ਫਾਜ਼ਿਲਕਾ ਦੀ ਭਾਰਤ-ਪਾਕ ਸਰਹੱਦ ‘ਤੇ ਇਕ ਵਾਰ ਫਿਰ ਦਾਖ਼ਲ ਹੋਇਆ ਡਰੋਨ, BSF ਨੇ ਚਲਾਇਆ ਸਰਚ ਅਭਿਆਨ
- 136 Views
- kakkar.news
- January 8, 2023
- Crime National Punjab
ਫਾਜ਼ਿਲਕਾ ਦੀ ਭਾਰਤ-ਪਾਕ ਸਰਹੱਦ ‘ਤੇ ਇਕ ਵਾਰ ਫਿਰ ਦਾਖ਼ਲ ਹੋਇਆ ਡਰੋਨ, BSF ਨੇ ਚਲਾਇਆ ਸਰਚ ਅਭਿਆਨ
ਫਾਜ਼ਿਲਕਾ 08 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ ਵਾਰ ਮੁੜ ਪਾਕਿ ਦਾ ਡਰੋਨ ਦਾਖ਼ਲ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਤਾਰੋਂ ਪਾਰ ਤੋਂ ਡਰੋਨ ਨੇ 5 ਗੇੜੇ ਪਿੰਡ ਮਹਾਤਮ ਨਗਰ ਲਾਏ ਹਨ। ਜਿਵੇਂ ਹੀ ਇਸਦੀ ਜਾਣਕਾਰੀ ਬੀ.ਐੱਸ.ਐੱਫ਼ ਅਤੇ ਪੰਜਾਬ ਪੁਲਸ ਨੂੰ ਮਿਲੀ ਤਾਂ ਪੂਰਾ ਇਲਾਕਾ ਸਿਲ ਕਰਕੇ ਅਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ ।ਦੱਸਿਆ ਜਾ ਰਿਹਾ ਹੈ ਕਿ ਅੱਜ ਫੇਰ ਫਾਜ਼ਿਲਕਾ ਅੰਦਰ ਹੈਰੋਇਨ ਦੀ ਵੱਡੀ ਖੇਪ ਮਿਲ ਸਕਦੀ ਹੈ।
ਬੀ. ਐੱਸ. ਐੱਫ. ਵੱਲੋਂ ਫਾਇਰਿੰਗ ਕਰਨ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਰਹੱਦੀ ਇਲਾਕੇ ਦੇ ਚੱਕ ਅਮੀਰਾਂ ਵਾਲੇ ਪਾਸੇ ਬੀਤੀ ਰਾਤ ਡਿਊਟੀ ‘ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਰਹੱਦ ਨੇੜੇ ਕੁਝ ਸ਼ੱਕੀ ਵਿਅਕਤੀਆਂ ਦੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੁਸਤੈਦੀ ਦਿਖਾਉਂਦਿਆਂ ਸ਼ੱਕੀ ਵਿਅਕਤੀਆਂ ‘ਤੇ ਫ਼ਾਇਰਿੰਗ ਕੀਤੀ। ਹੋ ਸਕਦਾ ਹੈ ਕਿ ਫਾਇਰਿੰਗ ਦੌਰਾਨ ਸ਼ੱਕੀ ਵਿਅਕਤੀ ਪਾਕਿਸਤਾਨ ਵੱਲ ਭੱਜਣ ‘ਚ ਕਾਮਯਾਬ ਹੋ ਗਏ ਹੋਣ। ਜਿਸ ਤੋਂ ਬਾਅਦ ਇਸ ਦੀ ਸੂਚਨਾ ਫਾਜ਼ਿਲਕਾ ਪੁਲਸ ਨੂੰ ਦਿੱਤੀ ਗਈ ਤੇ ਪੁਲਸ ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਬੀ. ਐੱਸ. ਐੱਫ. ਦੇ ਨਾਲ ਸਰਚ ਆਪ੍ਰੇਸ਼ਨ ਚਲਾਇਆ।


