਲੇ ਰਜਨੀਸ਼ ਦੇ ਸਹੁਰੇ ਸਤੀ ਰਾਮ, ਉਸ ਦੀ ਸੱਸ, ਪਤਨੀ ਪੂਜਾ, ਸਾਲੇ ਦੀਪੂ ਤੇ ਇਕ ਹੋਰ ਵਿਅਕਤੀ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਜਾ ਰਾਮ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਬੇਟੇ ਰਜਨੀਸ਼ ਦਾ ਵਿਆਹ ਪੂਜਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਪੂਜਾ ਦੇ ਨਾਲ ਲੁਧਿਆਣਾ ‘ਚ ਰਹਿਣ ਲੱਗ ਪਿਆ। ਰਾਜਾ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਸ਼ਾਮ ਵੇਲੇ ਉਸ ਦੇ ਬੇਟੇ ਰਜਨੀਸ਼ ਦਾ ਫੋਨ ਆਇਆ ਕਿ ਉਸ ਨੂੰ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਕੱਪੜੇ ਨਾਲ ਬੰਨ੍ਹ ਕੇ ਜ਼ਬਰਦਸਤੀ ਜ਼ਹਿਰ ਪਿਆ ਦਿੱਤਾ ਹੈ।ਜਾਣਕਾਰੀ ਮਿਲਦੇ ਹੀ ਰਾਜਾ ਰਾਮ ਨੇ ਢੰਡਾਰੀ ਇਲਾਕੇ ਵਿਚ ਰਹਿ ਰਹੇ ਆਪਣੇ ਦੂਸਰੇ ਬੇਟਿਆਂ ਨੂੰ ਫੋਨ ਕਰ ਕੇ ਜੁਗਿਆਣਾ ਸਥਿਤ ਫਰਮੋਜ ਦੇ ਵਿਹੜੇ ‘ਚ ਭੇਜਿਆ। ਰਾਜਾ ਰਾਮ ਦੇ ਲੜਕਿਆਂ ਨੇ ਬੇਸੁੱਧ ਹੋਏ ਆਪਣੇ ਭਰਾ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸ਼ਿਵ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਾਜਾ ਰਾਮ ਦੇ ਬਿਆਨ ਉੱਪਰ ਰਜਨੀਸ਼ ਦੇ ਸਹੁਰੇ ਸਤੀ ਰਾਮ, ਸੱਸ, ਪਤਨੀ ਪੂਜਾ, ਸਾਲਾ ਦੀਪੂ ਤੇ ਮਾਮੇ ਸਹੁਰੇ ਦੇ ਬੇਟੇ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।



- October 15, 2025