ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਵਿਭਾਗ ਲੁਧਿਆਣਾ ਨੇ ਸਤਲੁਜ ਦਰਿਆ ‘ਤੇ ਕੀਤੀਆਂ 2 ਵੱਡੀਆਂ ਕਾਰਵਾਈਆਂ
- 172 Views
- kakkar.news
- November 12, 2022
- Punjab
ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਵਿਭਾਗ ਲੁਧਿਆਣਾ ਨੇ ਸਤਲੁਜ ਦਰਿਆ ‘ਤੇ ਕੀਤੀਆਂ 2 ਵੱਡੀਆਂ ਕਾਰਵਾਈਆਂ
ਲੁਧਿਆਣਾ 12 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਐਕਸਾਈਜ਼ ਵਿਭਾਗ ਵੱਲੋਂ ਸਤਲੁਜ ਦਰਿਆ ਨੇੜੇ ਇਲਾਕੇ ‘ਚ 2 ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ। ਪਹਿਲੀ ਕਾਰਵਾਈ ‘ਚ 200 ਲਿਟਰ ਲਾਹਣ ਅਤੇ 350 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਦੂਜੀ ਕਾਰਵਾਈ ‘ਚ 18 ਹਜ਼ਾਰ ਲਿਟਰ ਲਾਹਣ ਫੜ ਕੇ ਨਸ਼ਟ ਕੀਤੀ। ਪੰਜਾਬ ਦੇ ਦਰਿਆਵਾਂ ਕੰਢੇ ਨਾਜਾਇਜ਼ ਰੂਪ ਨਾਲ ਤਿਆਰ ਲਾਹਣ ਸਬੰਧੀ ਸ਼ਰਾਬ ਦੀ ਸੇਲ ਦੇ ਸੰਕਟ ਨੂੰ ਧਿਆਨ ‘ਚ ਰੱਖਦਿਆਂ ਐਕਸਾਈਜ਼ ਡਿਪਟੀ ਕਮਿਸ਼ਨਰ (ਪਟਿਆਲਾ ਜ਼ੋਨ) ਪਰਜੀਤ ਸਿੰਘ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਸਤਲੁਜ ਦਰਿਆ ਇਲਾਕੇ ‘ਚ 13-14 ਕਿਲੋਮੀਟਰ ਤੱਕ ਸਰਚ ਮੁਹਿੰਮ ਚਲਾਈ ਗਈ।ਇਸ ਕਾਰਵਾਈ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਲੁਧਿਆਣਾ (ਵੈਸਟ) ਹਰਸਿਮਰਤ ਕੌਰ ਗਰੇਵਾਲ ਨੇ ਕੀਤੀ, ਜਦਕਿ ਐਕਸਾਈਜ਼ ਅਫਸਰ ਦੀਵਾਨ ਚੰਦ, ਐਕਸਾਈਜ਼ ਇੰਸਪੈਕਟਰ ਕਰਮਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ, ਰਾਜਨ ਸਹਿਗਲ ਦੇ ਨਾਲ ਕਈ ਐਕਸਾਈਜ਼ ਪੁਲਸ ਅਤੇ ਸਹਿਯੋਗੀ ਸ਼ਾਮਲ ਰਹੀ। ਪਹਿਲੀ ਸਰਚ ਸਤਲੁਜ ਦਰਿਆ ਦੇ ਕੰਢੇ ਦੇ ਪਿੰਡ ਅੱਕੂਵਾਲ, ਸਿੱਧਵਾਂ ਬੇਟ ‘ਚ ਕੀਤੀ ਗਈ, ਜਿਥੋਂ 200 ਲਿਟਰ ਲਾਹਣ ਦਰਿਆ ‘ਚੋਂ ਕੱਢ ਕੇ ਨਸ਼ਟ ਕੀਤੀ ਗਈ। 350 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। 1 ਰਬੜ ਟਿਊਬ, 5 ਪਲਾਸਟਿਕ ਕੇਨ, 2 ਐਲੂਮੀਨੀਅਮ ਦੇ ਭਾਂਡੇ ਮਿਲੇ ਹਨ। ਇਸ ਦੇ ਨਾਲ ਦੂਜੀ ਕਾਰਵਾਈ ਪਿੰਡ ਪਰਜੀਆ ਅਤੇ ਕਨੀਆ ‘ਚ ਕੀਤੀ ਗਈ ਜਿੱਥੋਂ 18 ਹਜ਼ਾਰ ਲਿਟਰ ਲਾਹਣ ਫੜ ਕੇ ਨਸ਼ਟ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਰਚ ਸਥਾਨ ਤੋਂ 4 ਵੱਡੇ ਲੋਹੇ ਦੇ ਡਰੰਮ, 1 ਕੁਇੰਟਲ ਲੱਕੜ, ਪਲਾਸਟਿਕ ਪਾਈਪ ਵੀ ਬਰਾਮਦ ਕੀਤੀ ਗਈ। ਅਧਿਕਾਰੀਆਂ ਮੁਤਾਬਕ ਮਾਮਲੇ ‘ਚ ਅਗਲੀ ਜਾਂਚ ਜਾਰੀ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026