ਪਤਨੀ ਨੇ ਆਪਣੇ ਆਸ਼ਿਕ਼ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ ,ਪੁਲਿਸ ਨੇ ਸੁਲਝਾਈ ਗੁੱਥੀ ਦੋਵੇਂ ਮੁਲਜ਼ਮ ਕੀਤੇ ਕਾਬੂ
- 105 Views
- kakkar.news
- November 27, 2022
- Crime Punjab
ਪਤਨੀ ਨੇ ਆਪਣੇ ਆਸ਼ਿਕ਼ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ ,ਪੁਲਿਸ ਨੇ ਸੁਲਝਾਈ ਗੁੱਥੀ ਦੋਵੇਂ ਮੁਲਜ਼ਮ ਕੀਤੇ ਕਾਬੂ
ਸੰਗਰੂਰ 27 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਅੱਜ ਸੰਗਰੂਰ ਜਿਲ੍ਹਾ ਪੁਲਿਸ ਮੁਖੀ ਆਈ ਪੀ ਐੱਸ ਸੁਰੇਂਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕੀ ਪਤਨੀ ਵੱਲੋਂ ਆਪਣੇ ਪਤੀ ਦੇ ਕੀਤੇ ਅੰਨੇ ਕਤਲ ਨੂੰ ਪੁਲਿਸ ਵੱਲੋਂ ਸੁਲਝਾਇਆ ਲਿਆ ਗਿਆ ਅਤੇ ਦੋਵੇਂ ਦੋਸੀ ਕਾਬੂ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮਿਤੀ 20 ਨਵੰਬਰ, 2022 ਨੂੰ ਰੱਜੀ ਕੌਰ ਉਰਫ ਜਸਵੀਰ ਕੌਰ ਪਤਨੀ ਅਮਰੀਕ ਸਿੰਘ ਉਰਫ ਰੌਸਨੀ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਬਖਸੀਵਾਲਾ ਵੱਲੋਂ ਆਪਣੇ ਪਤੀ ਅਮਰੀਕ ਸਿੰਘ ਦੀ ਗੁੰਮਸੁਦਗੀ ਸਬੰਧੀ ਥਾਣਾ ਚੀਮਾਂ ਵਿਖੇ ਦਰਖਾਸਤ ਦਿੱਤੀ ਸੀ।
ਮਿਤੀ 20 ਨਵੰਬਰ ਤੋਂ ਮਿਤੀ 25 ਨਵੰਬਰ ਤੱਕ ਪੁਲਿਸ ਵੱਲੋਂ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਉਦੇ ਹੋਏ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 25 ਨਵੰਬਰ ਨੂੰ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਚੀਮਾਂ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੱਜੀ ਕੌਰ ਉਕਤ ਵੱਲੋਂ ਜੋ ਦਰਖਾਸਤ ਉਸਦੇ ਪਤੀ ਅਮਰੀਕ ਸਿੰਘ ਉਰਫ ਰੌਸਨੀ ਉਰਫ ਕਾਲਾ ਦੀ ਗੁੰਮਸੁਦਗੀ ਸਬੰਧੀ ਦਿੱਤੀ ਸੀ, ਉਹ ਝੂਠੀ ਹੈ।
ਅਸਲੀਅਤ ਵਿੱਚ ਦੋਸਣ ਰੱਜੀ ਕੌਰ ਉਰਫ ਜਸਵੀਰ ਕੌਰ ਨੇ ਮਿਤੀ 27 ਅਕਤੂਬਰ, 2022 ਦੀ ਰਾਤ ਨੂੰ ਆਪਣੇ ਪ੍ਰੇਮੀ ਸੁਰਜੀਤ ਸਿੰਘ ਉਰਫ ਬੱਗਾ ਪੁੱਤਰ ਨਛੱਤਰ ਸਿੰਘ ਉਰਫ ਭੱਪਾ ਵਾਸੀ ਬਖਸ਼ੀਵਾਲਾ ਨਾਲ ਸ਼ਾਜਿਸ ਰੱਚ ਕੇ ਆਪਣੇ ਪਤੀ ਅਮਰੀਕ ਸਿੰਘ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ।
ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜਿਸ ਸਬੰਧੀ ਮੁਕੱਦਮਾ ਨੰਬਰ 92 ਮਿਤੀ 25 ਨਵੰਬਰ ਅ/ਧ 302, 201, 120ਬੀ ਹਿੰ:ਡੰ: ਥਾਣਾ ਚੀਮਾਂ ਬਰਖਿਲਾਫ ਰੱਜੀ ਕੌਰ ਉਰਫ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਉਰਫ ਬੱਗਾ ਦਰਜ ਰਜਿਸਟਰ ਕਰਾਇਆ ਅਤੇ ਮੁਕੱਦਮਾ ਨੂੰ ਟਰੇਸ ਕਰਨ ਲਈ ਭਰਭੂਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਸੁਨਾਮ ਅਤੇ ਇੰਸਪੈਕਟਰ ਦੀਪਇੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਨੂੰ ਤੁਰੰਤ ਦਿਸ਼ਾ ਨਿਰਦੇਸ ਜਾਰੀ ਕੀਤੇ ਗਏ।
ਸੁਰੇਂਦਰ ਲਾਂਬਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮਿਤੀ 26 ਨਵੰਬਰ ਨੂੰ ਦੋਸ਼ਣ ਰੱਜੀ ਕੌਰ ਉਰਫ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਉਰਫ ਬੱਗਾ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਦੋਸ਼ਣ ਰੱਜੀ ਕੌਰ ਉਰਫ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਉਰਫ ਬੱਗਾ ਨੇ ਮੰਨਿਆ ਕਿ ਮਿਤੀ 27 ਅਕਤੂਬਰ, 2022 ਦੀ ਸ਼ਾਮ ਨੂੰ ਇਨ੍ਹਾਂ ਨੇ ਮਿਲ ਕੇ ਕਿਸੇ ਨਾਮਲੂਮ ਵਿਅਕਤੀ ਤੋਂ ਨੀਂਦ ਦੀਆਂ ਗੋਲੀਆਂ ਮੰਗਵਾ ਕੇ ਅਮਰੀਕ ਸਿੰਘ ਉਰਫ ਰੌਸਨੀ ਨੂੰ ਬੇਹੋਸ਼ ਕਰਨ ਲਈ ਮੁਰਗੇ ਦੇ ਮੀਟ ਵਿੱਚ ਵਿੱਚ ਪਾ ਕੇ ਖੁਵਾ ਦਿੱਤੀਆਂ ਸਨ।
ਇਸ ਤੋਂ ਬਾਅਦ ਰੱਜੀ ਕੌਰ ਨੇ ਆਪਣੇ ਪ੍ਰੇਮੀ ਸੁਰਜੀਤ ਸਿੰਘ ਉਰਫ ਬੱਗਾ ਜੋ ਬਾਹਰ ਗਲੀ ਵਿੱਚ ਗੇੜੇ ਕੱਢ ਰਿਹਾ ਸੀ, ਨੂੰ ਇਸ਼ਾਰਾ ਕਰਕੇ ਬੁਲਾ ਲਿਆ ਸੀ। ਸੁਰਜੀਤ ਸਿੰਘ ਉਰਫ ਬੱਗਾ ਨੇ ਮੁਤਵਫੀ ਅਮਰੀਕ ਸਿੰਘ ਉਰਫ ਰੌਸਨੀ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਗਲਾ ਘੁੱਟਣ ਸਮੇਂ ਦੋਸਨ ਰੱਜੀ ਕੌਰ ਨੇ ਆਪਣੇ ਪਤੀ ਦੀਆਂ ਲੱਤਾਂ ਦੱਬ ਲਈਆਂ।
ਫਿਰ ਰੱਜੀ ਕੌਰ ਨੇ ਆਪਣੇ ਪਤੀ ਦੀਆਂ ਲੱਤਾਂ ਕੱਪੜੇ ਨਾਲ ਬੰਨ ਦਿੱਤੀਆਂ। ਸੁਰਜੀਤ ਸਿੰਘ ਉਰਫ ਬੱਗਾ ਨੇ ਅਮਰੀਕ ਸਿੰਘ ਉਰਫ ਰੌਸਨੀ ਦਾ ਮੂੰਹ ਅਤੇ ਹੱਥ ਕੱਪੜੇ ਨਾਲ ਬੰਨ ਦਿੱਤੇ, ਫਿਰ ਦੋਵਾਂ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਪਹਿਲਾਂ ਹੀ ਇਸ ਮੰਤਵ ਲਈ ਘਰ ਵਿੱਚ ਪੁੱਟੇ ਹੋਏ ਗਰਕੀ ਵਾਲੇ ਟੋਏ (ਕਰੀਬ 25 ਫੁੱਟ ਡੂੰਘਾ) ਵਿੱਚ ਅਮਰੀਕ ਸਿੰਘ ਉਰਫ ਰੌਸਨੀ ਦੀ ਲਾਸ਼ ਨੂੰ ਸੁੱਟ ਦਿੱਤਾ ਅਤੇ ਉਸ ਉਪਰ ਮਿੱਟੀ ਪਾ ਦਿੱਤੀ। ਅਗਲੇ ਦਿਨ ਸਵੇਰੇ ਰੱਜੀ ਕੌਰ ਨੇ ਆਪਣੇ ਦੋਵੇਂ ਨਾਬਾਲਗ ਲੜਕਿਆਂ ਜੱਸੂ ਅਤੇ ਜੋਤ (ਜਿਨ੍ਹਾਂ ਨੂੰ ਇਸ ਘਟਨਾ ਬਾਰੇ ਕੁੱਝ ਵੀ ਪਤਾ ਨਹੀ ਸੀ) ਨੂੰ ਨਾਲ ਲੈ ਕੇ ਟੋਆ ਪੂਰ ਦਿੱਤਾ ਅਤੇ ਉੱਪਰੋਂ ਲਿੱਪ ਦਿੱਤਾ।
ਉਨ੍ਹਾਂ ਦੱਸਿਆ ਕਿ ਦੋਸੀਆਂ ਦੀ ਨਿਸ਼ਾਨਦੇਹੀ ਤੇ ਹਿਰਾਸਤ ਦੌਰਾਨ ਡਿਊਟੀ ਮੈਜਿਸਟ੍ਰੇਟ ਦੀ ਹਾਜਰੀ ਵਿੱਚ ਲਾਸ਼ ਨੂੰ ਬਰਾਮਦ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਸਣ ਨੇ ਨਸੀਲੀਆਂ ਗੋਲੀਆਂ ਕਿਸ ਪਾਸੋਂ ਪ੍ਰਾਪਤ ਕੀਤੀਆਂ ਅਤੇ ਹੱਤਿਆ ਵਿੱਚ ਉਸ ਨਾਲ ਹੋਰ ਕੌਣ ਕੌਣ ਸਾਮਲ ਸਨ, ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024