ਫੰਡ ਇੱਕਠਾ ਕਰਨ ਲਈ ਬੱਚਿਆਂ ਦੀਆਂ ਦੀਨ ਹੀਨ ਅਵਸਥਾ ਵਿਚ ਤਸਵੀਰਾਂ ਪ੍ਰਦਰਸ਼ਤ ਕਰਨ ਤੇ ਰੋਕ
- 83 Views
- kakkar.news
- January 8, 2023
- Crime Punjab
ਫੰਡ ਇੱਕਠਾ ਕਰਨ ਲਈ ਬੱਚਿਆਂ ਦੀਆਂ ਦੀਨ ਹੀਨ ਅਵਸਥਾ ਵਿਚ ਤਸਵੀਰਾਂ ਪ੍ਰਦਰਸ਼ਤ ਕਰਨ ਤੇ ਰੋਕ
ਫਾਜਿ਼ਲਕਾ, 8 ਜਨਵਰੀ 2023 (ਅਨੁਜ ਕੱਕੜ ਟੀਨੂੰ)
ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਫੰਡ ਇੱਕਠਾ ਕਰਨ ਲਈ ਬੱਚਿਆਂ ਦੀਆਂ ਦੀਨ ਹੀਨ ਅਵਸਥਾ ਵਾਲੀਆਂ ਤਸਵੀਰਾਂ ਨੂੰ ਪ੍ਰਦਰਸ਼ਤ ਕਰਨ ਜਾਂ ਮੀਡੀਆ ਵਿਚ ਦੇਣ ਤੇ ਰੋਕ ਲਗਾ ਦਿੱਤੀ ਹੈ। ਇਹ ਜਾਣਕਾਰੀ ਕਮਿਸ਼ਨ ਦੀਆਂ ਹਦਾਇਤਾਂ ਦੇ ਹਵਾਲੇ ਨਾਲ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦਿੰਦਿਆਂ ਕਿਹਾ ਕਿ ਇਸ ਤਰਾਂ ਬਾਅਦ ਵਿਚ ਅਜਿਹਾ ਬੱਚਾ ਹੀਣ ਭਾਵਨਾ ਦਾ ਸਿਕਾਰ ਹੋ ਸਕਦਾ ਹੈ।
ਕਮਿਸ਼ਨ ਦੇ ਇਸ ਸਬੰਧੀ ਜਾਰੀ ਪੱਤਰ ਅਨੁਸਾਰ ਇਹ ਜ਼ੁਵੇਨਾਇਲ ਜ਼ਸਟਿਸ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਹੈ। ਇਸ ਲਈ ਬੱਚਿਆਂ ਦੀਆਂ ਦੀਨ ਹੀਨ ਅਵਸਥਾ ਦੀਆਂ ਤਸਵੀਰਾਂ ਦੀ ਵਰਤੋਂ ਫੰਡ ਇੱਕਠਾ ਕਰਨ ਲਈ ਐਨਜੀਓ ਨਾ ਕਰਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਜ਼ੁਵੇਨਾਇਲ ਜ਼ਸਟਿਸ ਐਕਟ ਅਧੀਨ ਕਿਸੇ ਵੀ 0 ਤੋਂ 18 ਸਾਲ ਤੱਕ ਦੇ ਸੁਰੱਖਿਆ ਅਤੇ ਦੇਖਭਾਲ ਵਾਲੇ ਬੱਚਿਆਂ ਦੀ ਜਾਣਕਾਰੀ ਜਾਂ ਫੋਟੋਆਂ ਅਤੇ ਵੀਡੀਓ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਜਨਤਕ ਕਰਨਾ ਗੈਰ ਕਾਨੂੰਨੀ ਹੈ।
ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਨੂੰ ਅਜਿਹੀ ਸੰਸਥਾ ਜਾਂ ਵਿਅਕਤੀ ਬਾਰੇ ਸੂਚਨਾ ਮਿਲਦੀ ਹੈ ਤਾਂ ਉਸਦੀ ਸੂਚਨਾ ਤੁੰਰਤ ਸ੍ਰੀਮਤੀ ਰੀਤੂ ਬਾਲਾ, ਜਿਲ੍ਹਾ ਬਾਲ ਸੁਰੱਖਿਆ ਅਫ਼ਸਰ, ਤੀਸਰੀ ਮੰਜਿਲ, ਏ ਬਲਾਕ, ਜਿਲ਼੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਫਾਜਿਲਕਾ ਵਿਖੇ ਜਾਂ ਫੋਨ ਨੰਬਰ 01638—261098 ਜਾਂ ਕੌਸਲ ਬਾਲ ਸੁਰੱਖਿਆ ਅਫ਼ਸਰ ਨੰਬਰ 98099—00003, ਭੁਪਿੰਦਰਦੀਪ ਸਿੰਘ ਕਾਊਂਸਲਰ ਮੋਬਾਇਲ ਨੰਬਰ 94659—00040 ਤੇ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024