ਫਿਰੋਜ਼ਪੁਰ ਦੇ ਮਨਜੀਤ ਸਿੰਘ ਨੇ ਰਾਹੁਲ ਗਾਂਧੀ ਦੇ ਬੰਨ੍ਹੀ ਸੀ ਦਸਤਾਰ,
- 112 Views
- kakkar.news
- January 12, 2023
- Politics Punjab
ਫਿਰੋਜ਼ਪੁਰ ਦੇ ਮਨਜੀਤ ਸਿੰਘ ਨੇ ਰਾਹੁਲ ਗਾਂਧੀ ਦੇ ਬੰਨ੍ਹੀ ਸੀ ਦਸਤਾਰ,
ਫਿਰੋਜ਼ਪੁਰ 12 ਜਨਵਰੀ 2023 (ਸੁਭਾਸ਼ ਕੱਕੜ)
ਪੰਜਾਬ ‘ਚ ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਦੀ ਦਸਤਾਰ ਸਜਾਉਣ ਲਈ ਫਿਰੋਜ਼ਪੁਰ ਦੇ ਮਨਜੀਤ ਸਿੰਘ ਫਿਰੋਜ਼ਪੁਰੀਆ ਨੂੰ ਬੁਲਾਇਆ ਗਿਆ। ਇਸ ਬਾਰੇ ਗੱਲ ਕਰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਇਕ ਦਨ ਪਹਿਲਾਂ ਹੀ ਉਸ ਨੂੰ ਇਹ ਦੱਸਿਆ ਗਿਆ ਕਿ ਉਸ ਨੇ ਰਾਹੁਲ ਗਾਂਧੀ ਦੀ ਦਸਤਾਰ ਸਜਾਉਣੀ ਹੈ ਪਰ ਉਸ ਨੇ ਕਿੱਥੇ ਪਹੁੰਚਣਾ ਹੈ, ਉਸਦੀ ਜਾਣਕਾਰੀ ਸਿਰਫ਼ 2 ਘੰਟੇ ਪਹਿਲਾਂ ਦਿੱਤੀ ਗਈ ਸੀ।ਮਨਜੀਤ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਟੀਮ ਨੇ ਇਸ ਸਬੰਧ ‘ਚ ਉਸ ਨਾਲ ਸੰਪਰਕ ਕੀਤਾ ਸੀ।
ਮਨਜੀਤ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕੇਸਰੀ ਰੰਗ ਦੀ ਦਸਤਾਰ ਦਾ ਜ਼ਿਆਦਾ ਪਸੰਦ ਆਈ, ਇਸ ਲਈ ਪਹਿਲੇ ਦਿਨ ਉਨ੍ਹਾਂ ਨੂੰ ਕੇਸਰੀ ਦਸਤਾਰ ਬੰਨ੍ਹੀ ਗਈ। ਉਸ ਨੇ ਦੱਸਿਆ ਕਿ ਜਦੋਂ ਰਾਹੁਲ ਗਾਂਧੀ ਦੇ ਦਸਤਾਰ ਬੰਨ੍ਹੀ ਗਈ ਤਾਂ ਕੈਮਰੇ ‘ਚ ਉਸ ਵੇਲੇ ਸਿਰਫ਼ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਨ ਤੇ ਉਨ੍ਹਾਂ ਨੇ ਉਸ ਨੂੰ ਫੋਟੋ ਖਿਚਣ ਤੋਂ ਵੀ ਮਨ੍ਹਾ ਕਰ ਦਿੱਤਾ। ਪਹਿਲਾਂ ਰਾਹੁਲ ਗਾਂਧੀ ਦੇ ਏਅਰਪੋਰਟ ਤੋਂ ਬਾਹਰ ਆਉਂਦਿਆਂ ਹੀ ਦਸਤਾਰ ਬੰਨ੍ਹੀ ਜਾਣੀ ਸੀ ਪਰ ਬਾਅਦ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਫ਼ੈਸਲਾ ਬਦਲ ਲਿਆ ਗਿਆ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026