ਅਧਿਆਪਕ ਆਗੂਆਂ ਦੀਆਂ ਨਾਜਾਇਜ਼ ਬਦਲੀਆਂ ਬਦਲਾ ਲਊ ਕਾਰਵਾਈ-ਡੀ.ਟੀ.ਐਫ
- 84 Views
- kakkar.news
- November 19, 2022
- Education Punjab
ਅਧਿਆਪਕ ਆਗੂਆਂ ਦੀਆਂ ਨਾਜਾਇਜ਼ ਬਦਲੀਆਂ ਬਦਲਾ ਲਊ ਕਾਰਵਾਈ-ਡੀ.ਟੀ.ਐਫ
ਡੀ.ਟੀ.ਐਫ ਨੇ ਡੀ.ਈ.ਓ ਸੰਗਰੂਰ ਦਾ ਚੈਲਿੰਜ ਕਬੂਲਦਿਆ ਉਸਦਾ ਗਰੂਰ ਭੰਨਣ ਲਈ ਸੰਘਰਸ਼ ਦਾ ਬਿਗਲ ਵਜਾਇਆ
ਫਿਰੋਜ਼ਪੁਰ 19 ਨਵੰਬਰ 2022 ਅਨੁਜ ਕੱਕੜ ਟੀਨੂੰ
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ)ਜ਼ਿਲ੍ਹਾ ਸੰਗਰੂਰ ਵੱਲੋਂ ਵਿਦਿਆਰਥੀਆਂ ਦੇ ਵਿਦਿਅਕ ਟੂਰ ਲਈ ਪ੍ਰਵਾਨਗੀ ਲੈਣ ਵਾਸਤੇ ਕੀਤੇ ਸੰਘਰਸ਼ ਵਿਚ ਲਈ ਕੀਤੇ ਸੰਘਰਸ਼ ਵਿਚ ਆਗੂ ਤੇ ਮੋਹਰੀ ਰੋਲ ਅਦਾ ਕਰਨ ਵਾਲੇ ਫਰੰਟ ਦੇ ਚਾਰ ਜ਼ਿਲ੍ਹਾ ਆਗੂਆਂ ਦੀਆਂ ਨਾਜਾਇਜ਼ ਬਦਲੀਆਂ ਕਰਵਾ ਕੇ ਜਥੇਬੰਦੀ ਨੂੰ ਵੰਗਾਰਆ ਹੈ। ਇਸਦੇ ਰੋਸ ਵਜੋਂ ਡੀ ਟੀ ਐੱਫ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸੰਧੂ, ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਦੀ ਅਗਵਾਈ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।ਜਥੇਬੰਦੀ ਨੇ ਡੀ.ਈ.ਓ ਸੰਗਰੂਰ ਕੁਲਤਾਰ ਸਿੰਘ ਦਾ ਚੈਲਿੰਜ ਕਬੂਲਦਿਆ ਉਸਦਾ ਅਫਸ਼ਰੀ ਗਰੂਰ ਭੰਨਣ ਲਈ ਸੰਘਰਸ਼ ਦਾ ਬਿਗਲ ਵਜਾਉਦਿਆ ਅੱਜ ਪੰਜਾਬ ਭਰ ਵਿਚ ਸਰਕਾਰ ਤੇ ਡੀ.ਈ.ਓ ਦੀਆਂ ਅਰਥੀਆਂ ਫੂਕੀਆ ਹਨ। ਉਕਤ ਜਾਣਕਾਰੀ ਸਾਂਝੀ ਕਰਦਿਆਂ ਡੀ.ਟੀ.ਐਫ ਫਿਰੋਜ਼ਪੁਰ ਦੇ ਪ੍ਰਤੀਨਿਧ ਕੌਂਸਲ ਮੈਂਬਰ ਯੁਧਜੀਤ ਸਰਾਂ, ਗੁਰਦੇਵ ਸਿੰਘ ਭਾਗੋਕੇ,ਅਜੇ ਪਵਾਰ, ਰਮਾਕਾਂਤ ਯਾਦਵ ਨੇ ਕਿਹਾ ਕਿ ਅਫਸ਼ਰੀ ਗਰੂਰ ਵਿਚ ਗਲਤਾਨ ਉਕਤ ਜ਼ਿਲ੍ਹਾ ਅਧਿਕਾਰੀ ਵੱਲੋਂ ਅਧਿਆਪਕਾਂ ਦੇ ਹਰਮਨ ਪਿਆਰੇ ਨੇਤਾ ਜ਼ਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਗੋਵਾਲ,ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ,ਮੀਤ ਪ੍ਰਧਾਨ ਪਰਵਿੰਦਰ ਉਭਾਵਾਲ ਅਤੇ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਉੱਪਰ ਨਾਜਾਇਜ਼ ਮੁਕੱਦਮਾ ਦਰਜ ਕਰਵਾ ਕੇ ਅਤੇ ਉਨ੍ਹਾਂ ਦੀਆਂ ਦੂਰ-ਦੁਰੇਡੇ ਬਦਲੀਆਂ ਕਰਵਾ ਕੇ ਸੰਘਰਸ਼ਾਂ ਨੂੰ ਦਬਾਉਣ ਲਈ ਕੋਝੀ ਹਰਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਇਸਾਰਿਆਂ ’ਤੇ ਡੀ.ਈ.ਓ ਦੇ ਇਸ ਗੈਰ ਸੰਵਿਧਾਨਿਕ ਕਾਰਵਾਈ ਦਾ ਜਵਾਬ ਤਿੱਖੇ ਸੰਘਰਸ਼ ਨਾਲ ਦਿਤਾ ਜਾਵੇਗਾ।
2392 ਦੇ ਸੂਬਾ ਪ੍ਰਧਾਨ ਯੁੱਧਜੀਤ ਨੇ ਕਿਹਾ ਕਿ ਡੀ.ਈ.ਓ ਸੰਗਰੂਰ ਨੇ ਸੰਘਰਸ਼ਸ਼ੀਲ ਅਧਿਆਪਕ ਆਗੂਆਂ ਉੱਰ ਅਜਿਹੀ ਨਾਜਾਇਜ਼ ਕਾਰਵਾਈ ਕਰਵਾ ਕੇ ਆਪਣੀ ਅਧਿਆਪਕ,ਵਿਦਿਆਰਥੀ ਅਤੇ ਸਿੱਖਿਆ ਵਿਰੋਧੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਸਿੱਖਿਆ ਅਧਿਕਾਰੀ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਾਜਾਏ ਉਨ੍ਹਾਂ ਉੱਪਰ ਮੁਕੱਦਮਾ ਦਰਜ ਕਰਵਾ ਕੇ ਅਤੇ ਦੂਰ ਦੁਰੇਡੇ ਬਦਲੀਆਂ ਬਦਲੀਆਂ ਕਰਵਾ ਕੇ ਸੂਬੇ ਦੇ ਸਿੱਖਿਅਕ ਮਾਹੌਲ ਨੂੰ ਵਿਗਾਡ਼ਨ ਵਾਲਾ ਕੰਮ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ਦੇ ਮਾਹੌਲ ਨੂੰ ਵਿਗਾਡ਼ਨ ਵਾਲੇ ਅਜਿਹੇ ਅਧਿਕਾਰੀ ਨੂੰ ਇਸ ਅਹੁਦੇ ਤੋਂ ਪਾਸੇ ਕੀਤਾ ਜਾਵੇ,ਅਧਿਆਪਕ ਆਗੂਆਂ ਦੀਆਂ ਕੀਤੀਆਂ ਨਾਜਾਇਜ਼ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਪਰਵਾਨ ਕੀਤੀਆ ਜਾਣ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਆਗੂਆਂ ਦੀਆਂ ਨਾਜਾਇਜ਼ ਬਦਲੀਆਂ ਰੱਦ ਨਾਂ ਕੀਤੀਆਂ ਤਾਂ ਉਹ ਸੰਘਰਸ਼ ਨੂੰ ਪੰਜਾਬ ਭਰ ਵਿਚ ਤਿੱਖਾ ਕਰ ਦੇਣਗੇ। ਪ੍ਰਦਰਸ਼ਨ ਦੌਰਾਨ ਰਾਜਦੀਪ ਸਿੰਘ, ਬਲਰਾਮ ਸ਼ਰਮਾ, ਗੁਰਦੇਵ ਸਿੰਘ, ਯੁੱਧਜੀਤ ਸਿੰਘ, ਅਜੇ ਕੁਮਾਰ, ਵਿਸ਼ਾਲ ਸਹਿਗਲ, ਮਹਿਤਾਬ ਸਿੰਘ, ਗੁਰਵੀਰ ਸਿੰਘ, ਤਰਸੇਮ ਸਿੰਘ, ਗੁਰਸੇਵਕ ਸਿੰਘ, ਸੰਤੋਖ ਸਿੰਘ, ਸਤੀਸ਼ ਕੁਮਾਰ, ਰਮਾਕਾਂਤ ਯਾਦਵ, ਹਰਪ੍ਰੀਤ ਸਿੰਘ, ਗਮਦੂਰ ਸਿੰਘ, ਕਿਰਨਜੀਤ ਕੌਰ, ਸੁਮਿਤਾ, ਜਗਦੀਪ ਕੌਰ, ਕਿਰਨਦੀਪ ਕੌਰ, ਪ੍ਰਿਯੰਕਾ ਕੁਮਾਰੀ ਆਦਿ ਆਗੂ ਵੀ ਹਾਜ਼ਰ ਸਨ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024