ਫਿਰੋਜ਼ਪੁਰ ਕੇਂਦਰੀ ਜੇਲ ਚੋ ਤਲਾਸ਼ੀ ਮੁਹਿੰਮ ਦੌਰਾਨ ਮੁੜ ਬਰਾਮਦ ਹੋਏ 3 ਮੋਬਾਈਲ ਫੋਨ
- 194 Views
- kakkar.news
- January 16, 2023
- Crime Punjab
ਫਿਰੋਜ਼ਪੁਰ ਕੇਂਦਰੀ ਜੇਲ ਚੋ ਤਲਾਸ਼ੀ ਮੁਹਿੰਮ ਦੌਰਾਨ ਮੁੜ ਬਰਾਮਦ ਹੋਏ 3 ਮੋਬਾਈਲ ਫੋਨ
ਫਿਰੋਜ਼ਪੁਰ 16 ਜਨਵਰੀ 2023 (ਸੁਭਾਸ਼ ਕੱਕੜ)
ਫਿਰੋਜ਼ਪੁਰ ਦੀ ਮਸ਼ਹੂਰ ਕੇਂਦਰੀ ਜੇਲ੍ਹ ਚੋਂ ਤਲਾਸ਼ੀ ਮੁਹਿੰਮ ਦੌਰਾਨ 3 ਹੋਰ ਮੋਬਾਇਲ ਫੋਨ (mobile phones) ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਹਵਾਲਾਤੀ ਥਾਮਸ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਚ.ਸੀ. ਮਨਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਨੇ ਪੁਲਿਸ ਨੂੰ ਭੇਜੇ ਪੱਤਰ ਵਿੱਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਸਟਾਫ਼ ਸਮੇਤ ਬੈਰਕ ਨੰਬਰ 5 ਵਿੱਚ ਬੰਦ ਥਾਮਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਸੈਮਸੰਗ ਕੀਪੈਡ ਮੋਬਾਈਲ ਫੋਨ ਜਿਸ ਵਿੱਚ ਸਿਮ ਕਾਰਡ ਵੀ ਬਰਾਮਦ ਹੋਇਆ। ਬੈਰਕ ਨੰ: ਪਲਾਂਟ ਦੇ ਨੇੜੇ ਬਣੀਆਂ ਭੱਠੀਆਂ ਵਿੱਚੋਂ ਇੱਕ ਨੀਲੇ ਰੰਗ ਦਾ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਜਿਸ ਵਿੱਚ ਸਿਮ ਕਾਰਡ ਅਤੇ ਇੱਕ ਸਿਮ ਕਾਰਡ ਤੋਂ ਬਿਨਾਂ ਛੱਡਿਆ ਹੋਇਆ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026