16 ਨਵੰਬਰ ਤੋਂ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਬੰਦ ਕਰਨ ਦੇ ਹੁਕਮ ਜਾਰੀ, ਕਿਸਾਨਾਂ ਨੇ ਕਿਹਾ ਕਿ ਹੁਣ ਇਹ ਫੈਸਲਾ ਲੈਣਾ ਗਲਤ ਹੈ।
- 129 Views
- kakkar.news
- November 16, 2022
- Agriculture Politics Punjab
16 ਨਵੰਬਰ ਤੋਂ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਬੰਦ ਕਰਨ ਦੇ ਹੁਕਮ ਜਾਰੀ, ਕਿਸਾਨਾਂ ਨੇ ਕਿਹਾ ਕਿ ਹੁਣ ਇਹ ਫੈਸਲਾ ਲੈਣਾ ਗਲਤ ਹੈ।
ਫਿਰੋਜ਼ਪੁਰ 16 ਨਵੰਬਰ 2022 (ਸੁਭਾਸ਼ ਕੱਕੜ)
ਪੰਜਾਬ ‘ਚ ਝੋਨੇ ਦੀ ਖਰੀਦ ਅਜੇ ਵੀ ਜ਼ੋਰਾਂ ‘ਤੇ ਚੱਲ ਰਹੀ ਹੈ, ਪਰ ਪੰਜਾਬ ਮੰਡੀ ਬੋਰਡ ਨੇ 16.11.2022 ਤੋਂ ਮੰਡੀਆਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਫਿਰੋਜ਼ਪੁਰ ,ਮੋਗਾ ਮਾਰਕੀਟ ਕਮੇਟੀ ਨੂੰ ਵੀ ਪੱਤਰ ਜਾਰੀ ਕੀਤਾ ਗਿਆ ਹੈ । ਇਸੇ ਪੱਤਰ ‘ਚ ਕਿਹਾ ਗਿਆ ਹੈ ਕਿ ਫਿਰੋਜ਼ਪੁਰ ਅਤੇ ਮੋਗਾ ਮਾਰਕੀਟ ਕਮੇਟੀ ਅਧੀਨ ਆਉਂਦੇ ਸਾਰੇ ਝੋਨਾ ਖਰੀਦ ਕੇਂਦਰ ਬੰਦ ਕੀਤੇ ਜਾਣ। ਪੰਜਾਬ ਮੰਡੀ ਬੋਰਡ ਵਲੋਂ ਇਸ ਵਿਸੇ ਸਬੰਧੀ ਲਿਖਿਆ ਜਾਂਦਾ ਹੈ ਕਿ ਆਪ ਦੇ ਜਿਲੇ ਅਧੀਨ ਆਉਦੀਆਂ ਮਾਰਕਿਟ ਕਮੇਟੀਆਂ ਵਿਖੇ ਸਾਉਣੀ ਸੀਜਨ 2022-23 ਦੌਰਾਨ ਝੋਨੇ ਦੀ ਖਰੀਦ/ਵੇਚ ਦਾ ਕਾਰੋਬਾਰ ਕਰਨ ਲਈ ਮੁੱਖ ਯਾਰਡ, ਸਬ ਯਾਰਡ ਅਤੇ ਖਰੀਦ
ਕੇਂਦਰਾਂ ਨੂੰ ਅਲਾਟ ਕੀਤਾ ਗਿਆ ਸੀ। ਉਨ੍ਹਾਂ ਸਾਰਿਆਂ ਨੂੰ ਝੋਨੇ ਦੀ ਸਰਕਾਰੀ ਖਰੀਦ-ਵੇਚ ਦਾ ਕਾਰੋਬਾਰ ਕਰਨ ਲਈ ਮਿਤੀ 16.11.2022 ਸ਼ਾਮ 5-00 ਵਜੇ ਤੋ ਬੰਦ ਕੀਤਾ ਜਾਂਦਾ ਹੈ । ਇਸ ਸਬੰਦ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ ਖਰੀਦ ਕੁਝ ਦਿਨ ਹੋਰ ਜਾਰੀ ਹੋਣੀ ਚਾਹੀਦੀ ਸੀ ਪਰ ਸਰਕਾਰ ਨੇ ਇਹ ਫੈਸਲਾ ਗਲਤ ਲਿਆ ਹੈ। ਪਰ ਸਰਕਾਰ ਨੇ ਇਹ ਫੈਸਲਾ ਗਲਤ ਲਿਆ ਹੈ, ਉਨ੍ਹਾਂ ਨੂੰ ਸਿਰਫ ਸ਼ਾਖਾਵਾਂ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਹੁਣ ਉਨ੍ਹਾਂ ਨੇ ਸਾਰੀਆਂ ਖਰੀਦਾਂ ਬੰਦ ਕਰ ਦਿੱਤੀਆਂ ਹਨ ਜੋ ਕਿ ਸਰਾਸਰ ਗਲਤ ਹੈ



- October 15, 2025