ਬੇਗੋਵਾਲ ਵਿਖੇ 8 ਮੈਂਬਰੀ ਚੋਰ ਗਿਰੋਹ ਬੇਨਕਾਬ, 6 ਮੈਂਬਰ ਫੜੇ,ਸੋਨੇ ਦੇ ਗਹਿਣੇ ਵੀ ਕੀਤੇ ਬਰਾਮਦ
- 106 Views
- kakkar.news
- December 10, 2022
- Crime Punjab
ਬੇਗੋਵਾਲ ਵਿਖੇ 8 ਮੈਂਬਰੀ ਚੋਰ ਗਿਰੋਹ ਬੇਨਕਾਬ, 6 ਮੈਂਬਰ ਫੜੇ, ਸੋਨੇ ਦੇ ਗਹਿਣੇ ਵੀ ਕੀਤੇ ਬਰਾਮਦ
ਬੇਗੋਵਾਲ 10 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 8 ਮੈਂਬਰੀ ਚੋਰ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਇਸ ਦੇ 6 ਮੈਂਬਰਾਂ ਨੂੰ ਫੜਨ ਵਿਚ ਬੇਗੋਵਾਲ ਪੁਲਸ ਨੇ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨੇ ਸ਼ੁੱਕਰਵਾਰ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ।ਉਨ੍ਹਾਂ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਫੜੇ ਗਏ 6 ਮੁਲਜ਼ਮਾਂ ਵਿਚ 2 ਜੁਵਨਾਇਲ 18 ਸਾਲ ਤੋਂ ਘੱਟ ਉਮਰ ਦੇ ਲੜਕੇ ਵੀ ਸ਼ਾਮਲ ਹਨ, ਜਦਕਿ ਇਸ ਗਿਰੋਹ ਦੇ 2 ਮੈਂਬਰ ਹਾਲੇ ਫਰਾਰ ਹਨ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਡੀ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਅਤੇ ਵਾਰਦਾਤ ਸਮੇਂ ਵਰਤੇ 2 ਮੋਟਰਸਾਈਕਲ, ਇਕ ਕ੍ਰਿਪਾਨ ਅਤੇ 3 ਦਾਤਰ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਸੋਨੇ ਦੇ ਗਹਿਣਿਆਂ ਵਿਚ ਇਕ ਕਿੱਟੀ ਸੈੱਟ, ਇਕ ਚੇਨ ਅਤੇ ਖੰਡਾ, ਇਕ ਖੰਡਾ, ਲੇਡੀਜ਼ ਮੁੰਦਰੀ ਤੇ ਇਕ ਮੰਗਲ ਸੂਤਰ ਸ਼ਾਮਲ ਹੈ। ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਗੁਲਜਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਲੰਮੇ ਨੇ ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਸੀ ਕਿ 24 ਨਵੰਬਰ ਨੂੰ ਉਹ ਆਪਣੇ ਘਰ ਵਿਚ ਪਰਿਵਾਰ ਸਮੇਤ ਆਪਣੇ-ਆਪਣੇ ਕਮਰਿਆਂ ਵਿਚ ਸੁੱਤੇ ਪਏ ਸਨ ਤਾਂ ਰਾਤ ਸਮੇਂ 4 ਅਣਪਛਾਤੇ ਨੌਜਵਾਨ ਉਨ੍ਹਾਂ ਦੇ ਘਰ ਦਾਖ਼ਲ ਹੋਏ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਜੋ ਉਨ੍ਹਾਂ ਨੂੰ ਕਮਰੇ ਅੰਦਰ ਬੰਦ ਕਰਕੇ ਉਨ੍ਹਾਂ ਦੇ ਘਰੋਂ 6/7 ਤੋਲੇ ਸੋਨੇ ਅਤੇ 30 ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ।ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਥਾਣਾ ਬੇਗੋਵਾਲ ਵਿਖੇ ਕੇਸ ਦਰਜ ਕਰ ਕੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਅਤੇ ਐੱਸ. ਪੀ. (ਡੀ.) ਹਰਵਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਐੱਸ. ਐੱਚ. ਓ. ਬੇਗੋਵਾਲ ਦੀਪਕ ਸ਼ਰਮਾ ਦੀ ਅਗਵਾਈ ਹੇਠ ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਵੱਲੋਂ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ। ਦੌਰਾਨੇ ਤਫ਼ਤੀਸ਼ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ਼ ਰਾਜਾ ਪੁੱਤਰ ਸੋਢੀ ਅਤੇ ਦੋ ਜੁਵਨਾਈਲ (18 ਸਾਲ ਤੋਂ ਘੱਟ) ਸਾਰੇ ਵਾਸੀਆਨ ਮੁਹੱਲਾ ਸਲਾਮਤਪੁਰ, ਭੁਲੱਥ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਪੁੱਛਗਿੱਛ ਕਰਨ ‘ਤੇ ਇਨ੍ਹਾਂ ਮੰਨਿਆ ਕਿ ਉਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣੇ ਸਾਥੀਆਂ ਨਾਲ ਹਮਸਲਾਹ ਹੋ ਕੇ ਕੀਤੀਆਂ ਹੋਰ ਚੋਰੀਆਂ ਵੀ ਮੰਨੀਆਂ। ਇਨ੍ਹਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ -11 ਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਬੇਗੋਵਾਲ ਨਜ਼ਦੀਕ ਲੱਗੇ ਟਾਵਰ ਦੀਆਂ 3 ਬੈਟਰੀਆਂ ਚੋਰੀ ਕੀਤੀਆਂ ਹਨ, ਇਸ ਸਬੰਧੀ ਥਾਣਾ ਬੇਗੋਵਾਲ ਵਿਖੇ ਮੁਕੱਦਮਾ ਦਰਜ ਹੈ।
-1 ਤੇ 2 ਅਗਸਤ ਦੀ ਰਾਤ ਨੂੰ ਪਿੰਡ ਜੋਗਿੰਦਰ ਨਗਰ ਵਿਖੇਲੇਡੀਜ਼ ਦੀਆਂ ਵਾਲੀਆਂ ਅਤੇ ਗਲੇ ਵਿਚ ਪਾਈ ਸੋਨੇ ਦੀ ਚੇਨ, ਇਕ ਚਾਂਦੀ ਦੀ ਚੇਨ ਅਤੇ ਇਕ ਮੋਬਾਇਲ ਫੋਨ ਚੋਰੀ ਕੀਤੇ ਸਨ, ਜਿਸ ਸਬੰਧੀ ਥਾਣਾ ਭੁਲੱਥ ਵਿਖੇ ਕੇਸ ਦਰਜ ਹੈ। -ਪਹਿਲੀ ਤੇ 2 ਸਤੰਬਰ ਦੀ ਰਾਤ ਨੂੰ ਪਿੰਡ ਕਮਰਾਏ ਦੇ ਇਕ ਘਰ ਵਿਚ ਵੜ ਕੇ ਇਕ ਲੇਡੀਜ਼ ਦੇ ਕੰਨਾਂ ਵਿਚ ਪਾਈਆਂ ਵਾਲੀਆਂ, ਇਕ ਸੋਨੇ ਦੀ ਚੂੜੀ ਅਤੇ 2 ਮੁੰਦਰੀਆਂ ਤੇ 40 ਹਜ਼ਾਰ ਰੁਪਏ ਚੋਰੀ ਕੀਤੇ ਗਏ, ਜਿਸ ਸਬੰਧੀ ਥਾਣਾ ਭੁਲੱਥ ਵਿਖੇ ਮਕੱਦਮਾ ਦਰਜ ਹੈ। -21 ਤੇ 22 ਸਤੰਬਰ ਦੀ ਰਾਤ ਨੂੰ ਪਿੰਡ ਮੇਤਲਾ ਵਿਖੇ ਇਕ ਘਰ ਨੂੰ ਤਾਲਾ ਲੱਗਾ ਹੋਣ ਕਰ ਕੇ ਉਸ ਦੀਆਂ ਕੰਧਾਂ ਟੱਪ ਕੇ ਅੰਦਰ ਵੜ ਗਏ ਅਤੇ ਘਰ ਦੀ ਫਰੋਲਾ-ਫਰੋਲੀ ਕੀਤੀ, ਪਰ ਘਰ ਵਿਚੋਂ ਕੋਈ ਵੀ ਨਕਦੀ ਜਾਂ ਸੋਨਾ ਨਹੀਂ ਮਿਲਿਆ ਸੀ ਅਤੇ ਇਨ੍ਹਾਂ ਨੇ ਜਾਂਦੇ ਸਮੇਂ ਘਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਸਬੰਧੀ ਥਾਣਾ ਭੁਲੱਥ ਵਿਖੇ ਮਕੱਦਮਾ ਦਰਜ ਹੈ।ਡੀ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਫੜੇ ਗਏ 6 ਦੋਸ਼ੀਆਂ ਵਿਚੋਂ 2 ਜੁਵਨਾਈਲ ਜੋ 18 ਸਾਲ ਤੋਂ ਘੱਟ ਉਮਰ ਦੇ ਹਨ, ਜਦਕਿ ਚਾਰ ਦੀ ਪਛਾਣ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ ਰਾਜਾ, ਜਸਪਾਲ ਉਰਫ ਬੁੱਲੀ ਤੇ ਕੌਸ਼ਲ ਵਾਸੀ ਸਲਾਮਤਪੁਰ ਭੁਲੱਥ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਦੋ ਹੋਰ ਸਾਥੀ ਕਰਨ ਪੁੱਤਰ ਚੰਨੀ ਤੇ ਜੌਨੀ ਵਾਸੀ ਸਲਾਮਤਪੁਰ ਫਰਾਰ ਹਨ, ਜਿਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਪੁਛਗਿੱਛ ਦੌਰਾਨ ਚੋਰੀ ਦੀਆਂ ਪੰਜ ਪ੍ਰਮੁੱਖ ਵਾਰਦਾਤਾਂ ਟਰੇਸ ਹੋਈਆਂ ਹਨ, ਜਿਸ ਵਿਚ ਘਰ ਨੂੰ ਅੱਗ ਲਗਾਉਣ ਵਾਲੀ ਵਾਰਦਾਤ ਵੀ ਸ਼ਾਮਲ ਹੈ ਅਤੇ ਅਗਲੇਰੀ ਪੁਛਗਿੱਛ ਦੌਰਾਨ ਹੋਰ ਵੀ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਟਰੇਸ ਹੋਈਆਂ ਵਾਰਦਾਤਾਂ ਵਿਚ ਚੋਰ ਗਿਰੋਹ ਦੇ ਮੈਂਬਰ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਗਏ ਹਨ, ਜਦਕਿ ਇਨ੍ਹਾਂ ਦੀ ਗਿਣਤੀ 8 ਹੈ।ਹਾਲ ਹੀ ਵਿਚ ਬੇਗੋਵਾਲ ਪੁਲਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੁਲਜ਼ਮ ਫੜੇ ਗਏ ਹਨ। ਪੁਲਸ ਮੁਤਾਬਿਕ ਇਨ੍ਹਾਂ ਦੇ ਫੜੇ ਜਾਣ ਨਾਲ ਥਾਣਾ ਭੁਲੱਥ ਖੇਤਰ ‘ਚ ਹੋਈਆਂ ਚੋਰੀਆਂ ਦੀਆਂ 3 ਵਾਰਦਾਤਾਂ ਵੀ ਟਰੇਸ ਹੋ ਗਈਆਂ ਹਨ। ਜਦਕਿ ਵੱਡੀ ਗੱਲ ਤਾਂ ਇਹ ਹੈ ਕਿ ਇਹ ਮੁਲਜ਼ਮ ਭੁਲੱਥ ਦੇ ਵਸਨੀਕ ਹਨ ਪਰ ਭੁਲੱਥ ਪੁਲਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ ਅਤੇ ਬੇਗੋਵਾਲ ਪੁਲਸ ਇਨ੍ਹਾਂ ਨੂੰ ਫੜ ਕੇ ਆਪਣੇ ਥਾਣੇ ਵਿਚ ਹੋਈਆਂ ਦੋ ਵਾਰਦਾਤਾਂ ਨੂੰ ਹੱਲ ਕਰਨ ਤੋਂ ਇਲਾਵਾ ਥਾਣਾ ਭੁਲੱਥ ਵਿਚ ਹੋਈਆਂ 3 ਵਾਰਦਾਤਾਂ ਨੂੰ ਹੱਲ ਕਰਨ ਵਿਚ ਵੀ ਸH]ਲ ਰਹੀ। ਹੁਣ ਬੇਗੋਵਾਲ ਪੁਲਸ ਦੀ ਇਸ ਪ੍ਰਾਪਤੀ ਨੇ ਥਾਣਾ ਭੁਲੱਥ ਦੇ ਸੂਚਨਾਤੰਤਰ ਅਤੇ ਜਾਂਚ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਕੇ ਰੱਖ ਦਿੱਤੇ ਹਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024