ਅਰਟਿਕਾ ਕਾਰ ਦੀ ਡਿੱਗੀ ‘ਚੋਂ 1 ਕੁਇੰਟਲ 66 ਕਿੱਲੋ ਚਾਂਦੀ ਹੋਈ ਬਰਾਮਦ
- 87 Views
- kakkar.news
- January 19, 2023
- Punjab
ਅਰਟਿਕਾ ਕਾਰ ਦੀ ਡਿੱਗੀ ‘ਚੋਂ 1 ਕੁਇੰਟਲ 66 ਕਿੱਲੋ ਚਾਂਦੀ ਹੋਈ ਬਰਾਮਦ
ਅੰਮ੍ਰਿਤਸਰ 19 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਦੋਰਾਹਾ ਵਿਖੇ ਇੱਕ ਨਾਕੇ ਦੌਰਾਨ ਖੰਨਾ ਪੁਲਿਸ ਨੂੰ ਸਫ਼ਲਤਾ ਹਾਸਲ ਹੋਈ ਹੈ। ਅਰਟਿਕਾ ਕਾਰ ‘ਚੋਂ 1 ਕੁਇੰਟਲ 66 ਕਿੱਲੋ ਚਾਂਦੀ ਬਰਾਮਦ ਕੀਤੀ ਗਈ ਹੈ। ਜਿਸਦੀ ਕੀਮਤ ਕਰੀਬ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਰ ਦੀ ਡਿੱਗੀ ‘ਚ ਸਪੈਸ਼ਲ ਥਾਂ ਬਣਾ ਕੇ ਚਾਂਦੀ ਲੁਕਾ ਕੇ ਰੱਖੀ ਗਈ ਸੀ।ਜਿਸ ਕਰਕੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀ ਪੁਲਿਸ ਤੋਂ ਬਚਕੇ ਇਹ ਵਿਅਕਤੀ ਪੰਜਾਬ ਤੱਕ ਆਏ ਸਨ।ਕਾਰ ਦੀ ਡਿੱਗੀ ‘ਚ ਸਪੈਸ਼ਲ ਥਾਂ ਬਣਾ ਕੇ 1 ਕੁਇੰਟਲ 66 ਕਿੱਲੋ ਚਾਂਦੀ ਉੱਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਲਿਜਾ ਰਹੇ 2 ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ ਕਾਬੂ ਕੀਤਾ। ਕਾਰ ‘ਚ 2 ਵਿਅਕਤੀ ਸਵਾਰ ਸਨ ,ਜੋ ਕਿ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸੀ। ਚਾਂਦੀ ਦਾ ਕੋਈ ਬਿੱਲ ਨਾ ਹੋਣ ਕਰਕੇ ਮਾਮਲਾ ਅਗਲੀ ਜਾਂਚ ਕਈ ਆਮਦਨ ਕਰ ਵਿਭਾਗ ਨੂੰ ਦਿੱਤਾ ਗਿਆ ਹੈ।ਡੀਐਸਪੀ ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ ਏ.ਐਸ.ਆਈ ਸੁਖਵੀਰ ਸਿੰਘ ਦੀ ਅਗਵਾਈ ਹੇਠ ਹਾਇਟੈਕ ਨਾਕਾ ਲਾਇਆ ਹੋਇਆ ਸੀ। ਯੂਪੀ ਨੰਬਰ ਦੀ ਅਰਟੀਕਾ ਕਾਰ ਨੂੰ ਸ਼ੱਕ ਦੇ ਆਧਾਰ ਉਪਰ ਰੋਕਿਆ ਗਿਆ। ਕਾਰ ਦੀ ਡਿੱਗੀ ‘ਚੋਂ 1 ਕੁਇੰਟਲ 66 ਕਿੱਲੋ ਚਾਂਦੀ ਬਰਾਮਦ ਹੋਈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਲੁਧਿਆਣਾ ਪੁਲਿਸ ਦੀ ਪੀਸੀਆਰ ਟੀਮ ਨੇ ਚੌਂਕੀ ਹੰਬੜਾਂ ਦੇ ਸਹਿਯੋਗ ਨਾਲ ਮੁਖਬਰੀ ਦੇ ਅਧਾਰ ਤੇ ਕੰਮ ਕਰਦੇ ਹੋਏ ਖਾਲੀ ਪਲਾਟ ਚੋਂ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਇਕ ਕਾਰ, 9 ਮੋਟਰਸਾਈਕਲ, 4 ਮੋਬਾਇਲ ਫੋਨ ਤੇ 3 ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੀਸੀਆਰ ਟੀਮ ਨੂੰ ਮੁਖਬਰੀ ਮਿਲੀ ਸੀ ਜਿਨ੍ਹਾਂ ਵੱਲੋਂ ਸੂਚਿਤ ਕਰਨ ਤੇ ਪੁਲਿਸ ਚੌਂਕੀ ਹੰਬੜਾਂ ਦੀ ਫੋਰਸ ਵੱਲੋਂ ਸਰਗਰਮੀ ਦਿਖਾਉਦੇ ਹੋਏ ਰੇਡ ਕੀਤੀ ਗਈ ਅਤੇ ਉਪਰੋਕਤ ਗ੍ਰਿਫਤਾਰੀਆਂ ਤੇ ਬਰਾਮਦਗੀ ਹੋਈ। ਵਿਭਾਗ ਵੱਲੋ ਪੀਸੀਆਰ ਟੀਮ ਦੇ ਦੋ ਮੈਂਬਰਾਂ ਅਤੇ ਪੁਲਿਸ ਚੋਂਕੀ ਹੰਬੜਾ ਦੇ ਪੰਜਾਬ ਸਣੇ ਦੋ ਹੋਰ ਮੁਲਾਜ਼ਮਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024