ਪਿੰਡ ਕਬਰਵਾਲਾ ਦੇ ਰਹਿਣ ਵਾਲੇ ਸਕੇ ਭਰਾ ਤੇ ਭੈਣ ਦੀ ਮੌਤ ਮ੍ਰਿਤਕਾਂ ਦਾ ਛੋਟਾ ਭਰਾ ਵੀ ਹਾਦਸੇ ‘ਚ ਗੰਭੀਰ ਜ਼ਖਮੀ
- 146 Views
- kakkar.news
- December 7, 2022
- Punjab
ਪਿੰਡ ਕਬਰਵਾਲਾ ਦੇ ਰਹਿਣ ਵਾਲੇ ਸਕੇ ਭਰਾ ਤੇ ਭੈਣ ਦੀ ਮੌਤ ਮ੍ਰਿਤਕਾਂ ਦਾ ਛੋਟਾ ਭਰਾ ਵੀ ਹਾਦਸੇ ‘ਚ ਗੰਭੀਰ ਜ਼ਖਮੀ
ਮੁਕਤਸਰ ਸਾਹਿਬ, 7 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਸ੍ਰੀ ਮੁਕਤਸਰ ਸਾਹਿਬ ਚ ਜਲਾਲਾਬਾਦ ਰੋਡ ਤੇ ਯਾਦਗਾਰੀ ਗੇਟ ਨੇੜੇ ਵਾਪਰੇ ਸੜਕ ਹਾਦਸੇ ਚ ਪਿੰਡ ਕਬਰਵਾਲਾ ਦੇ ਰਹਿਣ ਵਾਲੇ ਸਕੇ ਭਰਾ ਤੇ ਭੈਣ ਦੀ ਮੌਤ ਹੋ ਗਈ ਹੈ। ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਵੀ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸਨੂੰ ਭੁੱਚੋ ਦੇ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਮੁਕਤਸਰ ਦੇ ਅਕਾਲ ਅਕੈਡਮੀ ‘ਚ ਪੜ੍ਹਨ ਵਾਲੇ ਇਹ ਤਿੰਨੋਂ ਵਿਦਿਆਰਥੀ ਸਵੇਰੇ ਮੋਟਰਸਾਇਕਲ ‘ਤੇ ਸਕੂਲ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਤਿੰਨੇ ਜਲਾਲਾਬਾਦ ਰੋਡ ਯਾਦਗਾਰੀ ਗੇਟ ਨੇੜੇ ਪਹੁੰਚੇ ਤਾਂ ਇੱਕ ਟਰੱਕ ਚਾਲਕ ਨੇ ਇਨਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਹਾਦਸਾ ਹੋ ਗਿਆ ਤੇ ਦਸਵੀਂ ਜਮਾਤ ਚ ਪੜ੍ਹਨ ਵਾਲੇ ਵਿਦਿਆਰਥੀ 15 ਸਾਲਾ ਗੁਰਸੇਵਕ ਸਿੰਘ ਪੁੱਤਰ ਹਰਿੰਦਰ ਸਿੰਘ ਤੇ ਉਸਦੀ ਭੈਣ 12 ਸਾਲਾ ਪ੍ਰਭਜੋਤ ਕੌਰ ਦੀ ਮੌਕੇ ਤੇ ਮੌਤ ਹੋ ਗਈ। ਜਦਕਿ 8 ਸਾਲਾ ਛੋਟਾ ਭਰਾ ਨਵਤੇਜ ਵੀ ਜ਼ਖਮੀ ਹੋ ਗਿਆ। ਜਿਸ ਨੂੰ ਭੁੱਚੋ ਦੇ ਨਿਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਮੌਕੇ ਤੇ ਪਹੁੰਚੇ ਡੀਐਸਪੀ ਰਾਜੇਸ਼ ਕੁਮਾਰ ਨੇ ਟੀਮ ਸਮੇਤ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


