ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ 302 ਦੇ ਮਾਮਲੇ ਵਿੱਚ ਦੋਸੀ ਇਕ ਔਰਤ ਨੂੰ ਉਮਰਕੈਦ ਦੀ ਸਜਾ
- 93 Views
- kakkar.news
- November 30, 2022
- Crime Punjab
ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ 302 ਦੇ ਮਾਮਲੇ ਵਿੱਚ ਦੋਸੀ ਇਕ ਔਰਤ ਨੂੰ ਉਮਰਕੈਦ ਦੀ ਸਜਾ
ਫਾਜ਼ਿਲਕਾ 30 ਨਵੰਬਰ 2022 ਅਨੁਜ ਕੱਕੜ ਟੀਨੂੰ
ਜ਼ਿਲਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਇਕ ਕੇਸ ਵਿੱਚ ਇਕ ਮਹਿਲਾ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਕੌਰ ਉਰਫ ਸੁਖੀ ਪਤਨੀ ਸ਼੍ਰੀ ਬਲਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਸੈਦੋਕੇ ਥਾਣਾ ਅਮੀਰ ਖਾਸ ਨੂੰ ਉਮਰ ਕੈਦ ਬਾਮੁਸਕਤ ਸਜ਼ਾ ਦੇ ਨਾਲ-ਨਾਲ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਵੀ ਸੁਣਾਇਆ ਗਿਆ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਇਕ ਸਾਲ ਸਜਾ ਬਾਮੁਸ਼ਕਤ ਕੱਟਣੀ ਪਵੇਗੀ।
ਉਕਤ ਸੁਖਪ੍ਰੀਤ ਕੌਰ ਦੇ ਖਿਲਾਫ ਮੁਕੱਦਮਾ ਨੰਬਰ 18 ਮਿਤੀ 15 ਅਪ੍ਰੈਲ 21 ਅਧੀਨ ਧਾਰਾ 302 ਆਈ ਪੀ ਸੀ ਥਾਣਾ ਅਮੀਰ ਖਾਸ, ਬਰਬਿਆਨ ਅਮਨਦੀਪ ਕੌਰ ਪਤਨੀ ਦੇਵੀ ਲਾਲ ਪੁੱਤਰ ਜੰਟਾ ਸਿੰਘ ਵਾਸੀਆਨ ਸੈਦੋਕੇ ਦਰਜ ਰਜਿਸਟਰ ਕੀਤਾ ਗਿਆ ਸੀ ਜਿਸਨੇ ਦੋਸ਼ ਲਾਏ ਸਨ ਕਿ ਉਹ ਆਪਣੀ ਲੜਕੀ ਮਿਹਰਦੀਪ ਜਿਸਦੀ ਉਮਰ ਕਰੀਬ ਤਿੰਨ ਮਹੀਨੇ ਸੀ ਨੂੰ ਘਰ ਛੱਡ ਕੇ ਗਈ ਸੀ ਜਿਥੋ ਉਸਦੀ ਦਰਾਨੀ ਸੁਖਪ੍ਰੀਤ ਕੌਰ ਉਰਫ ਸੁਖੀ ਆਪਣੇ ਘਰ ਲੈ ਗਈ ਅਤੇ ਪੁਲਿਸ ਵੱਲੋਂ ਤਫਤੀਸ ਦੌਰਾਨ ਬੱਚੀ ਦੀ ਲਾਸ਼ ਵੇਹੜੇ ਵਿਚੋ ਮਿੱਟੀ ਵਿਚ ਦੱਬੀ ਹੋਈ ਬਰਾਮਦ ਕੀਤੀ ਸੀ। ਹੁਣ ਉਕਤ ਕੇਸ ਦੀ ਸੁਣਵਾਈ ਦੌਰਾਨ ਦੋਸ਼ਣ ਨੂੰ ਉਕਤ ਮੁਕਦਮੇ ਦੌਰਾਨ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024