( ਮਾਮਲਾ ਮਾਲਬਰੋਜ਼ -ਸ਼ਰਾਬ ਫੈਕਟਰੀ)-ਪ੍ਰਸ਼ਾਸਨ ਵਲੋਂ ਗਠਿਤ ਟੀਮਾਂ ਵਲੋਂ ਜਮੀਨੀ ਅਤੇ ਪਸ਼ੂਆਂ ਦੇ ਅਤੇ ਫੀਡ ਚਾਰੇ ਦੀ ਸੈਪਲਿੰਗ ਕੀਤੀ ਗਈ
- 198 Views
- kakkar.news
- January 2, 2023
- Health Punjab
ਪ੍ਰਸ਼ਾਸਨ ਵਲੋਂ ਗਠਿਤ ਟੀਮਾਂ ਵਲੋਂ ਜਮੀਨੀ ਅਤੇ ਪਸ਼ੂਆਂ ਦੇ ਅਤੇ ਫੀਡ ਚਾਰੇ ਦੀ ਸੈਪਲਿੰਗ ਕੀਤੀ ਗਈ( ਮਾਮਲਾ ਮਾਲਬਰੋਜ਼ -ਸ਼ਰਾਬ ਫੈਕਟਰੀ)
02 ਜਨਵਰੀ 2023 (ਸੁਭਾਸ਼ ਕੱਕੜ)
ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀ ਸਾਗਰ ਸੇਤੀਆ ਆਈ.ਏ.ਐਸ ਨੇ ਦੱਸਿਆ ਕਿ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਮਨਸੂਰਵਾਲ ਕਲਾਂ (ਸ਼ਰਾਬ ਫੈਕਟਰੀ) ਦੀ ਜਾਂਚ ਸਬੰਧੀ ਗਠਿਤ ਕਮੇਟੀਆਂ ਜਿਨ੍ਹਾਂ ਵਿੱਚ ਮਿੱਟੀ ਤੇ ਫਸਲ ਸਬੰਧੀ ਕਮੇਟੀ ਵੱਲੋਂ ਅੱਜ ਸ਼ਰਾਬ ਫੈਕਟਰੀ ਅੰਦਰ ਵੱਖ-ਵੱਖ ਥਾਂਵਾਂ ਤੋਂ ਮਿੱਟੀ ਦੀ ਸੈਪਲਿੰਗ ਕੀਤੀ ਗਈ ਅਤੇ ਇਸੇ ਤਰ੍ਹਾ ਇਲਾਕੇ ਵਿਚ ਮਿੱਟੀ ਤੇ ਫਸਲਾਂ ਦੀ ਸੈਪਲਿੰਗ ਕੀਤੀ ਜਾ ਰਹੀ ਹੈ।
ਸਿਹਤ ਵਿਭਾਗ ਦੀ ਟੀਮ ਵੱਲੋਂ ਸੈਪਲਿੰਗ ਸਮੇਤ ਹੋਰ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਪਸ਼ੂ ਧਨ ਦੀ ਜਾਂਚ ਸਬੰਧੀ ਗਠਿਤ ਗੜਵਾਸ਼ੂ ਦੀ ਕਮੇਟੀ ਵੱਲੋਂ 30 ਪਸ਼ੂਆਂ ਦੇ ਬਲੱਡ ਸੈਂਪਲ, 30 ਮਲ-ਮੂਤਰ ਦੇ ਸੈਂਪਲ, 9 ਚਾਰੇ ਦੇ ਸੈਂਪਲ ਅਤੇ 4 ਫੀਡ ਦੇ ਸੈਂਪਲ ਇਕੱਤਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਣੀ ਦੇ ਸੈਂਪਲ ਲੈਣ ਵਾਲੀ ਕਮੇਟੀ ਕੱਲ੍ਹ ਮੰਗਲਵਾਰ ਨੂੰ ਸੈਂਪਲ ਇਕੱਤਰ ਕਰੇਗੀ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026