ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਵਿਸ਼ਵ ਕੁਸ਼ਟ ਰੋਗ ਵਿਰੋਧੀ ਦਿਵਸ-ਸਿਵਲ ਸਰਜਨ
- 75 Views
- kakkar.news
- January 30, 2023
- Punjab
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਵਿਸ਼ਵ ਕੁਸ਼ਟ ਰੋਗ ਵਿਰੋਧੀ ਦਿਵਸ-ਸਿਵਲ ਸਰਜਨ
ਫਿਰੋਜ਼ਪੁਰ30 ਜਨਵਰੀ 2023(ਸੁਭਾਸ਼ ਕੱਕੜ)
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਨਿਰੰਤਰ ਜਾਰੀ ਹਨ।ਇਸੇ ਸਿਲਸਿਲੇ ਵਿੱਚ ਦਫ਼ਤਰ ਸਿਵਲ ਸਰਜਨ ਜਿਲ੍ਹਾ ਫਿਰੋਜ਼ਪੁਰ ਵਿਖੇ ਸਿਵਲ ਸਰਜਨ ਡਾ.ਰਾਜਿੰਦਰਪਾਲ, ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਤੇ ਸਮਰਪਿਤ ਵਿਸ਼ਵ ਕੁਸ਼ਟ ਰੋਗ ਵਿਰੋਧੀ ਦਿਵਸ ਦੇ ਮੌਕੇ ਤੇ ਸਹੁੰ ਲਈ ਗਈ ਅਤੇ ਇਸ ਮੌਕੇ ਉਹਨਾਂ ਦੁਆਰਾ ਜਾਗਰੂਕਤਾ ਸਮੱਗਰੀ ਵੀ ਰਿਲੀਜ਼ ਕੀਤੀ ਗਈ।ਉਨ੍ਹਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕੁਸ਼ਟ ਰੋਗ ਪੂਰਨ ਰੂਪ ਵਿੱਚ ਇਲਾਜ ਯੋਗ ਹੈ।ਉਹਨਾ ਦੱਸਿਆ ਕਿ ਚਮੜੀ ਤੇ ਹਲਕੇ ਪੀਲੇ ਰੰਗ ਦੇ ਨਿਸ਼ਾਨ ਪੈ ਜਾਣ ਜੋ ਕਿ ਸੂੰਨ ਹੋਣ, ਅਤੇ ਜਿੰਨਾ ਤੇ ਗਰਮ ਅਤੇ ਠੰਡੇ ਦਾ ਪਤਾ ਨਾ ਲੱਗੇ,ਉਂਗਲੀਆਂ ਦਾ ਟੇਢੇ ਮੇਢੇ ਹੋ ਜਾਣਾ ਜਾਂ ਝੜ ਜਾਣਾ ਕੁਸ਼ਟ ਰੋਗ ਦੇ ਲੱਛਣ ਹੋ ਸਕਦੇ ਹਨ।ਉਹਨਾਂ ਕਿਹਾ ਕਿ ਮਲਟੀਡਰੱਗਟਰੀਟਮੈਂਟ (ਐਮ.ਡੀ.ਟੀ.) ਦਵਾਈ ਨਾਲ ਕੁਸ਼ਟ ਰੋਗ ਪੂਰਨ ਤੌਰ ਤੇ ਇਲਾਜ ਯੋਗ ਹੈ।ਉਹਨਾ ਜਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਸ਼ਟ ਰੋਗ ਹੋਣ ਤੇ ਬਿਨਾ ਕਿਸੇ ਵਹਿਮ ਦੇ ਆਪਣਾ ਇਲਾਜ ਕਰਵਾਉ।
ਇਸ ਤੋਂ ਇਲਾਵਾ ਡਾ.ਨਵੀਨ ਸੇਠੀ ਜਿਲ੍ਹਾ ਲੈਪਰੋਸੀ ਅਫਸਰ ਨੇ ਦੱਸਿਆ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ ਸਿਹਤ ਹਸਪਤਾਲ ਵਿੱਚ ਸਿਹਤ ਵਿਭਾਗ ਵਲੋਂ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਜਿਲ੍ਹਾ ਟੀਕਕਰਣ ਅਫ਼ਸਰ ਡਾ. ਮੀਨਾਕਸ਼ੀ ਢੀਂਗਰਾ, ਸਟੇਟ ਹੈਡਕੁਆਰਟਰ ਟੈਕਨੀਕਲ ਕੰਸਲਟੈਂਟ ਤਰੁਣ ਜਾਵਾ,ਸੁਪਰਡੈਂਟ ਪਰਮਵੀਰ ਸਿੰਘ ਮੋਂਗਾ,ਸਟੈਨੋ ਟੂ ਸਿਵਲ ਸਰਜਨ ਵਿਕਾਸ ਕਾਲੜਾ,ਜ਼ਿਲ੍ਹਾ ਅਕਾਊਂਟ ਅਫ਼ਸਰ ਸੰਜੀਵ ਬਹਿਲ, ਜ਼ਿਲ੍ਹਾ ਬੀ.ਸੀ.ਸੀ. ਕੋਆਡੀਨੇਟਰ ਰਜਨੀਕ ਕੌਰ, ਜਿਲ੍ਹਾ ਸਕੂਲ ਹੈਲਥ ਕੋਆਡੀਨੇਟਰ ਨੀਰਜ ਕੌਰ, ਅੰਕੁਸ਼ ਗਰੋਵਰ ਅਤੇ ਮਨਜੀਤ ਕੌਰ ਹਾਜ਼ਿਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024