ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਤੋਂ ਚੱਲਣ ਵਾਲੀਆਂ ਸਾਰੀਆਂ ਬੱਸਾਂ ਬੱਸ ਸਟਾਪ ਛਾਉਣੀ ਤੋਂ ਸਵਾਰੀਆਂ ਲੈ ਕੇ ਜਾਣਗੀਆਂ: ਰਣਬੀਰ ਸਿੰਘ
- 131 Views
- kakkar.news
- December 20, 2022
- Health Punjab
ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਤੋਂ ਚੱਲਣ ਵਾਲੀਆਂ ਸਾਰੀਆਂ ਬੱਸਾਂ ਬੱਸ ਸਟਾਪ ਛਾਉਣੀ ਤੋਂ ਸਵਾਰੀਆਂ ਲੈ ਕੇ ਜਾਣਗੀਆਂ: ਰਣਬੀਰ ਸਿੰਘ
ਫਿਰੋਜ਼ਪੁਰ, 20 ਦਸੰਬਰ 2022 (ਸੁਭਾਸ਼ ਕੱਕੜ)
ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਤੋਂ ਚੱਲਣ ਵਾਲੀ ਸਾਰੀਆਂ ਹੀ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਬੱਸ ਸਟਾਪ ਫਿਰੋਜ਼ਪੁਰ ਛਾਉਣੀ ਤੋਂ ਸਵਾਰੀਆਂ ਲੈ ਕੇ ਆਪਣੇ ਤੈਅ ਰੂਟਾਂ ਤੇ ਜਾਣਗੀਆਂ। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦਿੱਤੀ।
ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਕੁਝ ਕੈਂਟ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਾਰੀਆਂ ਬੱਸਾਂ ਬੱਸ ਸਟਾਪ ਫਿਰੋਜ਼ਪੁਰ ਛਾਉਣੀ ਤੋਂ ਸਵਾਰੀਆਂ ਲੈ ਕੇ ਨਹੀਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਬੱਸ ਸਟਾਪ ਫਿਰੋਜ਼ਪੁਰ ਛਾਉਣੀ ਤੋਂ ਸਵਾਰੀਆਂ ਨੂੰ ਲਿਜਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਆਉਣ ਵਾਲੀਆਂ ਸਾਰੀਆਂ ਬੱਸਾਂ ਫਿਰੋਜ਼ਪੁਰ ਛਾਉਣੀ ਵਿਖੇ ਬੱਸ ਸਟਾਪ ਦੇ ਬਾਹਰ ਲਾਈਟਾਂ ਕੋਲ ਸਵਾਰੀਆਂ ਉਤਾਰ ਕੇ ਸ਼ੇਰਸ਼ਾਹ ਵਲੀ ਚੌਂਕ ਤੋਂ ਰੇਲਵੇ ਪੁਲ, ਸ਼ਹੀਦ ਭਗਤ ਸਿੰਘ ਸਟੇਡੀਅਮ ਅੱਗੋਂ ਹੁੰਦੀਆਂ ਹੋਈਆਂ ਬਾਗੀ ਰੋਡ ਰਾਹੀਂ ਸ਼ਹਿਰ ਬੱਸ ਅੱਡੇ ਪਹੁੰਚਦੀਆਂ ਹਨ ਜਿਸ ਨਾਲ ਸਵਾਰੀਆਂ ਨੂੰ ਆਵਾਜਾਈ ਲਈ ਵਧੀਆ ਸਹੂਲਤ ਮਿਲ ਰਹੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਅੱਡੇ ਤੋਂ ਚੱਲਕੇ ਪਹਿਲਾਂ ਵਾਂਗ ਬੱਸਾਂ ਬੱਸ ਸਟਾਪ ਫਿਰੋਜ਼ਪੁਰ ਛਾਉਣੀ ਦੇ ਬਾਹਰੋਂ ਸਵਾਰੀਆਂ ਲੈ ਕੇ ਜਾਣਗੀਆਂ। ਉਨ੍ਹਾਂ ਕਿਹਾ ਕਿ ਆਰ.ਟੀ.ਏ. ਫਿਰੋਜ਼ਪੁਰ ਨਾਲ ਮੀਟਿੰਗ ਕਰਕੇ ਵੀ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਪ੍ਰਾਈਵੇਟ ਬੱਸਾਂ ਦਾ ਵੀ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਵਿਖੇ ਆਉਣਾ ਤੇ ਇਥੋਂ ਚੱਲਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ-ਛਾਉਣੀ ਨਵਾਸੀਆਂ ਨੂੰ ਆਵਾਜਾਈ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਰੋਡਵੇਜ਼ ਫਿਰੋਜ਼ਪੁਰ ਦੇ ਜਨਰਲ ਮੈਨੇਜਰ ਸ੍ਰੀ ਅਮਿਤ ਅਰੋੜਾ ਨੇ ਦੱਸਿਆ ਕਿ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਤੋਂ ਚੱਲਣ ਵਾਲੀਆਂ ਸਾਰੀਆਂ ਬੱਸਾਂ ਬਾਗੀ ਰੋਡ, ਕੇਂਦਰੀ ਜੇਲ੍ਹ ਦੇ ਨਾਲ ਹੋ ਕੇ ਸਟੇਡੀਅਮ ਦੇ ਅੱਗੋਂ ਹੁੰਦਿਆਂ ਰੇਲਵੇ ਪੁਲ ਰਾਹੀਂ ਮਿਸ਼ਨ ਹਸਪਤਾਲ ਤੋਂ ਰੇਲਵੇ ਰੋਡ ਦੇ ਰਸਤੇ ਬੱਸ ਸਟਾਪ ਫਿਰੋਜ਼ਪੁਰ ਛਾਉਣੀ ਦੇ ਬਾਹਰ ਪਹੁੰਚ ਰਹੀਆਂ ਹਨ ਅਤੇ ਉਥੋਂ ਸਵਾਰੀਆਂ ਲੈ ਕੇ ਅਗਲੇ ਰੂਟਾਂ ਲਈ ਰਵਾਨਾ ਹੋ ਰਹੀਆਂ ਹਨ। ਸ੍ਰੀ ਅਰੋੜਾ ਨੇ ਦੱਸਿਆ ਕਿ ਫਿਰੋਜ਼ੁਪਰ ਵਿੱਚ ਇਕ ਹੀ ਬੱਸ ਸਟੈੱਡ ਹੈ ਜੋ ਕਿ ਫਿਰੋਜ਼ਪੁਰ ਸ਼ਹਿਰ ਹੈ ਜਦਕਿ ਛਾਉਣੀ ਬੱਸ ਸਟਾਪ ਹੈ ਜਿਸ ਦੇ ਬਾਹਰੋਂ ਸਵਾਰੀਆਂ ਲੈ ਕੇ ਜਾਣ ਅਤੇ ਲਾਹੁਣ ਦਾ ਸਿਲਸਿਲਾ ਪਹਿਲਾਂ ਵਾਂਗ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।


