ਬੀ.ਐਸ.ਐਫ. ਫਰੰਟੀਅਰ ਹੈੱਡ ਕੁਆਰਟਰ ‘ਤੇ ਚੱਲੀ ਗੋਲੀ ,ਹੋਈ ਮੌਤ
- 113 Views
- kakkar.news
- January 25, 2023
- Punjab
ਬੀ.ਐਸ.ਐਫ. ਫਰੰਟੀਅਰ ਹੈੱਡ ਕੁਆਰਟਰ ‘ਤੇ ਚੱਲੀ ਗੋਲੀ,ਹੋਈ ਮੌਤ
ਜਲੰਧਰ, 25 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਥਾਣਾ ਨਵੀਂ ਬਾਰਾਦਰੀ ਦੇ ਸਾਹਮਣੇ ਰੋਡ ‘ਤੇ ਸਥਿਤ ਬੀ.ਐੱਸ.ਐੱਫ. ਚ ਲਾਈਟ ਮਸ਼ੀਨ ਗੰਨ ਦੀ ਗੋਲੀਬਾਰੀ ਨਾਲ ਫਰੰਟੀਅਰ ਹੈੱਡ ਕੁਆਟਰ ‘ਚ ਹਲਚਲ ਮਚ ਗਈ, ਜਦੋ ਗੋਲੀਬਾਰੀ ਦੀ ਆਵਾਜ਼ ਆਈ ਤਾਂ.ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਥੇ ਜਾ ਕੇ ਦੇਖਿਆ। ਇੱਕ ਕਾਂਸਟੇਬਲ ਖੂਨ ਨਾਲ ਲੱਥਪੱਥ ਪਿਆ ਸੀ। ਗੋਲੀ ਉਸੇ ਜਵਾਨ ਦੀ ਐੱਲ.ਐੱਮ.ਜੀ. ਚੋ ਚਲੀ ਸੀ ਜੋ ਉਸ ਦੀ ਗਰਦਨ ਵਿੱਚੋਂ ਆਰ ਪਾਰ ਹੋ ਗਈ।ਜਲਦਬਾਜ਼ੀ ‘ਚ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਜਾਣਕਾਰੀ ਮਿਲਦਿਆਂ ਹੀ ਬੀ.ਐਸ.ਐਫ. ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ‘ਤੇ ਪਹੁੰਚ ਚੁੱਕੇ ਸਨ। ਥਾਣਾ ਨਵੀਂ ਬਾਰਾਦਰੀ ਦੇ ਸਬ-ਇੰਸਪੈਕਟਰ ਸੁਖਚੈਨ ਸਿੰਘ ਵੀ ਆਪਣੀ ਟੀਮ ਨਾਲ ਜਾਇਜ਼ਾ ਲੈਣ ਪੁੱਜੇ। ਸਬ ਇੰਸਪੈਕਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਵਾਨ ਦੀ ਪਛਾਣ ਕਾਂਸਟੇਬਲ ਰਤਨ ਗਿਰੀ (34) ਪੁੱਤਰ ਅਰੁਣ ਗਿਰੀ ਵਾਸੀ ਪੱਛਮੀ ਬੰਗਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਰਤਨ ਗਿਰੀ ਬੀ.ਐਸ.ਐਫ. ਦੀ 168 ਬਟਾਲੀਅਨ ‘ਚ ਤਾਇਨਾਤ ਸੀ, ਜਿਸ ਦੀ ਸੁਰੱਖਿਆ ‘ਤੇ ਡਿਊਟੀ ਸੀ। ਰਤਨ ਗਿਰੀ ਦੀ 12 ਵਜੇ ਤੋਂ ਸਵੇਰੇ 6 ਵਜੇ ਤੱਕ ਡਿਊਟੀ ਸੀ ਪਰ 4.30 ਵਜੇ ਜਦੋਂ ਰਤਨ ਗਿਰੀ ਦੀ ਆਪਣੀ ਐਲ.ਐਮ.ਜੀ. ਚੋ ਫਾਇਰ ਦੀ ਆਵਾਜ਼ ਆਈ ਤਾ ਦੂਜੇ ਜਵਾਨ ਮੌਕੇ ‘ਤੇ ਪਹੁੰਚ ਗਏ ਪਰ ਕਾਂਸਟੇਬਲ ਦੀ ਮੌਤ ਹੋ ਚੁੱਕੀ ਸੀ। ਸਾਰੀ ਜਾਂਚ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਰਤਨ ਗਿਰੀ ਦੀ ਮ੍ਰਿਤਕ ਦੇਹ ਨੂੰ ਸਵੇਰੇ 6 ਵਜੇ ਹੀ ਹਵਾਈ ਜਹਾਜ਼ ਰਾਹੀਂ ਪੱਛਮੀ ਬੰਗਾਲ ਭੇਜ ਦਿੱਤਾ ਗਿਆ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਰਤਨ ਗਿਰੀ ਤੋਂ ਗਲਤੀ ਨਾਲ ਫਾਇਰ ਹੋ ਗਿਆ ਸੀ, ਜਿਸ ਦੀ ਗਰਦਨ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਸੀ।


