ਪੰਜਾਬ ਸਰਕਾਰ ਵੱਲੋਂ ਫਿਰੋਜਪੁਰ ਅਤੇ ਮੋਗਾ ਵਿਖੇ ਰੇਤਾ ਅਤੇ ਬੱਜਰੀ ਵਿਕਰੀ ਸੈਂਟਰ ਖੋਲ੍ਹੇ ਗਏ ਸਰਕਾਰੀ ਰੇਟਾਂ ‘ਤੇ ਮੁਹੱਈਆ ਕਰਵਾਈ ਜਾਂਦੀ ਹੈ ਰੇਤਾ ਅਤੇ ਬੱਜਰੀ : ਰਮਨੀਕ ਕੌਰ
- 119 Views
- kakkar.news
- January 5, 2023
- Politics Punjab
ਪੰਜਾਬ ਸਰਕਾਰ ਵੱਲੋਂ ਫਿਰੋਜਪੁਰ ਅਤੇ ਮੋਗਾ ਵਿਖੇ ਰੇਤਾ ਅਤੇ ਬੱਜਰੀ ਵਿਕਰੀ ਸੈਂਟਰ ਖੋਲ੍ਹੇ ਗਏ
ਸਰਕਾਰੀ ਰੇਟਾਂ ‘ਤੇ ਮੁਹੱਈਆ ਕਰਵਾਈ ਜਾਂਦੀ ਹੈ ਰੇਤਾ ਅਤੇ ਬੱਜਰੀ : ਰਮਨੀਕ ਕੌਰ
ਫਿਰੋਜ਼ਪੁਰ 5 ਜਨਵਰੀ 2023 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਵੱਲੋਂ ਰੇਤਾ ਅਤੇ ਬੱਜਰੀ ਦੀ ਸਰਕਾਰੀ ਰੇਟਾਂ ‘ਤੇ ਖਰੀਦਦਾਰੀ ਕਰਨ ਲਈ ਵੱਖ-ਵੱਖ ਜ਼ਿਲਿਆਂ ਵਿੱਚ ਵਿਕਰੀ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਰੇਤਾ ਅਤੇ ਬੱਜਰੀ ਮਾਰਕਿਟ ਰੇਟ ਨਾਲੋਂ ਘੱਟ ਰੇਟਾਂ ‘ਤੇ ਮੁਹੱਈਆ ਕਰਵਾਈ ਜਾ ਸਕੇ। ਇਸ ਮੰਤਵ ਲਈ ਜ਼ਿਲ੍ਹਾ ਫਿਰੋਜਪੁਰ ਅਤੇ ਜ਼ਿਲ੍ਹਾ ਮੋਗਾ ਵਿਖੇ ਵਿਕਰੀ ਸੈਂਟਰ ਖੋਲੇ ਗਏ ਹਨ। ਇਹ ਜਾਣਕਾਰੀ ਮਾਈਨਿੰਗ ਵਿਭਾਗ ਫਿਰੋਜ਼ਪੁਰ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀਮਤੀ ਰਮਨੀਕ ਕੌਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਵਿਕਰੀ ਸੈਂਟਰ ਤੋਂ ਰੇਤਾ ਅਤੇ ਬੱਜਰੀ ਦੀ ਖਰੀਦਦਾਰੀ ਕਰਨ ਲਈ ਜ਼ਿਲ੍ਹਾ ਫਿਰੋਜਪੁਰ ਅਤੇ ਜ਼ਿਲ੍ਹਾ ਮੋਗਾ ਵਿਖੇ ਵਿਕਰੀ ਸੈਂਟਰ ਖੋਲੇ ਗਏ ਹਨ, ਜਿੱਥੋਂ ਸਰਕਾਰੀ ਰੇਟਾਂ ਤੇ ਰੇਤਾ ਅਤੇ ਬੱਜਰੀ ਖਰੀਦੀ ਜਾ ਸਕਦੀ ਹੈ। ਇਹ ਵਿਕਰੀ ਸੈਂਟਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦਾਣਾ ਮੰਡੀ ਫਿਰੋਜਪੁਰ ਛਾਉਣੀ ਅਤੇ ਜ਼ਿਲ੍ਹਾ ਮੋਗਾ ਵਿਖੇ ਨਵੀਂ ਦਾਣਾ ਮੰਡੀ ਫਿਰੋਜਪੁਰ ਰੋਡ ਵਿਖੇ ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜੇ.ਈ ਕਮ ਮਾਈਨਿੰਗ ਇੰਸਪੈਕਟਰ ਸ਼੍ਰੀ ਹਰਸ਼ਲ ਗੋਇਲ ਮੋਬਾਈਲ ਨੰਬਰ 97293-22067 (ਜ਼ਿਲ੍ਹਾ ਫਿਰੋਜਪੁਰ) ਅਤੇ ਜੇ.ਈ ਕਮ ਮਾਈਨਿੰਗ ਇੰਸਪੈਕਟਰ ਸ਼੍ਰੀ ਮਨਜੋਤ ਕੁਮਾਰ ਮੋਬਾਈਲ ਨੰਬਰ 78890-58096 (ਜ਼ਿਲ੍ਹਾ ਮੋਗਾ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024